ਅੰਮ੍ਰਿਤਸਰ 'ਚ ਦੁਰਗਿਆਣਾ ਕਮੇਟੀ ਦੇ ਗੋਦਾਮ 'ਚ ਲੱਗੀ ਅੱਗ, ਸਮਾਨ ਸੜ ਕੇ ਹੋਇਆ ਸੁਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੱਕੜ ਦੀ ਸਮੱਗਰੀ ਹੋਣ ਕਾਰਨ ਤੇਜ਼ੀ ਨਾਲ ਫੈਲੀ ਅੱਗ

photo

 

ਅੰਮ੍ਰਿਤਸਰ: ਅੰਮ੍ਰਿਤਸਰ 'ਚ ਦੁਰਗਿਆਣਾ ਕਮੇਟੀ ਦੇ ਗੋਦਾਮ 'ਚ ਅਚਾਨਕ ਅੱਗ ਲੱਗ ਗਈ। ਆਸਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿਤੀ। 2 ਘੰਟੇ ਤੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅੱਗ ਕਿਸ ਕਾਰਨ ਲੱਗੀ।

ਇਹ ਵੀ ਪੜ੍ਹੋ: ਔਰਤ ਦੇ ਮੂੰਹ 'ਤੇ ਨਿਕਲੇ ਹੋਏ ਮੁਹਾਸੇ ਹੋ ਸਕਦੈ ਹੈ ਜਾਨਲੇਵਾ ਕੈਂਸਰ! 

ਘਟਨਾ ਅੰਦਰਲੇ ਸ਼ਹਿਰ ਦੀ ਹਵੇਲੀ ਜ਼ਮੀਂਦਾਰਾਂ ਨਾਲ ਸਬੰਧਤ ਹੈ। 4 ਵਜੇ ਅਚਾਨਕ ਬੰਦ ਪਏ ਪੁਰਾਣੇ ਗੋਦਾਮ ਵਿਚੋਂ ਧੂੰਆਂ ਉੱਠਦਾ ਦੇਖਿਆ ਗਿਆ। ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿਤੀ। ਕੁਝ ਹੀ ਦੇਰ ਵਿਚ ਫਾਇਰ ਬ੍ਰਿਗੇਡ ਅਤੇ ਸੇਵਾ ਕਮੇਟੀ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰ ਅੱਗ ਫੈਲ ਚੁੱਕੀ ਸੀ। ਫਾਇਰ ਬ੍ਰਿਗੇਡ ਨੂੰ ਅੰਦਰ ਜਾਣ ਲਈ ਹੋਰ ਕੋਈ ਰਸਤਾ ਨਾ ਹੋਣ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: ਟਰੈਕਟਰ-ਟਰਾਲੀ ਨੇ ਫੁੱਲਾਂ ਵਾਲੀ ਕਾਰ ਨੂੰ ਮਾਰੀ ਟੱਕਰ, ਲਾੜਾ-ਲਾੜੀ ਦੀ ਹੋਈ ਮੌਤ 

ਸਥਾਨਕ ਲੋਕਾਂ ਨੇ ਦਸਿਆ ਕਿ ਇਹ ਬੰਦ ਗੋਦਾਮ ਦੁਰਗਿਆਣਾ ਕਮੇਟੀ ਦਾ ਹੈ। ਦੁਰਗਿਆਣਾ ਕਮੇਟੀ ਇਸ ਥਾਂ ਅਪਣਾ ਪੁਰਾਣਾ ਸਮਾਨ ਰੱਖਦੀ ਹੈ। ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਕਹਿਣਾ ਹੈ ਕਿ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਲੱਕੜ ਦੇ ਸਾਮਾਨ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਅੱਗ 'ਤੇ ਕੁਝ ਹੱਦ ਤਕ ਕਾਬੂ ਪਾ ਲਿਆ ਗਿਆ ਹੈ, ਜਲਦ ਹੀ ਇਸ 'ਤੇ ਕਾਬੂ ਪਾ ਲਿਆ ਜਾਵੇਗਾ।