ਟੋਲ ਵਾਲੀ ਸੜਕ ਚ’ ਮੀਂਹ ਨਾਲ ਪਏ ਟੋਏ, ਬੰਬਾ ਦੀ ਨਹੀਂ ਪਈ ਜ਼ਰੂਰਤ- ਜੈਜੀਤ ਜੌਹਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਵੱਲੋਂ ਅਪਣੇ ਕੀਤੇ ਕੰਮਾਂ ਦੀ ਸਰਾਹਨਾ ਕੀਤੇ ਜਾਣਾ, ਇਹ ਕੋਈ ਨਵੀਂ ਗੱਲ ਨਹੀਂ ਹੈ

Bathinda - Amritsar Highway road broken badly

ਬਠਿੰਡਾ, ਅਕਾਲੀ ਦਲ ਵੱਲੋਂ ਅਪਣੇ ਕੀਤੇ ਕੰਮਾਂ ਦੀ ਸਰਾਹਨਾ ਕੀਤੇ ਜਾਣਾ, ਇਹ ਕੋਈ ਨਵੀਂ ਗੱਲ ਨਹੀਂ ਹੈ। ਕੋਈ ਵੀ ਕੰਮ ਅਕਾਲੀ ਸਰਕਾਰ ਦਾ ਕੀਤਾ ਦੇਖਿਆ ਜਾਵੇ ਤਾਂ ਕੰਮ ਘੱਟ ਪਰ ਵਾਹ ਵਾਹ ਜ਼ਿਆਦਾ। ਅਜਿਹੇ ਹੀ ਇਕ ਮਾਮਲੇ 'ਤੇ ਬੋਲਦਿਆਂ ਜੈਜੀਤ ਜੌਹਲ ਨੇ ਅਕਾਲੀ ਦਲ ਵੱਲੋਂ ਕੀਤੇ ਕੰਮ ਦੀ ਵਧਾ ਚੜ੍ਹਾ ਕੇ ਕੀਤੀ ਸਰਾਹਨਾ 'ਤੇ ਟਿੱਪਣੀ ਕੀਤੀ ਹੈ। ਅਕਾਲੀ ਦਲ ਦੀ ਸਰਕਾਰ ਸਮੇਂ ਬਣਾਈਆਂ ਗਈਆਂ ਸੜਕਾਂ ਦੀ ਮਜ਼ਬੂਤੀ 'ਤੇ ਦਾਅਵਾ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਸੀ ਕੇ "ਇਨ੍ਹਾਂ ਸੜਕਾਂ 'ਤੇ ਚਾਹੇ ਬੰਬ ਫਟ ਜਾਣ ਪਰ ਸੜਕ ਟੱਸ ਤੋਂ ਮੱਸ ਨਹੀਂ ਹੋਵੇਗੀ ਭਾਵ ਬਿਲਕੁਲ ਵੀ ਨਹੀਂ ਟੁੱਟੇਗੀ