ਝੁੱਗੀਆਂ ਵਿਚ ਰਹਿਣ ਵਾਲੇ ਬੱਚਿਆਂ ਲਈ ਜੀਣ ਦਾ ਸਹਾਰਾ ਬਣਿਆ ਇਹ ਵਿਅਕਤੀ

ਏਜੰਸੀ

ਖ਼ਬਰਾਂ, ਪੰਜਾਬ

ਇਹ ਬਜ਼ੁਰਗ ਵਿਅਕਤੀ ਸੁਰੱਖਿਆ ਗਾਰਡ ਦੀ ਨੌਕਰੀ ਦੇ ਨਾਲ-ਨਾਲ ਹਰ ਰੋਜ਼ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਲਈ ਦੋ ਘੰਟੇ ਦਾ ਸਮਾਂ ਕੱਢਦਾ ਹੈ

Nirmal Singh

ਮੋਹਾਲੀ : ਪੰਜਾਬ ਦੀ ਸਿੱਖਿਆ ਵਿਵਸਥਾ ਦੇ ਹਾਲਾਤ ਇਸ ਸਮੇਂ ਕਾਫ਼ੀ ਤਰਸਯੋਗ ਹੋ ਗਏ ਹਨ। ਪੰਜਾਬ ਦੀ ਸਿੱਖਿਆ ਵਿਵਸਥਾ ਆਪਣੇ ਆਖ਼ਰੀ ਸਾਹਾਂ ਵੱਲ ਵਧ ਰਹੀ ਹੈ ਅਤੇ ਦਿਨੋਂ-ਦਿਨ ਮਹਿੰਗੀ ਹੁੰਦੀ ਜਾ ਰਹੀ ਹੈ, ਜਿਸ ਕਾਰਨ ਕਈ ਗਰੀਬ ਪਰਿਵਾਰ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ, ਇਸ ਕਾਰਨ ਬਹੁਤ ਸਾਰੇ ਬੱਚੇ ਸਿੱਖਿਆ ਦੇ ਅਧਿਕਾਰ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਸ਼ਖਸੀਅਤ ਬਾਰੇ ਦੱਸਦੇ ਹਾਂ, ਜੋ ਆਪਣੇ ਖ਼ਰਚੇ ‘ਤੇ ਗਰੀਬ ਬੱਚਿਆਂ ਨੂੰ ਪੜਾਉਂਦਾ ਹੈ। ਦਰਅਸਲ ‘ਚ ਨਿਰਮਲ ਸਿੰਘ ਪੇਸ਼ੇ ਤੋਂ ਸਿਕਓਰਿਟੀ ਗਾਰਡ ਹੈ ਪਰ ਉਹ ਉਨ੍ਹਾਂ ਬੱਚਿਆਂ ਲਈ ਅਧਿਆਪਕ ਬਣ ਚੁੱਕਿਆ ਹੈ।

ਜਿਨ੍ਹਾਂ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਪੜ੍ਹਾਉਣ ‘ਚ ਅਸਮਰਥ ਹਨ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਨਹੀਂ ਚੁੱਕ ਸਕਦੇ। ਉਹ ਸਿਰਫ਼ ਇਨ੍ਹਾਂ ਬੱਚਿਆਂ ਨੂੰ ਪੜਾਉਂਦਾ ਹੀ ਨਹੀਂ ਬਲਕਿ ਆਪਣੇ ਖੁਦ ਦੇ ਪੈਸਿਆਂ ਨਾਲ ਉਨ੍ਹਾਂ ਦੀ ਪੜ੍ਹਾਈ ਲਿਖਾਈ ਲਈ ਸਲੇਟਾਂ,ਕਾਪੀਆਂ ਕਿਤਾਬਾਂ ਦਾ ਖਰਚਾ ਵੀ ਖ਼ੁਦ ਉਠਾਉਂਦਾ ਹੈ। ਮੋਹਾਲੀ ਦੇ ਰਹਿਣ ਵਾਲੇ ਨਿਰਮਲ ਸਿੰਘ ਦੇ ਦਿਲ ਵਿਚ ਅਜਿਹਾ ਜਜ਼ਬਾ ਹੈ ,ਜੋ ਹਨੇਰੇ ‘ਚ ਚਾਨਣ ਕਰਨ ਦਾ ਹੰਭਲਾ ਮਾਰ ਰਿਹਾ ਹੈ।

ਇਹ ਬਜ਼ੁਰਗ ਵਿਅਕਤੀ ਸੁਰੱਖਿਆ ਗਾਰਡ ਦੀ ਨੌਕਰੀ ਦੇ ਨਾਲ-ਨਾਲ ਹਰ ਰੋਜ਼ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਲਈ ਦੋ ਘੰਟੇ ਦਾ ਸਮਾਂ ਕੱਢਦਾ ਹੈ। ਜਿਹੜੇ ਝੁੱਗੀਆਂ ਵਿਚ ਰਹਿੰਦੇ ਹਨ। ਇਹ ਬੱਚੇ ਉਹਨਾਂ ਮਜ਼ਦੂਰਾਂ ਦੇ ਹਨ, ਜਿਹੜੇ ਹਰ ਰੋਜ਼ ਲੋਕਾਂ ਦਾ ਬੋਝ ਢੋਂਦੇ ਹਨ। ਜੇਕਰ ਦੇਖਿਆ ਜਾਵੇਂ ਤਾਂ ਇਹਨਾਂ ਮਜ਼ਦੂਰਾਂ ਦੀ ਐਨੀ ਹੈਸੀਅਤ ਨਹੀਂ ਕਿ ਉਹ ਆਪਣੇ ਬੱਚਿਆਂ ਨੂੰ ਮਹਿੰਗੀ ਸਿੱਖਿਆ ਦੇ ਸਕਣ ਪਰ ਨਿਰਮਲ ਸਿੰਘ ਦੀਆਂ ਕੋਸ਼ਿਸ਼ਾਂ ਸਦਕਾਂ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਈ ਨਸੀਬ ਹੋ ਜਾਵੇਗੀ। ਇਸ ਗੱਲ ਤੋਂ ਸਾਫ਼ ਹੁੰਦਾ ਹੈ ਕਿ ਪੰਜਾਬ ਸਰਕਾਰ ਬੱਚਿਆਂ ਨੂੰ ਪੜਾਉਣ ਲਈ ਕਿੰਨੀ ਕੁ ਚਿੰਤਤ ਹੈ।