ਦਿਲਪ੍ਰੀਤ ਬਾਬਾ 21 ਦਿਨ ਪੁਲਿਸ ਰਿਮਾਂਡ 'ਤੇ, 4 ਲੱਖ ਦੀ ਰਿਕਵਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੈਂਗਸਟਰ ਦਿਲਪ੍ਰੀਤ ਢਾਹਾ ਉਰਫ ਬਾਬਾ ਮੋਹਾਲੀ ਪੁਲਿਸ ਕੋਲ 21 ਦਿਨ ਪੁਲਿਸ ਰਿਮਾਂਡ 'ਤੇ ਰਿਹਾ। ਇਸ 21 ਦਿਨਾਂ 'ਚ ਸੀਆਈਏ ਸਟਾਫ..............

Dilpreet Dhahan Taking for the hearing

ਐਸ.ਏ.ਐਸ. ਨਗਰ  : ਗੈਂਗਸਟਰ ਦਿਲਪ੍ਰੀਤ ਢਾਹਾ ਉਰਫ ਬਾਬਾ ਮੋਹਾਲੀ ਪੁਲਿਸ ਕੋਲ 21 ਦਿਨ ਪੁਲਿਸ ਰਿਮਾਂਡ 'ਤੇ ਰਿਹਾ। ਇਸ 21 ਦਿਨਾਂ 'ਚ ਸੀਆਈਏ ਸਟਾਫ ਵਿੱਚ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਆਪ ਦਿਲਪ੍ਰੀਤ ਸਿੰਘ ਢਾਹਾ ਤੋਂ ਪੁੱਛਗਿੱਛ ਕੀਤੀ ਸੀ। ਇਸ ਰਿਮਾਂਡ ਦੌਰਾਨ ਪੁਲਿਸ ਨੇ ਦਿਲਪ੍ਰੀਤ ਤੋਂ 4 ਲੱਖ ਰੁਪਏ ਰਿਕਵਰ ਕੀਤੇ ਜੋਕਿ ਉਸ ਨੇ ਗਾਇਕ ਪਰਮੀਸ਼ ਵਰਮਾਂ ਨੂੰ ਗੋਲੀ ਮਾਰਨ ਮਗਰੋ ਉਸ ਦੇ ਪਰਿਵਾਰ ਤੋਂ ਲਈ ਫਿਰੌਤੀ ਦੀ ਰਕਮ ਦਾ ਪੰਜਵਾਂ ਹਿੱਸਾ ਸੀ। ਹਾਲਾਂਕਿ ਪਰਮਿਸ਼ ਦੇ ਪਰਿਵਾਰ ਵਲੋਂ ਦਿਲਪ੍ਰੀਤ ਨੂੰ 20 ਲੱਖ ਰੁਪਏ ਦੀ ਫਿਰੌਤੀ ਦਿਤੀ ਗਈ ਸੀ ਪ੍ਰੰਤੂ ਬਾਕੀ ਦੀ ਰਕਮ ਪੁਲਿਸ ਵਸੂਲ ਨਹੀਂ ਕਰ ਸਕੀ ਹੈ।

ਦੂਜੇ ਪਾਸੇ ਗਿੱਪੀ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ 'ਚ ਪੁਲਿਸ ਕੁੱਝ ਵੀ ਹਾਸਲ ਨਹੀਂ ਕਰ ਪਾਈ ਹੈ। ਇਸ ਕੇਸ 'ਚ ਨਾ ਤਾਂ ਪੁਲਿਸ ਨੇ ਗਿੱਪੀ ਗੇਰਵਾਲ ਦੇ ਜਾਂਚ ਵਿਚ ਸ਼ਾਮਿਲ ਹੋਣ ਬਾਰੇ ਦਸਿਆ ਅਤੇ ਨਾਲ ਹੀ ਪੁਲਿਸ ਦਿਲਪ੍ਰੀਤ ਤੋਂ ਗਿੱਪੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਅਸਲ ਕਾਰਨਾਂ ਨੂੰ ਜਾਣ ਪਾਈ ਹੈ। ਬਹਿਰਹਾਲ 7 ਦਿਨ ਦੇ ਪਿਛਲੇ ਪੁਲਿਸ ਰਿਮਾਂਡ ਖਤਮ ਹੋਣ ਉਪਰੰਤ ਦਿਲਪ੍ਰੀਤ ਢਾਹਾ ਨੂੰ ਫੇਜ਼-8 ਥਾਣਾ ਪੁਲਿਸ ਨੇ ਅਜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ

ਜਿੱਥੇ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿਤਾ। ਪ੍ਰੰਤੂ ਨੂਰਪੁਰ ਬੇਦੀ ਪੁਲਿਸ ਨੇ ਰੋਪੜ ਜਿਲ੍ਹੇ 'ਚ ਕੀਤੇ ਕਤਲ ਮਾਮਲੇ 'ਚ ਅਦਾਲਤ ਤੋਂ ਦਿਲਪ੍ਰੀਤ ਢਾਹਾ ਦੇ ਟ੍ਰਾਂਜਿਟ ਰਿਮਾਂਡ ਦੀ ਮੰਗ ਕੀਤੀ ਸੀ, ਜਿਸ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਨੂਰਪੁਰ ਬੇਦੀ ਪੁਲਿਸ ਨੂੰ ਦਿਲਪ੍ਰੀਤ ਢਾਹਾ ਦਾ ਟ੍ਰਾਂਜਿਟ ਰਿਮਾਂਡ ਦੇ ਦਿਤਾ।