ਪੀਐਮ ਮੋਦੀ ਦੀ ਅਪੀਲ - 9 ਮਿੰਟ 'ਚ ਪਾਵਰਕਾਮ ਨੂੰ ਪਿਆ ਲੱਖਾਂ ਯੂਨਿਟ ਬਿਜਲੀ ਦਾ ਘਾਟਾ!

ਏਜੰਸੀ

ਖ਼ਬਰਾਂ, ਪੰਜਾਬ

ਪਾਵਰਕਾਮ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ 8.55 ਵਜੇ ਪੰਜਾਬ ਵਿਚ ਬਿਜਲੀ ਦੀ ਮੰਗ 2995 ਮੈਗਾਵਾਟ ਸੀ

File Photo

ਚੰਡੀਗੜ੍ਹ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਤਵਾਰ ਦੀ ਰਾਤ ਨੂੰ 9 ਵਜੇ 9 ਮਿੰਟ ਲਈ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰਨ ਅਤੇ ਮੋਮਬੱਤੀਆਂ, ਦੀਵੇ, ਟਾਰਚ ਜਾਂ ਮੋਬਾਈਲ ਫੋਨਾਂ ਦੀਆਂ ਫਲੈਸ਼ ਲਾਈਟਾਂ ਜਗਾਉਣ ਦੇ ਦਿੱਤੇ ਸੱਦੇ ’ਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਤਕਰੀਬਨ ਡੇਢ ਲੱਖ ਯੂਨਿਟ ਬਿਜਲੀ ਦਾ ਘਾਟਾ ਪਿਆ ਹੈ।

ਪਾਵਰਕਾਮ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ 8.55 ਵਜੇ ਪੰਜਾਬ ਵਿਚ ਬਿਜਲੀ ਦੀ ਮੰਗ 2995 ਮੈਗਾਵਾਟ ਸੀ ਜੋ ਕਿ ਰਾਤ 9 ਵਜੇ ਮੁਹਿੰਮ ਸ਼ੁਰੂ ਹੋਣ ਵੇਲੇ ਇਕਦਮ ਘਟ ਕੇ 2691 ਮੈਗਾਵਾਟ ਰਹਿ ਗਈ। ਇਸ ਤੋਂ ਅਗਲੇ 2 ਮਿੰਟ ਵਿਚ ਇਹ ਮੰਗ ਘਟ ਕੇ 2592 ਮੈਗਾਵਾਟ ਰਹਿ ਗਿਆ, ਅਗਲੇ ਹੋਰ ਦੋ ਮਿੰਟ ਯਾਨੀ ਮੁਹਿੰਮ ਦੇ 4 ਮਿੰਟਾਂ ਵਿਚ ਇਹ ਮੰਗ ਘੱਟ ਕੇ 2515 ਮੈਗਾਵਾਟ ਰਹਿ ਗਈ।

ਮੁਹਿੰਮ ਦੇ ਅਖੀਰਲੇ ਪੜਾਅ ਵਿਚ ਰਾਤ 9.08 ਵਜੇ ਇਹ 2409 ਮੈਗਾਵਾਟ ਰਹਿ ਗਈ ਜਿਸ ਉਪਰੰਤ ਇਹ ਵਧਣੀ ਸ਼ੁਰੂ ਹੋ ਗਈ ਤੇ ਰਾਤ 9.12 ਵਜੇ ਇਹ ਮੰਗ ਵੱਧ ਕੇ 2531 ਮੈਗਾਵਾਟ ’ਤੇ ਜਾ ਪਹੁੰਚੀ। ਇਸ ਤਰ੍ਹਾਂ 9 ਮਿੰਟ ਦੀ ਮੁਹਿੰਮ ਦੌਰਾਨ ਪਾਵਰਕਾਮ ਨੂੰ ਤਕਰੀਬਨ ਡੇਢ ਲੱਖ ਯੂਨਿਟ ਬਿਜਲੀ ਦਾ ਘਾਟਾ ਪਿਆ ਤੇ ਵਿੱਤੀ ਤੌਰ ’ਤੇ ਇਸਨੂੰ 10 ਲੱਖ ਰੁਪਏ ਦਾ ਨੁਕਸਾਨ ਹੋਇਆ।
 

ਦੱਸ ਦਈਏ ਕਿ ਪੀਐੱਮ ਮੋਦੀ ਨੇ ਵਾਇਰਸ ਨੂੰ ਲੈ ਕੇ 5 ਅ੍ਰਪੈਲ ਦੇ ਦਿਨ ਦੇਸ਼ ਦੀ ਜਨਤਾ ਨੂੰ ਲਾਈਟਾਂ ਬੁਝਾ ਕੇ ਰਾਤ ਨੂੰ 9 ਵਜੇ 9 ਮਿੰਟ ਤੱਕ ਮੋਮਬੱਤੀਆਂ, ਮੋਬਾਇਲ ਲਾਈਟਾਂ ਜਗਾਉਣ ਦੀ ਅਪੀਲ ਕੀਤੀ ਸੀ। ਪਰ ਬਿਜਲੀ ਮੰਤਰਾਲੇ ਦਾ ਕਹਿਣਾ ਸੀ ਕਿ ਅੱਜ ਰਾਤ ਨੂੰ ਲਾਈਟ ਬੰਦ ਕਰਨ ਤੋਂ ਬਾਅਦ ਲੋਕਾਂ ਨੂੰ ਵੋਲਟੇਜ ਦੇ ਉਤਰਾਅ-ਚੜ੍ਹਾਅ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ।

ਇਹ ਬਿਆਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਲੋਕਾਂ ਨੂੰ ਐਤਵਾਰ ਰਾਤ ਨੂੰ 9 ਮਿੰਟ ਲਈ ਲਾਈਟਾਂ ਬੰਦ ਕਰਨ ਅਤੇ ਉਨ੍ਹਾਂ ਨੂੰ ਰੌਸ਼ਨੀ ਦੇਣ ਦੀ ਅਪੀਲ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਸੀ। ਮੰਤਰਾਲੇ ਨੇ ਕਿਹਾ ਸੀ ਕਿ ਲੋਕਾਂ ਨੂੰ ਵੋਲਟੇਜ ਦੇ ਉਤਰਾਅ ਚੜ੍ਹਾਅ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਹਨੇਰੇ ਨਾਲ ਲੜਨ ਦੀ ਅਪੀਲ ਕੀਤੀ ਸੀ,

ਜਿਸ ਦੇ ਤਹਿਤ ਲੋਕਾਂ ਨੂੰ ਐਤਵਾਰ ਰਾਤ ਨੂੰ 9 ਮਿੰਟ ਲਈ ਲਾਈਟਾਂ ਬੰਦ ਕਰਨੀਆਂ ਪੈਂਦੀਆਂ ਹਨ ਅਤੇ ਹੋਰ ਤਰੀਕਿਆਂ ਨਾਲ ਰੋਸ਼ਨੀ ਕਰਨੀ ਪੈਂਦੀ ਹੈ। ਬਿਜਲੀ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਹਨ ਕਿ ਲਾਈਟਾਂ ਬੰਦ ਕਰਨ ਨਾਲ ਵੋਲਟੇਜ ਦੇ ਉਤਰਾਅ ਚੜ੍ਹਾਅ ਅਤੇ ਗਰਿੱਡ ਪ੍ਰਭਾਵਤ ਹੋਣਗੇ ਅਤੇ ਇਹ ਘਰ ਦੀਆਂ ਬਿਜਲੀ ਦੀਆਂ ਚੀਜ਼ਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਮੰਤਰਾਲੇ ਨੇ ਕਿਹਾ ਸੀ ਕਿ ਇਹ ਸਾਰੀਆਂ ਗੱਲਾਂ ਗਲਤ ਹਨ। ਭਾਰਤੀ ਬਿਜਲੀ ਗਰਿੱਡ ਸਥਿਰ ਹੈ ਅਤੇ ਬਿਜਲੀ ਦੀ ਵੱਖ-ਵੱਖ ਮੰਗ ਨੂੰ ਧਿਆਨ ਵਿਚ ਰੱਖਦਿਆਂ ਪ੍ਰਬੰਧ ਕੀਤੇ ਗਏ ਹਨ। ਮੰਤਰਾਲੇ ਦੇ ਅਨੁਸਾਰ ਪ੍ਰਧਾਨ ਮੰਤਰੀ ਵੱਲੋਂ ਆਮ ਤੌਰ ਤੇ 9 ਮਿੰਟ ਲਈ ਲਾਈਟਾਂ ਬੰਦ ਕਰਨ ਦੀ ਅਪੀਲ ਹੈ। ਹਾਲਾਂਕਿ, ਇੱਥੇ ਸਟ੍ਰੀਟ ਲਾਈਟਾਂ ਅਤੇ ਕੋਈ ਹੋਰ ਘਰੇਲੂ ਸਮਾਨ ਬੰਦ ਕਰਨ ਦੀ ਕੋਈ ਅਪੀਲ ਨਹੀਂ ਕੀਤੀ ਗਈ ਹੈ। ਹਾਲਾਂਕਿ ਹਸਪਤਾਲ ਅਤੇ ਥਾਣੇ ਵਿਚ ਲਾਈਟਾਂ ਲੱਗੀਆਂ ਰਹਿਣਗੀਆਂ, ਸਿਰਫ ਘਰਾਂ ਵਿਚ ਲਾਈਟਾਂ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।