ਕੌਮਾਂਤਰੀ ਸਰਹੱਦ ਨੇੜੇ ਢਾਈ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ
ਬੀਐਸਐਫ ਨੇ ਐਤਵਾਰ ਦੇਰ ਰਾਤ ਪਾਕਿਸਤਾਨ ਤੋਂ ਦਾਖ਼ਲ ਹੋਏ ਡਰੋਨ ਰਾਹੀਂ ਇਸ ਹੈਰੋਇਨ ਨੂੰ ਸੁੱਟਣ ਦੀ ਸੰਭਾਵਨਾ ਪ੍ਰਗਟਾਈ ਹੈ।
ਅੰਮ੍ਰਿਤਸਰ: ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਸੈਦੋ ਗਾਜ਼ੀ ਤੋਂ 2 ਕਿਲੋ 640 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਨੇ ਐਤਵਾਰ ਦੇਰ ਰਾਤ ਪਾਕਿਸਤਾਨ ਤੋਂ ਦਾਖ਼ਲ ਹੋਏ ਡਰੋਨ ਰਾਹੀਂ ਇਸ ਹੈਰੋਇਨ ਨੂੰ ਸੁੱਟਣ ਦੀ ਸੰਭਾਵਨਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ: ਗੁੜ ਖਾਣ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ ਦੂਰ
ਬੀਐਸਐਫ ਦੇ ਬੁਲਾਰੇ ਅਨੁਸਾਰ ਜਵਾਨ ਬੀਐਸਐਫ ਸੈਕਟਰ ਖਾਸਾ, ਅੰਮ੍ਰਿਤਸਰ ਵਿਚ ਸਰਹੱਦ ’ਤੇ ਗਸ਼ਤ ਕਰ ਰਹੇ ਸਨ। ਐਤਵਾਰ ਦੇਰ ਰਾਤ ਕਰੀਬ 10.25 ਵਜੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਸੈਦੋ ਗਾਜ਼ੀ ਪਿੰਡ ਵੱਲ ਉਡਾਣ ਭਰਨ ਵਾਲੀ ਵਸਤੂ (ਡਰੋਨ) ਦੀ ਆਵਾਜ਼ ਸੁਣੀ। ਜਵਾਨਾਂ ਨੇ ਆਵਾਜ਼ ਦੀ ਦਿਸ਼ਾ 'ਚ ਗੋਲੀਬਾਰੀ ਕਰਕੇ ਡਰੋਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਤੁਰੰਤ ਬਾਅਦ ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਬਾਰੇ ਹੋਰ ਏਜੰਸੀਆਂ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ।
ਇਹ ਵੀ ਪੜ੍ਹੋ: ਦੀਪ ਸਿੱਧੂ ਦੀ ਮੰਗੇਤਰ ਰੀਨਾ ਰਾਏ ਦਾ ਇੰਟਰਵਿਊ ਸੱਚ ਜਾਣਨ ਲਈ ਜ਼ਰੂਰੀ ਕਿਉਂ ਸੀ?
ਬੀਐਸਐਫ ਦੇ ਅਧਿਕਾਰੀਆਂ ਨੇ ਦੇਸ਼ ਦੀਆਂ ਹੋਰ ਖੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਮਿਲ ਕੇ ਸੋਮਵਾਰ ਸਵੇਰੇ ਪੂਰੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ। ਦੇਰ ਸ਼ਾਮ ਬੀਐਸਐਫ ਨੇ ਪੀਲੇ ਲਿਫਾਫੇ ਵਿਚ ਲਪੇਟੇ ਦੋ ਪੈਕਟ ਬਰਾਮਦ ਕੀਤੇ। ਜਿਸ ਦੀ ਜਾਂਚ ਦੌਰਾਨ 2 ਕਿਲੋ 640 ਗ੍ਰਾਮ ਹੈਰੋਇਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।