Muktsar Rape News : ਸ੍ਰੀ ਮੁਕਤਸਰ ਸਾਹਿਬ ’ਚ ਨਾਬਾਲਿਗ ਨਾਲ ਬਲਾਤਕਾਰ, ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Muktsar Rape News : ਬਦਨਾਮ ਕਰਨ ਦੀ ਧਮਕੀ ਦੇ ਘਰੋਂ ਬਲਾ ਕੇ ਕਾਰ ’ਚ ਕੀਤਾ ਬਲਾਤਕਾਰ

Rape of minor in Muktsar

Muktsar Rape News : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਇੱਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਲੰਬੀ ਥਾਣੇ ਦੀ ਪੁਲਿਸ ਨੇ 2 ਨਾਮੀ ਅਤੇ 2 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤਾ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਉਸ ਦੀ ਅਮਨਪ੍ਰੀਤ ਉਰਫ਼ ਅਰਮਾਨ ਨਾਲ ਗੱਲ ਹੋਈ ਸੀ ਅਤੇ ਦੋਵੇਂ ਫ਼ੋਨ ’ਤੇ ਗੱਲ ਕਰਦੇ ਰਹੇ ਅਤੇ 3 ਮਾਰਚ ਨੂੰ ਅਰਮਾਨ ਉਰਫ਼ ਅਮਨਪ੍ਰੀਤ ਦਾ ਫ਼ੋਨ ਤੇ ਮਿਲਣ ਲਈ ਬੁਲਾਇਆ।  ਜਦੋਂ ਉਸਨੇ ਇਨਕਾਰ ਕੀਤਾ ਤਾਂ ਉਸਨੇ ਕਿਹਾ ਕਿ ਜੇਕਰ ਉਹ ਉਸਨੂੰ ਮਿਲਣ ਨਹੀਂ ਆਈ ਤਾਂ ਉਹ ਉਸਨੂੰ ਬਦਨਾਮ ਕਰੇਗਾ। ਬਦਨਾਮੀ ਦੇ ਡਰੋਂ ਉਹ ਉਸ ਨੂੰ ਮਿਲਣ ਲਈ ਰਾਜ਼ੀ ਹੋ ਗਿਆ।

ਇਹ ਵੀ ਪੜੋ:Mohali's CP67 Murder case: ਪੋਸਟ ਮਾਰਟਮ ਵਿੱਚ ਦੇਰੀ ਦੇ ਮਾਮਲੇ 'ਚ ਮੁਹਾਲੀ ਦੇ ਐੱਸਐੱਸਪੀ ਨੂੰ ਨੋਟਿਸ ਜਾਰੀ 

ਪੀੜਤਾ ਨੇ ਦੱਸਿਆ ਕਿ ਅਰਮਾਨ ਨੇ ਉਸ ਨੂੰ ਕਿਹਾ ਕਿ ਉਹ ਲੰਬੀ ਬੱਸ ਸਟੈਂਡ ’ਤੇ ਆ ਰਿਹਾ ਹੈ। ਸ਼ਾਮ ਕਰੀਬ 8 ਵਜੇ ਉਹ ਲੰਬੀ ਬੱਸ ਸਟੈਂਡ ’ਤੇ ਪਹੁੰਚੀ ਅਤੇ ਕੁਝ ਮਿੰਟਾਂ ਬਾਅਦ ਇਕ ਕਾਲੇ ਰੰਗ ਦੀ ਕਾਰ ਆਈ, ਜਿਸ ਵਿਚ ਅਰਮਾਨ ਨੇ ਮੇਰੀ ਬਾਂਹ ਫੜ ਕੇ ਮੈਨੂੰ ਕਾਰ ਵਿਚ ਬਿਠਾ ਲਿਆ ਅਤੇ ਕਾਰ ਵਿਚ ਅਰਮਾਨ ਸਮੇਤ ਚਾਰ ਵਿਅਕਤੀ ਸਵਾਰ ਸਨ। ਅਰਮਾਨ ਉਸ ਦਾ ਇੱਕ ਦੋਸਤ ਦਿਲਬਾਗ ਸਿੰਘ ਅਤੇ ਦੋ ਅਣਪਛਾਤੇ ਵਿਅਕਤੀ ਸਨ, ਜਿਨ੍ਹਾਂ ਨੂੰ ਉਹ ਨਹੀਂ ਜਾਣਦੀ।

ਇਹ ਵੀ ਪੜੋ:Patiala Cirme News : ਪਟਿਆਲਾ ਵਿੱਚ 16 ਸਾਲਾ ਲੜਕੀ ਦਾ ਚਾਕੂ ਮਾਰ ਕੀਤਾ ਕਤਲ, ਸਦਮੇ 'ਚ ਛੋਟੀ ਭੈਣ ਨੇ ਤੋੜਿਆ ਦਮ


ਜਦੋਂ ਪੀੜਤਾ ਨੇ ਅਰਮਾਨ ਤੋਂ ਪੁੱਛਿਆ ਕਿ ਉਹ ਉਸ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ ਤਾਂ ਅਰਮਾਨ ਨੇ ਉਸ ਨੂੰ ਕੁਝ ਨਾ ਦੱਸਿਆ ਬਲਕਿ ਉਸ ਦਾ ਮੂੰਹ ਬੰਦ ਕਰਕੇ ਉਸ ਨੂੰ ਚੁੱਪ ਕਰਕੇ ਬੈਠਣ ਲਈ ਕਿਹਾ ਅਤੇ ਫਿਰ ਉਹ ਕਾਰ ਲੈ ਕੇ ਡੱਬਵਾਲੀ ਮੇਨ ਰੋਡ ਨੂੰ ਜਾਂਦੀ ਸੜਕ ਵੱਲ ਚਲਾ ਗਿਆ।
ਉਨ੍ਹਾਂ ਨੇ ਅਣਪਛਾਤੀ ਜਗ੍ਹਾ ’ਤੇ ਕਾਰ ਰੋਕੀ ਤਾਂ ਦਿਲਬਾਗ ਅਤੇ ਦੋ ਅਣਪਛਾਤੇ ਲੜਕੇ ਕਾਰ ’ਚੋਂ ਉਤਰੇ ਅਤੇ ਅਰਮਾਨ ਨੇ ਉਸ ਨੂੰ ਧੱਕਾ ਦੇ ਕੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਫਿਰ ਅਰਮਾਨ ਕਾਰ ’ਚੋਂ ਬਾਹਰ ਚਲਾ ਗਿਆ।

ਇਹ ਵੀ ਪੜੋ:Punjab News: ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ 16 ਮੋਟਰਸਾਈਕਲਾਂ ਸਣੇ ਇਕ 1 ਵਿਅਕਤੀ ਕਾਬੂ 


ਬਾਅਦ ਵਿਚ ਦਿਲਬਾਗ ਸਿੰਘ ਨੇ ਵੀ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਫਿਰ ਅਰਮਾਨ ਅਣਜਾਣ ਮੁੰਡਿਆਂ ਨੂੰ ਲੈ ਕੇ ਉੱਥੋਂ ਚਲਾ ਗਿਆ। ਜਿਸ ਤੋਂ ਬਾਅਦ ਦਿਲਬਾਗ ਨੇ ਉਸ ਨਾਲ ਸਾਰੀ ਰਾਤ ਬਲਾਤਕਾਰ ਕੀਤਾ ਅਤੇ ਸਵੇਰੇ ਉਸ ਨੂੰ ਲੰਬੀ ਦਾਣਾ ਮੰਡੀ ਨੇੜੇ ਛੱਡ ਦਿੱਤਾ।

ਇਹ ਵੀ ਪੜੋ:Delhi University's Bomb Call News : ਦਿੱਲੀ ਦੇ ਰਾਮਲਾਲ ਆਨੰਦ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਮਾਰਤ ਕਰਵਾਈ ਖ਼ਾਲੀ 

 (For more news apart from  Rape of minor in Muktsar News in Punjabi, stay tuned to Rozana Spokesman)