ਪੰਜਾਬ: ਇਕ ਵਾਰ ਫਿਰ ਤੋਂ ਵੱਧ ਸਕਦਾ ਹੈ ਬੱਸਾਂ ਦਾ ਕਿਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਇਕ ਵਾਰ ਫਿਰ ਤੋਂ ਬੱਸਾਂ ਦੇ ਕਿਰਾਏ ਵਿਚ ਵਾਧਾ ਹੋਣ ਦੀ ਖ਼ਬਰ ਮਿਲੀ ਹੈ। ਕਿਹਾ ਜਾ ਰਿਹਾ ਹੈ ਪੀਆਰਟੀਸੀ ਛੇਤੀ ਹੀ ਕਿਰਾਏ ਵਧਾ ਸਕਦੀ ਹੈ।

prtc

ਪਟਿਆਲਾ: ਪੰਜਾਬ ਵਿਚ ਇਕ ਵਾਰ ਫਿਰ ਤੋਂ ਬੱਸਾਂ ਦੇ ਕਿਰਾਏ ਵਿਚ ਵਾਧਾ ਹੋਣ ਦੀ ਖ਼ਬਰ ਮਿਲੀ ਹੈ। ਕਿਹਾ ਜਾ ਰਿਹਾ ਹੈ ਪੀਆਰਟੀਸੀ ਛੇਤੀ ਹੀ ਕਿਰਾਏ ਵਧਾ ਸਕਦੀ ਹੈ। ਦਸਿਆ ਜਾ ਰਿਹਾ ਹੈ ਕਿ ਪੀਆਰਟੀਸੀ ਨੇ ਪੰਜਾਬ ਸਰਕਾਰ ਨੂੰ ਕਿਰਾਇਆ ਵਧਾਉਣ ਲਈ ਸਿਫਾਰਿਸ਼ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜਲਦ ਤੋਂ ਜਲਦ ਬੱਸਾਂ ਦਾ ਕਿਰਾਇਆ ਵਧਾਇਆ ਜਾਵੇ। 

ਨਾਲ ਹੀ ਵਧੇ ਹੋਏ ਕਿਰਾਏ ਨਾਲ ਆਮ ਜਨ ਜੀਵਨ ਤੇ ਕਾਫੀ ਪ੍ਰਭਾਵ ਪਵੇਗਾ.ਲੋਕ ਜੰਮ ਕੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ।  ਪੀਆਰਟੀਸੀ  ਦਾ ਕਹਿਣਾ ਹੈ ਕਿ  ਮੌਜੂਦਾ ਸਮੇਂ ਵਿਚ ਬੱਸਾਂ ਦੇ ਕਿਰਾਏ ‘ਚ ਪ੍ਰਤੀ ਯਾਤਰੀ ਅੱਠ ਰੁਪਏ ਟੋਲ ਚਾਰਜ ਲਿਆ ਜਾ ਰਿਹਾ ਹੈ।  ਨਾਲ ਹੀ ਇਸ ਤੋਂ ਪਹਿਲਾ  2011 ‘ਚ ਸੂਬਾ ਸਰਕਾਰ ਨੇ ਟੋਲ ਦਾ ਖ਼ਰਚ ਵੀ ਯਾਤਰੀਆਂ ਦੇ ਕਿਰਾਏ ‘ਚ ਹੀ ਜੋੜ ਦਿੱਤਾ ਸੀ। ਸਰਕਾਰ ਨੇ ਪਿਛਲੇ ਸੱਤ ਸਾਲਾਂ ‘ਚ ਕਿਰਾਏ ‘ਚ ਟੋਲ ਚਾਰਜ ਦਾ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਸੀ। 

ਪਰ ਇਸ ਦੌਰਾਨ ਟੋਲ ਬੈਰੀਅਰ ਦੇ ਚਾਰਜ ਅਤੇ ਟੋਲ ਬੈਰੀਅਰਾਂ ਦੀ ਗਿਣਤੀ ‘ਚ ਭਾਰੀ ਵਾਧਾ ਹੋਇਆ ਹੈ। ਜਿਸ ਕਾਰਨ ਹੁਣ ਪੀਆਰਟੀਸੀ ਨੇ ਕਿਰਾਇਆ ਵਧਾਉਣ ਬਾਰੇ ਸੋਚਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਦੇ ਪਾਸ ਹੋਣ ਦੇ ਨਾਲ ਹੀ ਆਮ ਲੋਕਾਂ ਦੀਆਂ ਜੇਬਾਂ ਤੇ ਕਾਫੀ ਅਸਰ ਪੈ ਸਕਦਾ ਹੈ। ਨਾਲ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਪ੍ਰਸਤਾਵ ਪਾਸ ਹੁੰਦਾ ਹੈ ਤਾ ਲੋਕਾਂ ਦੁਆਰਾ ਇਸ ਦਾ ਵਿਰੋਧ ਵੀ ਕੀਤਾ ਜਾ ਸਕਦਾ ਹੈ। ਪੀਆਰਟੀਸੀ ਦਾ ਇਹ ਵੀ ਕਹਿਣਾ ਹੈ ਕਿ ਇਕ ਰੂਟ ਤੇ ਸਰਕਾਰ ਨੇ 5 ਤੋਂ ਵੀ ਜ਼ਿਆਦਾ ਟੋਲ ਲਗਾ ਦਿਤੇ ਹਨ.

ਜੇਕਰ ਬਠਿੰਡਾ ਤੋਂ ਅੰਮ੍ਰਿਤਸਰ ਰੂਟ ਦੀ ਗੱਲ ਕਰੀਏ ਤਾ ਰਸਤੇ ਵਿਚ 3 ਪਲਾਜ਼ਾ ਪੈ ਰਹੇ ਹਨ. ਜਿਸ ਦਾ ਖਰਚਾ ਤਕਰੀਬਨ 1000 ਰੁਪਏ ਹੈ.ਜਿਸ ਦਾ ਖਰਚਾ ਪੀਆਰਟੀਸੀ ਨੂੰ ਕਾਫੀ ਮਾਤਰਾ `ਚ ਭਰਨਾ ਪੈ ਰਿਹਾ ਹੈ.ਇਸ ਖਰਚੇ ਨੂੰ ਮੱਦੇਨਜ਼ਰ ਰੱਖਦਿਆਂ ਹੀ  ਪੀਆਰਟੀਸੀ ਨੇ ਕਿਰਾਇਆ ਵਧਾਉਣ ਦਾ ਫੈਸਲਾ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਵਧਦੇ ਹੋਏ ਕਿਰਾਏ ਨੂੰ ਦੇਖਦਿਆਂ ਹੁਣ ਲੋਕਾਂ ਵਿਚ ਬੱਸਾਂ ਦੇ ਸਫ਼ਰ ਪ੍ਰਤੀ ਘਾਟਾ ਦੇਖਣ ਨੂੰ ਮਿਲ ਸਕਦਾ ਹੈ।