ਲੋਕ ਸਭਾ ਚੋਣਾਂ ਮਗਰੋਂ ਬਿਜਲੀ ਹੋਵੇਗੀ ਮਹਿੰਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਸੂਬੇ 'ਚ ਨਵੀਆਂ ਬਿਜਲੀ ਦਰਾਂ ਤੈਅ ਕਰਨ ਸਬੰਧੀ ਅੰਤਿਮ ਪੜਾਅ 'ਤੇ ਹੈ। ਮੰਨਿਆ ਜਾ ਰਿਹਾ ਹੈ...

Electricity tariff will increase in Punjab

ਚੰਡੀਗੜ੍ਹ : ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਸੂਬੇ 'ਚ ਨਵੀਆਂ ਬਿਜਲੀ ਦਰਾਂ ਤੈਅ ਕਰਨ ਸਬੰਧੀ ਅੰਤਿਮ ਪੜਾਅ 'ਤੇ ਹੈ। ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬੀਆਂ ਨੂੰ ਬਿਜਲੀ ਦਾ ਕਰੰਟ ਲੱਗੇਗਾ। 
ਪਾਵਰਕੌਮ ਵੱਲੋਂ ਸਾਲ 2019-20 ਦੀਆਂ ਨਵੀਆਂ ਦਰਾਂ ਸਬੰਧੀ ਪਾਈ ਪਟੀਸ਼ਨ ਦੇ ਇਵਜ਼ ’ਚ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਜਨਤਕ ਸੁਣਵਾਈ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਹੈ ਪਰ ਰੈਗੂਲੇਟਰੀ ਕਮਿਸ਼ਨ ਵੱਲੋਂ ਮਾਮਲੇ ’ਤੇ ਘੋਖ਼ ਪੜਤਾਲ ਤੇ ਮੁਲਾਂਕਣ ਕਰਨਾ ਹਾਲੇ ਬਾਕੀ ਹੈ। ਸੂਬਾ ਸਰਕਾਰ ਵੀ ਚੋਣ ਵਰ੍ਹੇ ਨੂੰ ਲੈ ਕੇ ਫਿਲਹਾਲ ਨਵੀਆਂ ਦਰਾਂ ਨੂੰ ਟਾਲਣ ਦੇ ਰੌਂਅ ’ਚ ਹੈ।
ਦਰਾਂ ’ਚ ਸੋਧ ਦੇ ਮਾਮਲੇ ’ਚ ਰੈਗੂਲੇਟਰੀ ਕਮਿਸ਼ਨ ਵੱਲੋਂ ਮੁੜ ਪਾਵਰਕੌਮ ਕੋਲੋਂ ਨਵੀਆਂ ਦਰਾਂ ’ਤੇ ਲੋਕਾਂ ਦੀ ਆਵਾਜ਼ ਦੇ ਮੁਤੱਲਕ ਸਪਸ਼ਟੀਕਰਨ ਲੈਣਾ ਵੀ ਹਾਲੇ ਬਾਕੀ ਹੈ। ਇਸ ਮਗਰੋਂ ਕਮਿਸ਼ਨ ਵੱਲੋਂ ਦਰਾਂ ਦੇ ਕੀਤੇ ਮੁਲਾਂਕਣ ਨੂੰ ਲੈ ਕੇ ਸੂਬਾ ਸਰਕਾਰ ਨਾਲ ਸੰਵਾਦ ਰਚਾਇਆ ਜਾਵੇਗਾ। ਅਗਲੇ ਕੁਝ ਦਿਨਾਂ ਤੱਕ ਚੋਣ ਕਮਿਸ਼ਨ ਵੱਲੋਂ ਆਦਰਸ਼ ਚੋਣ ਜ਼ਾਬਤਾ ਵੀ ਲਾਗੂ ਕੀਤਾ ਜਾ ਸਕਦਾ ਹੈ। ਅਜਿਹੇ ’ਚ ਸੰਭਾਵਨਾ ਹੈ ਕਿ ਨਵੀਆਂ ਦਰਾਂ ਦਾ ਐਲਾਨ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਹੋਵੇਗਾ।
ਪੰਜਾਬ ’ਚ ਇਸ ਵੇਲੇ ਵਿਰੋਧੀ ਧਿਰਾਂ ਵੱਲੋਂ ਘਰੇਲੂ ਬਿਜਲੀ ਦਰਾਂ ’ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਭਾਵੇਂ ਪਾਵਰਕੌਮ ਦਾ ਕਹਿਣਾ ਹੈ ਕਿ ਪੰਜਾਬ ’ਚ ਓਵਰਆਲ ਬਿਜਲੀ ਦੀਆਂ ਦਰਾਂ ਗੁਆਂਢੀ ਸੂਬਿਆਂ ਨਾਲੋਂ ਘੱਟ ਹਨ ਫਿਰ ਵੀ ਵਿਰੋਧੀ ਧਿਰਾਂ ਬਿਜਲੀ ਦਰਾਂ ਦੇ ਮੁੱਦੇ ਨੂੰ ਆਏ ਦਿਨ ਭਖ਼ਾ ਰਹੀਆਂ ਹਨ।

Related Stories