Harnam Singh Khalsa : ਹਰਨਾਮ ਸਿੰਘ ਖਾਲਸਾ ਨੇ ਸਿੱਖਾਂ ਨੂੰ 5-5 ਬੱਚੇ ਪੈਦਾ ਕਰਨ ਦੀ ਕੀਤੀ ਅਪੀਲ
"ਜੋ ਬੱਚੇ ਨਹੀਂ ਪਾਲ ਸਕਦਾ ,ਮੈਂ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰਾਂਗਾ"
Harnam Singh Khalsa : ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੇ ਇੱਕ ਵੱਡਾ ਬਿਆਨ ਦਿੰਦਿਆਂ ਸਿੱਖਾਂ ਨੂੰ ਪੰਜਾਬ ਵਿੱਚ 5-5 ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਹੈ। ਹਰਨਾਮ ਸਿੰਘ ਧੁੰਮਾ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਾਂ ਦੀ ਆਬਾਦੀ 52 ਫ਼ੀਸਦੀ ਹੈ ਤੇ ਬਾਕੀ ਬਾਹਰਲੇ ਹਨ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਸਿੱਖ ਪੰਜਾਬ ਵਿੱਚ ਘੱਟ ਗਿਣਤੀ ਹੋਣਗੇ ਅਤੇ ਬਾਹਰਲੇ ਲੋਕਾਂ ਦੇ ਹੱਥੋਂ ਕੁੱਟ ਖਾਇਆ ਕਰਨਗੇ। ਖਾਲਸਾ ਨੇ ਕਿਹਾ ਕਿ ਇਕ ਪਰਿਵਾਰ ਵਿੱਚ 5 ਬੱਚੇ ਪੈਦਾ ਕਰੋ ,ਜੋ ਬੱਚੇ ਨਹੀਂ ਪਾਲ ਸਕਦਾ ,ਉਹ ਲੋਕ ਉਨ੍ਹਾਂ ਨੂੰ ਦੇ ਦੇਣ ,ਉਹ ਸਾਂਭ ਲੈਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਬੱਚਿਆਂ ਨੂੰ ਪੜ੍ਹਾਵਾਂਗਾ ਵੀ ਅਤੇ ਗੁਰੂ ਘਰ ਨਾਲ ਵੀ ਜੋੜਾਂਗਾ।
ਇਹ ਵੀ ਪੜੋ: ਪਤਨੀ ਨੇ ਬਜ਼ੁਰਗ ਸੱਸ ਨਾਲ ਰਹਿਣ ਤੋਂ ਕੀਤਾ ਇਨਕਾਰ; ਹਾਈਕੋਰਟ ਨੇ ਤਲਾਕ ਦੀ ਦਿੱਤੀ ਮਨਜ਼ੂਰੀ
ਉਨ੍ਹਾਂ ਦਾ ਦੇਸ਼ਾਂ-ਵਿਦੇਸ਼ਾਂ ਵਿੱਚ ਮਾਣ-ਸਨਮਾਨ ਹੋਵੇਗਾ। ਉਨ੍ਹਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜਾਂਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੇ ਬਜ਼ੁਰਗਾਂ ਦੇ 7-7 ਨਿਆਣੇ ਹੁੰਦੇ ਸਨ ਅਤੇ ਬਾਹਰਲੇ ਦੇਸ਼ ਵੀ ਨਹੀਂ ਜਾਂਦੇ ਸਨ। ਤੁਹਾਡੇ ਨਾਲ ਵਧੀਆ ਰੋਟੀ ਖਾਂਦੇ ਸਨ ਤੇ ਸੁਖੀ ਜੀਵਨ ਜਿਉਂਦੇ ਸਨ।
ਇਹ ਵੀ ਪੜੋ: ਰਵਨੀਤ ਸਿੰਘ ਬਿੱਟੂ ਨੇ ਗਊ ਨੂੰ 'ਰਾਸ਼ਟਰ ਮਾਤਾ' ਦਾ ਦਰਜਾ ਦਿਵਾਉਣ ਲਈ ਸ਼ੰਕਰਾਚਾਰੀਆ ਨੂੰ ਲਿਖੀ ਚਿੱਠੀ
ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੀ ਧਾਰਨਾ ਬਣ ਚੁੱਕੀ ਹੈ ਕਿ ਬੱਚਾ ਸਾਡਾ ਨਸ਼ਾ ਕਰਕੇ ਮਰ ਜਾਵੇ ਪਰ ਗੁਰੂ ਘਰ ਨਹੀਂ ਭੇਜਣਾ। ਸਿੱਖ ਭਾਈਚਾਰੇ ਨੂੰ ਇਹ ਗਲਤ ਵਿਚਾਰ ਆਪਣੇ ਮਨ ਵਿਚੋਂ ਕੱਢ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ-ਇੱਕ ਬੱਚੇ ਤੱਕ ਸੀਮਤ ਨਾ ਰਹੋ।