ਨੌਜਵਾਨ ਨਹੀਂ ਕਰ ਪਾਇਆ UPSC ਪ੍ਰੀਖਿਆ ਪਾਸ, ਸਦਮੇ ‘ਚ ਮੌਤ ਨੂੰ ਲਗਾਇਆ ਗਲੇ

ਏਜੰਸੀ

ਖ਼ਬਰਾਂ, ਪੰਜਾਬ

ਚੰਡੀਗੜ੍ਹ ‘ਚ 30 ਸਾਲਾ ਨੌਜਵਾਨ ਨੇ ਬਾਥਰੂਮ ਵਿਚ ਰੱਸੀ ਬੰਨ੍ਹ ਕੇ ਖੁਦਕੁਸ਼ੀ ਕਰ ਲਈ।

Chandigarh Youngster committed suicide

ਚੰਡੀਗੜ੍ਹ: ਚੰਡੀਗੜ੍ਹ ਸੈਕਟਰ 39 ਥਾਣਾ ਖੇਤਰ ਦੇ ਅਧੀਨ ਆਉਂਦੇ ਸੈਕਟਰ 37 (Sector 37, Chandigarh) ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਮਕਾਨ ਨੰਬਰ 2413 ਵਿਚ ਰਹਿਣ ਵਾਲੇ ਇੱਕ 30 ਸਾਲਾ ਨੌਜਵਾਨ (30 year old) ਨੇ ਬਾਥਰੂਮ ਵਿਚ ਚਾਦਰ ਦੀ ਰੱਸੀ ਬੰਨ੍ਹ ਕੇ ਖ਼ੁਦਕੁਸ਼ੀ (committed suicide) ਕਰ ਲਈ। ਮ੍ਰਿਤਕ ਦੇ ਸਾਥੀ ਨੇ ਇਹ ਜਾਣਕਾਰੀ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲਿਆ ਅਤੇ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਦੀ ਪਛਾਣ 30 ਸਾਲਾ ਅੰਕਿਤ ਚਾਹਲ (Ankit Chahal) ਵਜੋਂ ਕੀਤੀ ਹੈ ਅਤੇ ਉਹ ਮੂਲ ਰੂਪ ਤੋਂ ਸੋਨੀਪਤ ਦਾ ਰਹਿਣ ਵਾਲਾ ਹੈ।

ਹੋਰ ਪੜ੍ਹੋ: ਰਾਜਸਥਾਨ: ਬਲੂਟੁੱਥ ਹੈੱਡਫੋਨ ਚਾਰਜ ਕਰਦੇ ਸਮੇਂ ਹੋਇਆ ਬਲਾਸਟ, ਨੌਜਵਾਨ ਦੀ ਮੌਤ

ਪੁਲਿਸ ਅਨੁਸਾਰ ਅੰਕਿਤ UPSC ਦੀ ਤਿਆਰੀ ਕਰ ਰਿਹਾ ਸੀ ਅਤੇ ਪ੍ਰੀਖਿਆ ਪਾਸ ਨਾ ਹੋਣ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਲਗਭਗ 4 ਸਾਲਾਂ ਤੋਂ ਉਹ ਇਸ ਘਰ ਵਿਚ ਰਹਿ ਰਿਹਾ ਸੀ। ਇਸ ਹਾਦਸੇ ਬਾਰੇ ਉਦੋਂ ਪਤਾ ਲਗਿਆ ਜਦੋਂ ਮ੍ਰਿਤਕ ਅੰਕਿਤ ਚਾਹਲ ਦਾ ਦੋਸਤ ਪੜ੍ਹਾਈ ਦੇ ਸਿਲਸਿਲੇ ਵਿਚ ਸਵੇਰੇ ਉਸਦੇ ਕਮਰੇ ‘ਚ ਪਹੁੰਚਿਆ। ਪਰ ਘਰ ਪਹੁੰਚ ਕੇ ਉਸਨੇ ਦੇਖਿਆ ਕਿ ਅੰਕਿਤ ਨੇ ਬਾਥਰੂਮ ਵਿਚ ਚਾਦਰ ਦੀ ਰੱਸੀ ਬਣਾ ਕੇ ਹੁੱਕ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਰਿਸ਼ਤੇਦਾਰਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਹੋਰ ਪੜ੍ਹੋ: ਸੁਮੇਧ ਸੈਣੀ ਨੂੰ ਵੱਡਾ ਝਟਕਾ! ਮੁਹਾਲੀ ਦੀ ਅਦਾਲਤ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਕੀਤੀ ਰੱਦ

ਹੋਰ ਪੜ੍ਹੋ: ਚੰਡੀਗੜ੍ਹ: 98 ਸਾਲਾ ਬਜ਼ੁਰਗ ਔਰਤ ਦਾ ਗਲਾ ਵੱਢ ਕੇ ਕਤਲ, ਹੱਤਿਆ ਨੂੰ ਲੁੱਟ ਦਿਖਾਉਣ ਦੀ ਕੋਸ਼ਿਸ਼

ਥਾਣਾ ਪੁਲਿਸ ਇੰਚਾਰਜ ਰਾਕੇਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਠੋਸ ਸਬੂਤਾਂ ਦੇ ਨਮੂਨੇ ਇਕੱਠੇ ਕੀਤੇ। ਪਰ ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਹਾਲਾਂਕਿ ਪੁਲਿਸ ਸਾਰੇ ਤੱਥਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।