ਲੁਧਿਆਣਾ: ਓਲਾ ਕੈਬ ਬੁੱਕ ਕਰਵਾ ਕੇ ਡਰਾਇਵਰ ਨੂੰ ਲੁੱਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨ ਚਾਰ ਹਤਿਆਰਬੰਦ ਜਵਾਨਾਂ ਨੇ ਸਾਹਨੇਵਾਲ ਫਲਾਈਓਵਰ ਉੱਤੇ ਓਲਾ ਕੈਬ ਦੇ ਡਰਾਇਵਰ ਨੂੰ ਚੱਲਦੀ ਕਾਰ ਤੋਂ ਹੇਠਾਂ ਸੁੱਟ ਕੇ ਉਸ ਦੀ

ola cab

ਲੁਧਿਆਣਾ: ਬੀਤੇ ਦਿਨ ਚਾਰ ਹਤਿਆਰਬੰਦ ਜਵਾਨਾਂ ਨੇ ਸਾਹਨੇਵਾਲ ਫਲਾਈਓਵਰ ਉੱਤੇ ਓਲਾ ਕੈਬ ਦੇ ਡਰਾਇਵਰ ਨੂੰ ਚੱਲਦੀ ਕਾਰ ਤੋਂ ਹੇਠਾਂ ਸੁੱਟ ਕੇ ਉਸ ਦੀ ਕਰ ਖੋਹ ਲਈ। ਦਸਿਆ ਜਾ ਰਿਹਾ ਹੈ ਕੇ ਲੁਟੇਰੇ ਡਰਾਇਵਰ ਦੇ 2 ਮੋਬਾਇਲ ਅਤੇ ਉਸ ਦੀ ਜੇਬ `ਚੋ ਕੈਸ਼ ਵੀ ਲੈ ਗਏ।  ਪੈ ਕਿਹਾ ਜਾ ਰਿਹਾ ਹੈ ਕੇ ਡਰਾਈਵਰ ਦੀ ਜਾਨ ਬਚ ਗਈ।  ਇਸ ਮਾਮਲੇ ਸਬੰਧੀ ਡਰਾਇਵਰ ਨੇ ਸੂਚਨਾ ਪੁਲਿਸ ਨੂੰ ਦਿੱਤੀ। ਘਟਨਾ ਦਾ ਪਤਾ ਚਲਦੇ ਹੀ ਪੁਲਿਸ ਨੇ ਕਾਰ ਲੁੱਟ ਦੀ ਵਾਰਦਾਤ ਵਾਇਰਲੈਸ ਕਰ ਦਿੱਤ।

ਕਿਹਾ ਜਾ ਰਿਹਾ ਹੈ ਕਿ ਲੁੱਟੀ ਗਈ ਓਲਾ ਕੈਬ ਦੁਪਹਿਰ ਨੂੰ ਰਾਜਪੁਰੇ ਦੇ ਨਜਦੀਕ ਬਰਾਮਦ ਹੋ ਗਈ। ਥਾਣਾ ਸਾਹਨੇਵਾਲ ਦੀ ਪੁਲਿਸ ਕਾਰ ਲੈ ਕੇ ਵਾਪਸ ਆਈ।ਪੁਲਿਸ ਨੇ ਡਰਾਇਵਰ ਕੁਲਦੀਪ ਸਿੰਘ  ਦੀ ਸ਼ਿਕਾਇਤ ਉੱਤੇ ਅਗਿਆਤ ਲੁਟੇਰੀਆਂ  ਦੇ ਖਿਲਾਫ ਮਾਮਲਾ ਦਰਜ਼ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਨੀਵੀਂ ਮੰਗਲੀਕ  ਦੇ ਰਹਿਣ ਵਾਲੇ ਡਰਾਇਵਰ ਕੁਲਦੀਪ ਸਿੰਘ  ਨੇ ਦੱਸਿਆ ਕਿ ਉਸ ਨੇ ਇੰਡਿਗੋ ਕਾਰ  ( ਪੀ . ਬੀ .  - 01ਏ - 6040 )  ਓਲਾ ਕੈਬ ਵਿੱਚ ਲਗਾਈ ਹੋਈ ਹੈ।  ਸੋਮਵਾਰ ਤੜਕੇ ਉਸ ਨੇ ਰੇਲਵੇ ਸਟੇਸ਼ਨ  ਦੇ ਬਾਹਰ ਸਵਾਰੀ ਨੂੰ ਛੱਡਿਆ ਅਤੇ ਬਾਅਦ ਵਿੱਚ ਰੇਲਵੇ ਸਟੇਸ਼ਨ ਦੇ ਬਾਹਰ ਹੀ ਖੜਾ ਹੋ ਗਿਆ।

ਇਸ ਦੇ ਬਾਅਦ ਚਾਰਾਂ ਆਰੋਪੀਆਂ ਨੇ ਉਸ ਦੇ ਦੋ ਮੋਬਾਇਲ ਅਤੇ ਜੇਬ ਵਿੱਚ ਪਈ ਕਰੀਬ ਇੱਕ ਹਜਾਰ ਰੁਪਏ ਦੀ ਨਗਦੀ ਖੌਹ ਲਈ। ਇਸ ਦੇ ਬਾਅਦ ਲੁਟੇਰੀਆਂ ਨੇ ਉਸ ਨੂੰ ਕਾਰ ਤੋਂ ਧੱਕਾ ਦੇਕੇ ਹੇਠਾਂ ਸੁੱਟਿਆ ਦਿੱਤਾ ਅਤੇ ਕਾਰ ਲੈ ਕੇ ਫਰਾਰ ਹੋ ਗਏ। ਇਸ ਮਾਮਲੇ `ਚ ਪੁਲਿਸ ਦਾ ਕਹਿਣਾ ਹੈ ਕੇ  ਇਸ ਦੀ ਪੂਰੀ  ਪੜਤਾਲ ਕਰ ਰਹੀ ਹੈ ਅਤੇ ਜਲਦੀ ਹੀ ਇਹਨਾਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।