ਕਾਰ ਨੂੰ ਸੜਕ ਕਿਨਾਰੇ ਰੋਕ ਕੇ ਬੰਪਰ ਨੂੰ ਬੰਨ੍ਹ ਰਹੇ ਡਰਾਈਵਰ ਨੂੰ ਟੈਂਪੂ ਨੇ ਕੁਚਲਿਆ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀਪੀਆਰਓ 'ਚ ਬਤੌਰ ਡਰਾਈਵਰ ਕੰਮ ਕਰਦਾ ਸੀ ਮ੍ਰਿਤਕ ਵਿਅਕਤੀ

photo

 

ਲੁਧਿਆਣਾ: ਲੁਧਿਆਣਾ ਵਿਚ ਇਕ ਸੜਕ ਹਾਦਸੇ ਵਿਚ ਡੀਪੀਆਰਓ (ਵਿਭਾਗ ਲੋਕ ਸੰਪਰਕ ਦਫ਼ਤਰ) ਦੇ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਭਜੋਤ ਸਿੰਘ ਵਜੋਂ ਹੋਈ ਹੈ। ਪ੍ਰਭਜੋਤ ਅੱਜ ਸਵੇਰੇ ਆਪਣੀ ਕਾਰ ਵਿਚ ਦੋ ਵਿਅਕਤੀਆਂ ਨਾਲ ਡੀਸੀ ਦਫ਼ਤਰ ਲੁਧਿਆਣਾ ਵਿਖੇ ਕੰਮ ’ਤੇ ਜਾ ਰਿਹਾ ਸੀ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਪੰਜਾਬਣ ਦੇ ਕਤਲ ਮਾਮਲੇ 'ਚ ਦੋਸ਼ੀ ਪੰਜਾਬੀ ਨੌਜਵਾਨ ਨੂੰ ਸੁਣਾਈ ਗਈ ਉਮਰਕੈਦ

ਰਸਤੇ ਵਿਚ ਅਚਾਨਕ ਉਸ ਦੀ ਕਾਰ ਦਾ ਬੰਪਰ ਖੁੱਲ੍ਹ ਗਿਆ। ਕਾਰ ਨੂੰ ਸੜਕ ਕਿਨਾਰੇ ਰੋਕ ਕੇ ਪ੍ਰਭਜੋਤ ਨੇ ਬੰਪਰ ਬੰਨ੍ਹਣਾ ਸ਼ੁਰੂ ਕੀਤਾ ਸੀ ਕਿ ਪਿੱਛੇ ਤੋਂ ਆ ਰਹੇ ਟੈਂਪੂ ਚਾਲਕ (ਮਾਲ ਲੋਡਰ) ਨੇ ਉਸ ਨੂੰ ਕੁਚਲ ਦਿਤਾ। ਹਾਦਸੇ ਤੋਂ ਤੁਰੰਤ ਬਾਅਦ ਪ੍ਰਭਜੋਤ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮੁਲਜ਼ਮ ਟੈਂਪੂ ਚਾਲਕ ਫਰਾਰ ਦਸਿਆ ਜਾ ਰਿਹਾ ਹੈ। ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮਾਮਲੇ ਦੀ ਜਾਂਚ ਏਐਸਆਈ ਕਰਨੈਲ ਸਿੰਘ ਕਰ ਰਹੇ ਹਨ। ਹਾਦਸੇ 'ਚ ਦੋ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ: ਸਕਾਲਰਸ਼ਿਪ ਪ੍ਰੀਖਿਆ 'ਚ ਬਰਨਾਲੇ ਦੀ ਧੀ ਨੇ ਹਾਸਲ ਕੀਤਾ ਪਹਿਲਾ ਸਥਾਨ 

ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿਤੀ ਜਾਵੇਗੀ। ਜਾਣਕਾਰੀ ਦਿੰਦਿਆਂ ਡੀਪੀਆਰਓ ਪੁਨੀਤ ਗਿੱਲ ਨੇ ਦਸਿਆ ਕਿ ਪ੍ਰਭਜੋਤ ਦੇ ਪਰਿਵਾਰ ਨੂੰ ਸੂਚਿਤ ਕਰ ਦਿਤਾ ਗਿਆ ਹੈ। ਇਸ ਹਾਦਸੇ ਤੋਂ ਬਾਅਦ ਪੂਰਾ ਸਟਾਫ਼ ਦੁਖੀ ਹੈ। ਇਲਾਕਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।