ਪਾਵਰਕਾਮ ਨੇ ਵਿਰਸਾ ਸਿੰਘ ਵਲਟੋਹਾ ਦੇ ਘਰ ਦੀ ਬਿਜਲੀ ਕੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਜਲੀ ਚੋਰੀ ਦੇ ਦੋਸ਼ਾਂ ਹੇਠ ਹੋਵੇਗਾ ਡੇਢ ਲੱਖ ਰੁਪਏ ਜੁਰਮਾਨਾ : ਐਕਸੀਅਨ ਪਾਵਰਕਾਮ

Photo

ਚੰਡੀਗੜ੍ਹ: ਸ੍ਰੋਮਣੀ ਅਕਾਲੀ ਦਲ ਬਾਦਲ ਦੇ ਤਰਨਤਾਰਨ ਜਿਲੇ ਦੇ ਪ੍ਰਧਾਨ ਤੇ ਸਾਬਕਾ ਸੰਸਦੀ ਸਕੱਤਰ ਪ੍ਰੋ ਵਿਰਸਾ ਸਿੰਘ ਵਲਟੋਹਾ ਦੇ ਅੱਡਾ ਅਮਰਕੋਟ ਸਥਿਤ ਘਰ ਦੇ ਮੀਟਰ ਨੰ:ਆਰ.ਟੀ 32/1003 ਤੇ ਸਾਮ 2 ਵੱਜ ਕੇ 5 ਮਿੰਟ ਤੇ ਸਬ ਡਵੀਜ਼ਨ ਅਫਸਰ ਅਮਰਕੋਟ ਅਤੇ ਅੱਧੀ ਦਰਜ਼ਨ ਹੋਰ ਅਧਿਕਾਰੀਆਂ ਨੇ ਬਿਜ਼ਲੀ ਚੋਰੀ ਸਬੰਧੀ ਛਾਪੇਮਾਰੀ ਕੀਤੀ।

ਜਿਸ ਤਹਿਤ ਉਕਤ ਆਗੁ ਦੇ ਘਰ ਬਿਜਲੀ ਚੋਰੀ ਫੜੀ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਚੋਰੀ ਕਰਨ ਲਈ ਬਿਜਲੀ ਦੀ ਸਪਲਾਈ ਸਿਧੀ ਟਰਾਸਫਾਰਮਰ ਤੋ ਲਈ ਗਈ ਸੀ। ਘਰ ਵਿੱਚ ਬਿਜਲੀ ਦੇ ਉਪਰਕਨ ਜਿਹਨਾਂ ਵਿੱਚ 4 ਸਪਲਿਟ ਏ.ਸੀ ਤੇ ਇਕ ਵਿੰਡੋ ਏ.ਸੀ, 33 ਬਲਬ , 11 ਪੱਖੇ, 1ਪਾਵਰ ਪਲੱਗ, 23 ਦੁਸਰੇ ਪਲੱਗ,ਵਾਟਰ ਕੂਲਰ 1,ਸਬਮਸੀਅਲ ਮੋਟਰ 1 ਲੱਗੇ ਹੋਏ ਸਨ।

ਮੀਟਰ ਦੀ ਸੀਲ ਵੀ ਟੁੱਟੀ ਹੋਈ ਸੀ। ਬਿਜਲੀ ਨਿਗਮ ਦੀ ਟੀਮ ਵੱਲੋ ਮੋਕੇ ਤੇ ਕਾਰਵਾਈ ਕਰਦੇ ਹੋਏ ਬਿਜਲੀ ਦੀ ਸਪਲਾਈ ਕੱਟ ਦਿੱਤੀ ਹੈ।ਇਥੇ ਇਹ ਵੀ ਦੱਸਣਯੋਗ ਹੈ ਕਿ ਸ੍ਰੋਮਣੀ ਅਕਾਲੀ ਦਲ ਦੀ ਤਰਨਤਾਰਨ ਰੈਲੀ ਦੋਰਾਨ ਵਿਰਸਾਂ ਸਿੰਘ ਵਲਟੋਹਾ ਨੇ ਲੋਕਾ ਨੂੰ ਬਿਜਲੀ ਚੋਰੀ ਕਰਨ ਲਈ ਸਿੱਧੀ ਕੁੰਡੀ ਲਾਉਣ ਲਈ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਸੰਬੋਧਨ ਕੀਤਾ ਸੀ।

ਸਿਆਸੀ ਦਬਾਅ ਹੇਠ ਅਧਿਕਾਰੀਆਂ ਨੇ ਕੀਤੀ ਕਾਰਵਾਈ, ਕੋਰਟ 'ਚ ਕਰਾਂਗਾ ਚੈਲੰਜ : ਵਿਰਸਾ ਸਿੰਘ ਵਲਟੋਹਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਘਰ ਵਿੱਚ ਬਿਜਲੀ ਚੋਰੀ ਦੀ ਕਾਰਵਾਈ ਪਾਵਰਕੌਮ ਦੇ ਅਧਿਕਾਰੀਆਂ ਨੇ ਸਿਆਸੀ ਦਬਾਅ ਹੇਠ ਕੀਤੀ ਹੈ, ਜਦੋਂ ਕਿ ਪਾਵਰਕੌਮ ਦੇ ਕੁੱਝ ਅਧਿਕਾਰੀ ਮੇਰੇ ਕੋਲ ਖੁੱਦ ਮੰਨੇ ਹਨ ਕਿ ਉਨ੍ਹਾਂ ਨੂੰ ਇਹ ਕਾਰਵਾਈ ਸਿਆਸੀ ਦਬਾਅ ਹੇਠ ਕਰਨੀ ਪੈ ਰਹੀ ਹੈ।

ਉਨ੍ਹਾਂ ਦੱਸਿਆ ਕਿ ਮੇਰਾ ਉਹ ਪੁਰਾਣਾ ਘਰ ਹੈ ਜੋ ਪਿਛਲੇ ਤਿੰਨ ਸਾਲਾਂ ਤੋਂ ਬੰਦ ਹੈ ਅਤੇ ਉਸ ਘਰ ਵਿੱਚ ਦੇਖ ਰੇਖ ਲਈ ਇਕ ਗੈਰ ਪੰਜਾਬੀ ਔਰਤ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ ਕੀਤੀ ਗਈ ਇਸ ਕਾਰਵਾਈ ਦੇ ਖਿਲਾਫ ਉਹ ਕੋਰਟ ਵਿੱਚ ਜਾਣਗੇਂ।