ਨਿਰਮਾਣ ਕਾਰਜਾਂ ਦੇ ਪ੍ਰਬੰਧ ਦੀ ਮਿਲੀ ਮਨਜ਼ੂਰੀ, ਸੰਨੀ ਦਿਓਲ ਨੇ ਕਿਹਾ- “ਲੋਕਾਂ ਦੇ ਹੱਕਾਂ ਲਈ ਲੜਦਾ ਰਹਾਂਗਾ”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਗੁਰਦਾਸਪੁਰ ਦੀ ਮਾਣਯੋਗ ਜਨਤਾ ਨੂੰ ਪੂਰਾ ਭਰੋਸਾ ਦਿਵਾਉਂਦਾ ਹਾਂ ਕਿ ਉਹਨਾਂ ਦੇ ਹੱਕਾਂ ਲਈ ਇਸੇ ਤਰ੍ਹਾਂ ਲੜਦਾ ਰਹਾਂਗਾ

Sunny Deol


ਚੰਡੀਗੜ੍ਹ:  ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਦਾ ਕਹਿਣਾ ਹੈ ਕਿ ਮਕੋੜਾ ਪੁਲ ਦੇ ਨਿਰਮਾਣ ਲਈ 100 ਕਰੋੜ ਰੁਪਏ ਅਤੇ ਕੀੜੀ ਪੁਲ ਦੇ ਨਿਰਮਾਣ ਲਈ 90 ਕਰੋੜ ਰੁਪਏ ਪਾਸ ਕੀਤੇ ਗਏ ਸਨ। ਸੂਬਾ ਸਰਕਾਰ ਵੱਲੋਂ ਸਾਰੇ ਕੰਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਪਰ ਸਿਆਸੀ ਮੰਤਵ ਦੇ ਚੱਲਦਿਆਂ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ(ਪ੍ਰਬੰਧਕ ਪ੍ਰਵਾਨਗੀ) ਮਨਜ਼ੂਰੀ ਨਹੀਂ ਦਿੱਤੀ ਗਈ।

Sunny deol

ਸੰਨੀ ਦਿਓਲ ਨੇ ਇਸ ਸਬੰਧੀ ਪਿਛਲੇ ਹਫ਼ਤੇ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਮੀਟਿੰਗ ਦੌਰਾਨ ਆ ਰਹੀਆਂ ਇਹਨਾਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਸੰਨੀ ਦਿਓਲ ਦਾ ਕਹਿਣਾ ਹੈ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਸੁਣਨ ਤੋਂ ਬਾਅਦ ਕੇਂਦਰੀ ਮੰਤਰੀ ਨੇ ਸੂਬਾ ਸਰਕਾਰ ਨੂੰ ਤਲਬ ਕੀਤਾ ਅਤੇ ਇਹਨਾਂ ਦੋਹਾਂ ਕੰਮਾਂ ਨੂੰ ਰੋਕਣ ਦਾ ਸਪੱਸ਼ਟੀਕਰਨ ਮੰਗਿਆ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਇਸ ਕੰਮ ਦੀ ਪ੍ਰਵਾਨਗੀ ਦਿੱਤੀ ਗਈ।

Photo

ਸੰਨੀ ਦਿਓਲ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪਿਛਲੇ ਸਾਲ ਮਕੋੜਾ ਪੁਲ ਦੀ ਉਸਾਰੀ ਲਈ 100 ਕਰੋੜ ਰੁਪਏ ਅਤੇ ਕੀੜੀ ਪੁਲ ਦੀ ਉਸਾਰੀ ਲਈ 90 ਕਰੋੜ ਰੁਪਏ ਪਾਸ ਕੀਤੇ ਗਏ ਸਨ। ਇਹਨਾਂ ਦੋਹਾਂ ਪੁਲਾਂ ਦੀ ਉਸਾਰੀ ਦਾ ਕੰਮ ਜ਼ਿਲ੍ਹਾ ਵਾਸੀਆਂ ਨੂੰ ਆਜ਼ਾਦੀ ਤੋਂ ਬਾਅਦ ਤੋਂ ਆ ਰਹੀਆਂ ਮੁਸ਼ਕਲਾਂ ਤੋਂ ਨਿਜ਼ਾਤ ਦਿਵਾਉਣ ਲਈ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਦੋਹਾਂ ਪੁਲਾਂ ਦੀ ਉਸਾਰੀ ਲਈ ਢਿੱਲ  ਦਾ ਆਖ਼ਿਰ ਕੀ ਕਾਰਨ ਸੀ?

Nitin Gadkari

ਕੇਂਦਰੀ ਮੰਤਰੀ ਦਾ ਧੰਨਵਾਦ ਕਰਦਿਆਂ ਸੰਨੀ ਦਿਓਲ ਨੇ ਲਿਖਿਆ, “ਪੰਜਾਬ ਸਰਕਾਰ ਵੱਲੋਂ ਰੋਕੇ ਗਏ ਦੋਹਾਂ ਵੱਡੇ ਕੰਮਾਂ ਨੂੰ ਕੇਂਦਰ ਸਰਕਾਰ ਦੇ ਦਖ਼ਲ ਤੋਂ ਬਾਅਦ 190 ਕਰੋੜ ਦੇ ਨਿਰਮਾਣ ਕਾਰਜ ਦੇ ਪ੍ਰਬੰਧ ਦੀ ਮਨਜ਼ੂਰੀ ਮਿਲੀ। ਇਸ ਦੇ ਲਈ ਮੈਂ ਖਾਸ ਤੌਰ ਤੇ ਨਿਤਿਨ ਗਡਕਰੀ ਜੀ ਦਾ ਧੰਨਵਾਦ ਕਰਦਾ ਹਾਂ ਅਤੇ ਗੁਰਦਾਸਪੁਰ ਦੀ ਮਾਣਯੋਗ ਜਨਤਾ ਨੂੰ ਪੂਰਾ ਭਰੋਸਾ ਦਿਵਾਉਂਦਾ ਹਾਂ ਕਿ ਉਹਨਾਂ ਦੇ ਹੱਕਾਂ ਲਈ ਇਸੇ ਤਰ੍ਹਾਂ ਲੜਦਾ ਰਹਾਂਗਾ”।