'ਐਕਵਾਇਰ ਕੀਤੀਆਂ ਜ਼ਮੀਨਾਂ ਦੇ ਪੁਰਾਣੇ ਐਵਾਰਡ ਰੱਦ ਹੋਣ, ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ ਸਰਕਾਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਜ਼ਿਲ੍ਹੇ ਦੇ 10 ਪਿੰਡਾਂ ਦੇ ਲੋਕ ਆਪਣੀ ਇਸ ਮੰਗ ਨੂੰ ਲੈ ਕੇ ਪਿਛਲੇ 67 ਦਿਨਾਂ ਤੋਂ ਪਿੰਡ ਗੈਰੀ ਬੁੱਟਰ ਵਿਖੇ ਪੱਕਾ ਧਰਨਾ ਲਗਾਈ ਬੈਠੇ ਹਨ

Vikramjit Singh Shergill, Municipal Commissioner, Bathinda

ਬਠਿੰਡਾ- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਬਠਿੰਡਾ ਜ਼ਿਲ੍ਹੇ 'ਚੋਂ ਲੰਘਦੇ ਨੈਸ਼ਨਲ ਹਾਈਵੇਅ 54ਏ, ਜੋ ਕਿ ਇਥੇ 82 ਫੁੱਟ ਚੌੜਾ ਹੈ, ਨੂੰ 118 ਫੁੱਟ ਹੋਰ ਚੌੜਾ ਕਰ ਕੇ 200 ਫੁੱਟ ਕੀਤਾ ਜਾਣਾ ਹੈ, ਜਿਸ ਲਈ ਬਠਿੰਡਾ ਦੇ ਪਿੰਡ ਜੋਧਪੁਰ ਤੋਂ ਪਥਰਾਲਾ ਵਿਚਾਲੇ ਪੈਂਦੇ 10 ਪਿੰਡਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਲਈ ਸਥਾਨਕ ਪ੍ਰਸ਼ਾਸ਼ਨ ਵਲੋਂ ਐਵਾਰਡ ਪਾਸ ਕੀਤਾ ਗਿਆ ਹੈ।

ਇਹ ਵੀ ਪੜ੍ਹੋ-Indian Idol 12 : ਅੰਜਲੀ ਦੇ ਸ਼ੋਅ 'ਚੋਂ ਬਾਹਰ ਹੋਣ 'ਤੇ ਭੜਕੇ ਫੈਂਸ, ਇੰਝ ਕੱਢੀ ਭੜਾਸ

ਇਹ ਵੀ ਪੜ੍ਹੋ-'ਕੋਰੋਨਾ ਨਾਲ ਨਜਿੱਠਣ ਲਈ ਵੈਕਸੀਨੇਸ਼ਨ ਹੀ ਸਿਰਫ ਇਕੋ-ਇਕ ਤਰੀਕਾ' 

ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਪ੍ਰਸ਼ਾਸ਼ਨ ਵਲੋਂ ਗੁੰਮਰਾਹ ਕਰਦਿਆਂ ਇਸ ਰੋਡ ਉਪਰ ਆਉਂਦੇ ਘਰਾਂ, ਫੈਕਟਰੀਆਂ, ਪੈਟਰੋਲ ਪੰਪਾਂ, ਮੈਰਿਜ ਪੈਲੇਸਾਂ, ਸ਼ੈਲਰਾਂ ਨੂੰ ਵੀ ਖੇਤੀਬਾੜੀ ਜ਼ੋਨ 'ਚ ਲੈ ਕੇ ਰਿਪੋਰਟ ਕੇਂਦਰ ਨੂੰ ਭੇਜ ਦਿੱਤੀ ਗਈ ਹੈ ਜਿਸ ਦੇ ਅਧਾਰ 'ਤੇ ਕੇਂਦਰ ਵਲੋਂ ਐਵਾਰਡ ਪਾਸ ਕਰ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਜੇਕਰ ਪ੍ਰਸ਼ਾਸ਼ਨ ਵਪਾਰਕ ਅਤੇ ਖੇਤੀਬਾੜੀ ਜ਼ੋਨ ਦੀ ਵੱਖੋ-ਵੱਖਰੀ ਰਿਪੋਰਟ ਬਣਾ ਕੇ ਭੇਜਦਾ ਤਾਂ ਲੋਕਾਂ ਨੂੰ ਕਿਤੇ ਵੱਧ ਮੁਆਵਜ਼ਾ ਮਿਲ ਸਕਦਾ ਸੀ।

ਇਹ ਵੀ ਪੜ੍ਹੋ-80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇਣ ਦਾ PM ਮੋਦੀ ਨੇ ਕੀਤਾ ਐਲਾਨ

ਬਠਿੰਡਾ ਦੇ 10 ਪਿੰਡਾਂ ਦੇ ਲੋਕ 67 ਦਿਨਾਂ ਤੋਂ ਗੈਰੀ ਬੁੱਟਰ ਵਿਖੇ ਲਾਈ ਬੈਠੇ ਹਨ ਧਰਨਾ
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਰਿਪੋਰਟ ਦੀ ਕਾਪੀ ਦਿੱਤੀ ਜਾਵੇ ਤਾਂ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਧਿਆਨ 'ਚ ਲਿਆ ਕੇ ਇਨ੍ਹਾਂ ਨੂੰ ਰੱਦ ਕਰਵਾਇਆ ਜਾ ਸਕੇ ਅਤੇ ਨਵੇਂ ਐਵਾਰਡ ਪਾਸ ਕਰਵਾਉਣ ਲਈ ਆਰਡਰ ਕਰਵਾਇਆ ਜਾ ਸਕੇ। ਦੱਸ ਦਈਏ ਕਿ ਬਠਿੰਡਾ ਜ਼ਿਲ੍ਹੇ ਦੇ 10 ਪਿੰਡਾਂ ਦੇ ਲੋਕ ਆਪਣੀ ਇਸ ਮੰਗ ਨੂੰ ਲੈ ਕੇ ਪਿਛਲੇ 67 ਦਿਨਾਂ ਤੋਂ ਪਿੰਡ ਗੈਰੀ ਬੁੱਟਰ ਵਿਖੇ ਪੱਕਾ ਧਰਨਾ ਲਗਾਈ ਬੈਠੇ ਹਨ। ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਦੀ ਆਲੋਚਨਾ ਕਰਦਿਆਂ ਬੀਜੇਪੀ ਲੀਡਰ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਆਵਾਜ਼ ਸੁਣੇ ਅਤੇ ਇਸ ਮਸਲੇ ਨੂੰ ਤੁਰੰਤ ਹੱਲ ਕਰਨ ਲਈ ਪਹਿਲਕਦਮੀ ਦਿਖਾਏ। 

ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ,  ਦਾਨ ਸਿੰਘ ਗਿੱਲ ਸਰਪੰਚ ਪਿੰਡ ਜੱਸੀ ਬਾਗ ਵਾਲੀ, ਦਲਜੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਗਿੱਲ, ਹਰਪਾਲ ਸਿੰਘ ਮੈਂਬਰ ਜੱਸੀ ਬਾਗ ਵਾਲੀ, ਸੁਖਭਿੰਦਰ ਸਿੰਘ , ਕ੍ਰਿਸ਼ਨ ਸ਼ਰਮਾ, ਕੁਲਵੀਰ ਸਿੰਘ ਸੰਗਤ ਮੰਡੀ, ਬੂਟਾ ਸਿੰਘ ਕੁਟੀ, ਸੁਖਮਿੰਦਰ ਸਿੰਘ ਪਥਰਾਲਾ, ਵਰਿੰਦਰ ਸਿੰਘ ਜੋਧਪੁਰ ਸਣੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ।