ਪਤਨੀ ਅਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਜੀਵਨਲੀਲ੍ਹਾ ਸਮਾਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਨਸਿਆ ਦੀ ਤਰਾਂ ਖੁਦਕੁਸ਼ੀਆਂ ਦਾ ਕਹਿਰ ਵੀ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਦਸ ਦੇਈਏ ਕਿ ਲਗਾਤਾਰ ਪੰਜਾਬ ਵਿਚ ਖੁਦਕੁਸ਼ੀਆਂ ਹੋ ਰਹੀਆਂ ਹਨ

jaspal singh

ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਨਸਿਆ ਦੀ ਤਰਾਂ ਖੁਦਕੁਸ਼ੀਆਂ ਦਾ ਕਹਿਰ ਵੀ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਦਸ ਦੇਈਏ ਕਿ ਲਗਾਤਾਰ ਪੰਜਾਬ ਵਿਚ ਖੁਦਕੁਸ਼ੀਆਂ ਹੋ ਰਹੀਆਂ ਹਨ . ਉਥੇ ਹੀ ਅਜਿਹੀ ਹੀ ਇਕ ਘਟਨਾ ਪੰਜਾਬ ਦੇ ਮੋਗਾ `ਚ ਦੇਖਣ ਨੂੰ ਮਿਲੀ ਹੈ. ਜਿਥੇ 35 ਸਾਲ ਦੇ ਜਸਪਾਲ ਸਿੰਘ ਨੇ ਆਪਣੀ ਪਤਨੀ ਤੇ ਸਹੁਰਿਆਂ ਤੋਂ ਤੰਗ ਖੁਦਕੁਸ਼ੀ ਕਰ ਲਈ ਹੈ।ਦੱਸਿਆ ਜਾ ਰਿਹਾ ਹੈ ਜਸਪਾਲ ਆਪਣੀ ਪਤਨੀ ਤੋਂ ਕਾਫੀ ਤੰਗ ਪ੍ਰੇਸ਼ਾਨ ਸੀ। ਜਸਪਾਲ ਦਾ ਇਕ ਬੱਚਾ ਵੀ ਹੈ ਜਿਸ ਦੀ ਉਮਰ ਕੇਵਲ 8 ਸਾਲ ਹੈ। 

ਕਿਹਾ ਜਾ ਰਿਹਾ ਹੈ ਕਿ ਇਸ ਖ਼ੁਦਕੁਸ਼ੀ ਪਿੱਛੇ ਵੱਡਾ ਕਾਰਨ ਹੈ ਕਿ ਜਸਪਾਲ ਦੀ ਘਰਵਾਲੀ ਅਤੇ ਸਹੁਰਾ ਪਰਿਵਾਰ ਉਸ ਨੂੰ ਉਸ ਦੀ ਮਾਂ ਦੀ ਜਾਇਦਾਦ ਬੱਚੇ ਦੇ ਨਾਂਅ ‘ਤੇ ਕਵਾਉਣ ਲਈ ਤੰਗ ਪਰੇਸ਼ਾਨ ਕਰ ਰਹੇ ਸਨ।ਜਿਸ ਉਪਰੰਤ ਜਸਪਾਲ ਨੇ ਖ਼ੁਦਕੁਸ਼ੀ ਕਰਨ ਦਾ ਫੈਸਲਾ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਸਪਾਲ ਸਿੰਘ ਮੋਗੇ ਦੇ ਪਿੰਡ ਫ਼ਤਿਹਗੜ੍ਹ ਕੋਰੇਟਾਣਾ ਦਾ ਵਸਨੀਕ ਸੀ। ਨਾਲ ਹੀ ਇਹ ਵੀ ਜਾਣਕਰੀ ਮਿਲੀ ਹੈ ਕਿ ਅਕਸਰ ਹੀ ਜਾਇਜ਼ਾਦ ਨੂੰ ਲੈ ਕੇ ਦੋਨਾਂ ਹੀ ਪਤੀ ਅਤੇ ਪਤਨੀ ਵਿਚ ਝਗੜਾ ਹੁੰਦਾ ਰਹਿੰਦਾ ਸੀ.

ਜਿਸ ਕਾਰਨ ਦੋਵਾਂ ਵਿਚ ਤਨਾਅਪੂਰਨ ਸਥਿਤੀ ਬਣ ਗਈ। ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਜਸਪਾਲ ਸਿੰਘ ਦੇ ਸਹੁਰਾ ਪਰਿਵਾਰ ਨੇ ਉਸਨੂੰ ਧਮਕੀਆਂ ਵੀ ਦਿਤੀਆਂ ਸਨ ਤੇ ਉਸਦੀ ਮਾਰਕੁੱਟ ਵੀ ਕੀਤੀ।  ਜਿਸ ਉਪਰੰਤ ਜਸਪਾਲ ਗੁੱਸੇ ਵਿਚ ਘਰੋਂ ਭੱਜ ਗਿਆ. ਘਰੋਂ ਭੱਜਣ ਦੀ ਖ਼ਬਰ ਮਿਲਦਿਆਂ ਹੀ ਜਸਪਾਲ ਸਿੰਘ ਦੇ ਘਰ ਵਾਲਿਆਂ ਨੇ ਉਸਦੀ ਜਾਂਚ ਪੜਤਾਲ ਵੀ ਸ਼ੁਰੂ ਕਰ ਦਿਤੀ.ਪੜਤਾਲ ਕਰਨ ਉਪਰੰਤ ਜਦੋ ਜਸਪਾਲ ਉਹਨਾਂ ਨੂੰ ਨਾ ਮਿਲਿਆ ਤਾ ਉਹਨਾਂ ਨੇ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿਤੀ। 

 ਪੁਲਿਸ ਵਲੋਂ ਜਾਂਚ ਕਰਨ ਉਪਰੰਤ ਜਸਪਾਲ ਦੀ ਲਾਸ਼ ਇੱਕ ਪਿੱਪਲ ਦੇ ਦਰੱਖਤ ਨਾਲ ਲਟਕਦੀ ਮਿਲੀ।ਮ੍ਰਿਤਕ ਦੀ ਜੇਬ ਵਿਚ ਇਕ ਸੁਸਾਈਡ ਨੋਟਿਸ ਵੀ ਪਾਇਆ ਗਿਆ ਜਿਸ ਵਿਚ ਉਹਨਾਂ ਦੀ ਪਤਨੀ ਦੇ ਖਿਲਾਫ ਲਿਖਿਆ ਹੋਇਆ ਸੀ। ਨਾਲ ਹੀ  ਜਾਂਚ ਅਧਿਕਾਰੀ  ਨੇ ਦੱਸਿਆ ਕਿ ਪਰਿਵਾਰ ਵਾਲਿਆ ਦੇ ਬਿਆਨ ਲੈ ਕੇ ਧਾਰਾ 306 ਦੇ ਤਹਿਤ ਜਸਪਾਲ ਸਿੰਘ ਦੇ ਸਹੁਰਾ ਪਰਿਵਾਰ ਅਤੇ ਉਸ ਦੀ ਪਤਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਇਸ ਤੋਂ ਬਿਨਾਂ ਪੁਲਿਸ ਨੇ ਲਾਸ਼ ਨੂੰ ਕਬਜੇ ‘ਚ ਲੈ ਕੇ ਲਾਸ਼ ਦਾ ਪੋਸਟ-ਮਾਰਟਮ ਕਰਵਾ ਕੇ ਲਾਸ਼ ਉਸ ਦੀ ਮਾਂ ਨੂੰ ਸੌਂਪ ਦਿੱਤੀ।