ਇਕ ਪਿੰਡ ਜਿਥੇ ਰਹਿੰਦੀਆਂ ਨੇ 100 ਸਾਲ ਤੋਂ ਵਧੇਰੇ ਉਮਰ ਦੀਆਂ ਤਿੰਨ ਔਰਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਸ਼ਿਆਰਪੁਰ ਜਲੰਧਰ ਸੜਕ ਉੱਤੇ ਪੈਂਦੇ ਨਜ਼ਦੀਕੀ ਪਿੰਡ ਫ਼ਤਹਿਗੜ੍ਹ ਨਿਆੜਾ ਵਿਖੇ 100 ਸਾਲ ਤੋਂ ਵਧੇਰੇ ਉਮਰ ਦੀਆਂ ਤਿੰਨ ਔਰਤਾਂ ਰਹਿੰਦੀਆਂ ਹਨ। 

village

ਹੁਸ਼ਿਆਰਪੁਰ (ਹਰਜਿੰਦਰ ਹਰਗੜ੍ਹੀਆ): ਹੁਸ਼ਿਆਰਪੁਰ ਜਲੰਧਰ ਸੜਕ ਉੱਤੇ ਪੈਂਦੇ ਨਜ਼ਦੀਕੀ ਪਿੰਡ ਫ਼ਤਹਿਗੜ੍ਹ ਨਿਆੜਾ ਵਿਖੇ 100 ਸਾਲ ਤੋਂ ਵਧੇਰੇ ਉਮਰ ਦੀਆਂ ਤਿੰਨ ਔਰਤਾਂ ਰਹਿੰਦੀਆਂ ਹਨ। ਇਸ ਸਬੰਧੀ ਜਾਣਕਾਰੀ ਮੁਤਾਬਕ ਪਿੰਡ ਵਿਚ ਜਗਤੀ ਪਤਨੀ ਹਰੀ ਰਾਮ ਜੋ ਕਿ 107 ਸਾਲ ਦੇ ਕਰੀਬ ਉਮਰ ਦੇ ਹਨ ਅਤੇ ਉਨ੍ਹਾਂ ਦੇ ਦੋ ਦੰਦ ਵੀ ਮੁੜ ਕੇ ਆ ਚੁੱਕੇ ਹਨ। ਸਿਰ ਦੇ ਵਾਲ ਵੀ ਕਾਫ਼ੀ ਹੱਦ ਤਕ ਕਾਲੇ ਹਨ। ਜਗਤੀ ਅਪਣੀ ਇਸ ਉਮਰ ਦਾ ਰਾਜ਼ ਸਾਦਾ ਤੇ ਸ਼ਾਕਾਹਾਰੀ ਭੋਜਨ ਦਸਦੇ ਹਨ। ਉਨ੍ਹਾਂ ਦੇ 6 ਦੇ ਕਰੀਬ ਬੱਚੇ ਹਨ ਤੇ ਉਨ੍ਹਾਂ ਦਾ ਪਰਵਾਰ ਚੌਥੀ ਪੀੜ੍ਹੀ ਵਿਚ ਹੈ।

ਦੂਸਰੇ ਨੰਬਰ ਉੱਤੇ 105 ਸਾਲ ਦੇ ਕਰੀਬਨ ਉਮਰ ਦੇ ਰੁੱਕੋ ਹਨ ਜੋ ਕਿ ਤੁਰਦੇ ਫਿਰਦੇ ਹਨ ਤੇ ਕਾਫ਼ੀ ਹੱਦ ਤਕ ਜਾਗਰੂਕ ਹਨ। ਉਨ੍ਹਾਂ ਦੀਆਂ ਪੜਪੋਤੀਆਂ ਦੀ  ਉਮਰ ਵੀ 20 ਸਾਲ ਦੇ ਕਰੀਬ ਦੀ ਹੈ। ਤੀਸਰੇ ਨੰਬਰ ਤੇ 100 ਸਾਲ ਤੋਂ ਵਧੇਰੇ ਉਮਰ ਦੀ ਮੰਗੋ ਪਤਨੀ ਦਾਸ ਹਨ। ਉਹ ਵੀ ਕਾਫ਼ੀ ਹੱਦ ਤਕ ਸਿਹਤਮੰਦ ਹਨ ਤੇ ਆਂਢ ਗਵਾਂਡ ਵਿਚ ਘੁੰਮ ਫਿਰ ਲੈਂਦੇ ਹਨ ਅਤੇ ਪੜਪੋਤੇ ਪੜਪੋਤੀਆਂ ਤੋਂ ਵੀ ਅਗਲੀ ਪੀੜ੍ਹੀ ਵਿਚ ਹਨ। ਇੱਥੇ ਇਹ ਗਲ ਵੀ ਦੱਸਣਯੋਗ ਹੈ ਕਿ ਉਕਤ ਤਿੰਨਾਂ ਔਰਤਾਂ ਦੀ ਅੱਖਾਂ ਦੀ ਰੌਸ਼ਨੀ 100 ਸਾਲਾਂ ਦੀ ਉਮਰ ਤੋਂ ਬਾਅਦ ਵੀ ਕਾਫ਼ੀ ਹੱਦ ਤਕ ਠੀਕ ਹੈ।