BSF ਵੱਲੋਂ ਅਟਾਰੀ ਸਰਹੱਦ 'ਤੇ 3.50 ਕਰੋੜ ਰੁਪਏ ਦੀ ਹੈਰੋਇਨ ਬਰਾਮਦ, ਖੇਤ ’ਚ ਸੁੱਟਿਆ ਗਿਆ ਸੀ ਪੈਕਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਐਸਐਫ ਨੇ ਖੇਪ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

BSF troops of Amritsar Sector recovered Heroin


ਅੰਮ੍ਰਿਤਸਰ: ਭਾਰਤੀ ਸੁਰੱਖਿਆ ਬਲ ਨੇ ਇਕ ਵਾਰ ਫਿਰ ਪਾਕਿਸਤਾਨੀ ਸਮੱਗਲਰਾਂ ਵੱਲੋਂ ਅਟਾਰੀ ਸਰਹੱਦ 'ਤੇ ਭੇਜੀ ਗਈ 3.50 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਇਹ ਖੇਪ ਭਾਰਤੀ ਸਰਹੱਦ ਵਿਚ ਕੰਡਿਆਲੀ ਤਾਰ ਦੇ ਸਾਹਮਣੇ ਭਾਰਤੀ ਕਿਸਾਨਾਂ ਦੇ ਖੇਤਾਂ ਵਿਚ ਸੁੱਟੀ ਗਈ ਸੀ।

BSF

ਬੀਐਸਐਫ ਨੇ ਇਹ ਖੇਪ ਅੰਮ੍ਰਿਤਸਰ ਸੈਕਟਰ ਤੋਂ ਜ਼ਬਤ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਵੱਲੋਂ ਸੁਰੱਖਿਆ ਲਈ ਲਗਾਈ ਗਈ ਵਾੜ ਦੇ ਸਾਹਮਣੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਕਿਸਾਨਾਂ ਨੂੰ ਖੇਤਾਂ ਵਿਚੋਂ ਪੀਲੇ ਰੰਗ ਦੇ ਪੈਕਟ ਮਿਲੇ, ਬੀਐਸਐਫ ਦੇ ਜਵਾਨਾਂ ਨੇ ਤੁਰੰਤ ਪੈਕਟ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜਾਂਚ ਵਿਚ ਪਤਾ ਲੱਗਾ ਕਿ ਇਸ ਵਿਚ ਹੈਰੋਇਨ ਸੀ।

Tweet

ਇਸ ਖੇਪ ਨੂੰ ਪੀਲੀ ਟੇਪ ਲਗਾ ਕੇ ਖੇਤਾਂ ਵਿਚ ਸੁੱਟ ਦਿੱਤਾ ਗਿਆ ਸੀ ਤਾਂ ਜੋ ਖੇਤਾਂ ਵਿਚ ਪਈ ਪਰਾਲੀ ਦੇ ਵਿਚਕਾਰ ਇਸ ਨੂੰ ਬੀਐਸਐਫ ਦੀ ਨਜ਼ਰ ਤੋਂ ਦੂਰ ਰੱਖਿਆ ਜਾ ਸਕੇ। ਬੀਐਸਐਫ ਜਵਾਨਾਂ ਨੇ ਜਦੋਂ ਪੈਕਟ ਦਾ ਵਜ਼ਨ ਕੀਤਾ ਤਾਂ ਇਹ 510 ਗ੍ਰਾਮ ਪਾਇਆ ਗਿਆ। ਇਸ ਦੀ ਅੰਤਰਰਾਸ਼ਟਰੀ ਕੀਮਤ 3.50 ਕਰੋੜ ਰੁਪਏ ਦੱਸੀ ਗਈ ਹੈ। ਫਿਲਹਾਲ ਬੀਐਸਐਫ ਨੇ ਖੇਪ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਅਪ੍ਰੈਲ-ਮਈ ਵਿਚ ਅਜਿਹੀਆਂ ਲਗਭਗ 10 ਘਟਨਾਵਾਂ ਵਾਪਰੀਆਂ ਹਨ।