ਫਾਜ਼ਿਲਕਾ 'ਚ ਪਲਟਿਆ ਕਣਕ ਦਾ ਭਰਿਆ ਟਰੱਕ, ਖੇਤਾਂ ਵਿਚ ਖਿੱਲਰੀਆਂ ਬੋਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਰੈਕਟਰ-ਟਰਾਲੀ ਨੂੰ ਬਚਾਉਂਦੇ ਸਮੇਂ ਵਾਪਰਿਆ ਹਾਦਸਾ

photo

 

ਫਾਜ਼ਿਲਕਾ: ਫਾਜ਼ਿਲਕਾ ਦੇ ਪਿੰਡ ਮਾਹੂਆਣਾ ਨੇੜੇ ਤੂੜੀ ਨਾਲ ਭਰੀ ਇਕ ਟਰੈਕਟਰ-ਟਰਾਲੀ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਟਰੱਕ ਬੇਕਾਬੂ ਹੋ ਕੇ ਖੇਤ ਵਿਚ ਪਲਟ ਗਿਆ। ਟਰੱਕ ਪਲਟਣ ਕਾਰਨ ਕਣਕ ਦੀਆਂ ਬੋਰੀਆਂ ਖਿੱਲਰ ਗਈਆਂ। ਇਸ ਹਾਦਸੇ ਵਿਚ ਟਰੱਕ ਦਾ ਕਾਫੀ ਨੁਕਸਾਨ ਹੋਇਆ ਹੈ। ਡਰਾਈਵਰ ਵਾਲ ਵਾਲ ਬਚ ਗਿਆ।

ਇਹ ਵੀ ਪੜ੍ਹੋ: ਤੁਰਕੀ 'ਚ ਬੇਕਾਬੂ ਟਰੱਕ ਨੇ ਕਈ ਵਾਹਨਾਂ ਮਾਰੀ ਟੱਕਰ, 6 ਲੋਕਾਂ ਦੀ ਦਰਦਨਾਕ ਮੌਤ

ਟਰੱਕ ਡਰਾਈਵਰ ਨਰਿੰਦਰ ਸਹਿਗਲ ਨੇ ਦਸਿਆ ਕਿ ਉਹ ਮਾਹੂਆਣਾ ਫੋਕਲ ਪੁਆਇੰਟ ਤੋਂ ਗੋਦਾਮ ਵੱਲ ਕਣਕ ਲੈ ਕੇ ਜਾ ਰਿਹਾ ਸੀ। ਰਸਤੇ 'ਚ ਸਾਹਮਣੇ ਤੋਂ ਆ ਰਹੀ ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ ਨੂੰ ਬਚਾਉਣ ਲਈ ਟਰੱਕ ਕੱਚੇ ਰਸਤੇ 'ਤੇ ਜਾ ਡਿੱਗਾ। ਜਿਸ ਕਾਰਨ ਟਰੱਕ ਦੇ ਟਾਇਰ ਮਿੱਟੀ ਵਿਚ ਫਸ ਗਏ ਅਤੇ ਕਣਕ ਦੀਆਂ ਬੋਰੀਆਂ ਨਾਲ ਲੱਦਿਆ ਟਰੱਕ ਖੇਤ ਵਿਚ ਪਲਟ ਗਿਆ।

ਇਹ ਵੀ ਪੜ੍ਹੋ: ਹੈਰੀਟੇਜ ਸਟਰੀਟ ਧਮਾਕਾ: ਮਾਮਲੇ ਦੀ ਜਾਂਚ ਲਈ ਮੁਹਾਲੀ ਤੋਂ ਬੁਲਾਈ ਟੀਮ

ਖੇਤ ਵਿਚ ਟਰੱਕ ਪਲਟਣ ਨਾਲ ਕਣਕ ਦੀਆਂ ਬੋਰੀਆਂ ਖੇਤ ਵਿਚ ਖਿੱਲਰ ਗਈਆਂ। ਟਰੱਕ ਪਲਟਣ ਨਾਲ ਉਸ ਦਾ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ।