ਨਸ਼ੇ ਦੀ ਦਲਦਲ `ਚ ਫਸਿਆ ਇਕ ਹੋਰ ਨੌਜਵਾਨ, ਉਤਰਿਆ ਮੌਤ ਦੇ ਘਾਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਭੜਕ ਰਹੀ ਨਸਿਆ ਦੀ ਅੱਗ ਦਿਨ ਬ ਦਿਨ ਵਧਦੀ ਜਾ ਰਹੀ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਜਵਾਨੀ ਇਸ ਨਸ਼ੇ ਦੀ ਦਲਦਲ ਵਿਚ ਫਸ ਰਹੀ ਹੈ

ladi

 ਜਲੰਧਰ: ਪੰਜਾਬ ਵਿਚ ਭੜਕ ਰਹੀ ਨਸਿਆ ਦੀ ਅੱਗ ਦਿਨ ਬ ਦਿਨ ਵਧਦੀ ਜਾ ਰਹੀ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਜਵਾਨੀ ਇਸ ਨਸ਼ੇ ਦੀ ਦਲਦਲ ਵਿਚ ਫਸ ਰਹੀ ਹੈ. ਇਸ ਦੌਰਾਨ ਕਈ ਨੌਜਵਾਨ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਚੁਕੇ ਹਨ। ਅਜਿਹੀ ਹੀ ਇਕ ਹੋਰ ਘਟਨਾ ਜਲੰਧਰ ਦੇ ਕੈਂਟ `ਚ ਵਾਪਰੀ ਹੈ.ਜਿਥੇ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਮੌਤ ਦੇ ਘਾਟ ਉਤਰ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਉਮਰ 24 ਸਾਲ ਹੈ ਅਤੇ ਇਹ ਜਲੰਧਰ ਕੈਂਟ ਦੇ ਮੁਹੱਲਾ 32 ਦਾ ਰਹਿਣ ਵਾਲਾ ਹੈ। 

ਇਸ ਨੌਜਵਾਨ ਦਾ ਨਾਮ ਰਾਕੀ ਲਾਹੌਰੀਆ ਉਰਫ ਲਾਡੀ ਪੁੱਤਰ ਵਿਜੇ  ਦਸਿਆ ਜਾ ਰਿਹਾ ਹੈ। ਜਿਸਦੀ ਮੌਤ ਨਸ਼ੇ ਦੇ ਓਵਰਡੋਜ਼ ਹੋਣ ਕਰਕੇ ਹੋ ਗਈ। ਲਾਡੀ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਜਾਣਕਾਰੀ ਮੁਤਾਬਿਕ ਲਾਡੀ ਦੀ ਮਾਂ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਹੀ ਕੋਈ ਕੰਮ ਨਹੀਂ ਕਰਦਾ ਸੀ.ਤੇ ਆਪਣੇ ਮਿੱਤਰਾ ਨਾਲ ਮਿਲ ਕੇ ਨਸ਼ੇ ਕਰਦਾ ਸੀ.ਲਾਡੀ ਕਾਫੀ ਸਮਾਂ ਪਹਿਲਾ ਨਸ਼ੇ ਦੀ ਦਲਦਲ ਵਿਚ ਫਸ ਗਿਆ ਸੀ। 

ਨਾਲ ਹੀ ਉਹਨਾਂ ਨੇ ਇਹ ਵੀ ਦਸਿਆ ਕਿ ਕੁਝ ਮਹੀਨੇ ਪਹਿਲਾ ਹੀ ਅਸੀਂ ਲਾਡੀ ਦਾ ਵਿਆਹ ਕਰ ਦਿਤਾ ਸੀ.`ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਲਾਡੀ ਵਿਆਹ ਕਰਨ ਦੇ ਉਪਰੰਤ ਵੀ ਨਹੀਂ ਸੁਧਰਿਆ.ਬਲਕਿ ਲਾਡੀ ਹੋਰ ਨਸਿਆ ਦੀ ਦਲਦਲ ਵਿਚ ਫਸ ਗਿਆ।  ਨਸ਼ੇ ਦੀ ਭੈੜੀ ਆਦਤ ਨੇ ਲਾਡੀ ਨੂੰ ਐਨਾ ਮਜਬੂਰ ਕਰ ਦਿੱਤਾ ਕਿ  ਉਸਨੇ ਆਪਣੇ ਘਰ ਦਾ ਸਾਮਾਨ ਅਤੇ ਹੋਰ ਗਹਿਣੇ ਵੀ ਵੇਚ ਦਿਤੇ। ਜਿਸ ਤੋਂ ਬਾਅਦ ਨਸ਼ੇ ਦੀ ਇਸ ਭੈੜੀ ਬਿਮਾਰੀ ਨੇ ਉਸਦੀ ਜਾਨ ਲੈ ਲਈ। 

ਅੱਜ ਦੇ ਦੌਰ ਦੀ ਗੱਲ ਕਰੀ ਜਾਵੇ ਤਾ ਪੰਜਾਬ ਵਿਚ ਅਨੇਕਾਂ ਹੀ ਮਾਵਾਂ ਦੇ ਪੁੱਤ ਨਸ਼ੇ ਦੀ ਇਸ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ. ਦਸ ਦੇਈਏ ਸਰਕਾਰ ਨਸ਼ੇ ਤੇ ਠੱਲ ਪਾਉਣ ਦੀ ਕੋਸਿਸ ਤਾ ਕਰ ਰਹੀ ਹੈ ਪਰ ਉਹ ਅਜੇ ਵੀ ਨਾਕਾਮਯਾਬ ਹੋ ਰਹੇ ਹਨ। ਨਸ਼ੇ ਦਾ ਕਹਿਰ ਪੰਜਾਬ ਨੂੰ ਘੁਣ ਦੀ ਤਰਾਂ ਖਾ ਰਿਹਾ ਹੈ.ਮ੍ਰਿਤਕ ਲਾਡੀ ਦੇ ਪਰਿਵਾਰ ਨੇ ਸਰਕਾਰ ਨੂੰ ਇਹ ਗੁਜ਼ਾਰਿਸ਼ ਕੀਤੀ ਹੈ ਕਿ ਇਹਨਾਂ ਨਸ਼ੇ ਦੇ ਸੋਦਾਗਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਕਿ ਕੋਈ ਹੋਰ ਨੌਜਵਾਨ ਇਸ ਨਸ਼ੇ ਦੇ ਕਹਿਰ ਵਿਚ ਫਸ ਕੇ ਆਪਣੀ ਜੀਵਨਲੀਲ੍ਹਾ ਨਾ ਸਮਾਪਤ ਕਰ ਲਵੇ।