ਸਰਕਾਰੀ ਬੱਸਾਂ ਦਾ ਦੂਜੇ ਦਿਨ ਵੀ ਚੱਕਾ ਜਾਮ, ਮੁਲਾਜ਼ਮ ਅੱਜ ਕਰਨਗੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਅੱਜ ਦੂਜੇ ਦਿਨ ਵੀ ਜਾਰੀ ਰਹੇਗਾ। ਇਸ ਦੌਰਾਨ 2 ਹਜ਼ਾਰ ਤੋਂ ਜ਼ਿਆਦਾ ਬੱਸਾਂ ਪੰਜਾਬ ਰੋਡਵੇਜ਼ ਦੇ 27 ਡਿਪੂਆਂ ਵਿਚ ਖੜੀਆਂ ਰਹਿਣਗੀਆਂ।

Punjab Roadways Contractual Staff Strike

ਚੰਡੀਗੜ੍ਹ: ਪੰਜਾਬ ਵਿਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਅੱਜ ਦੂਜੇ ਦਿਨ ਵੀ ਜਾਰੀ ਰਹੇਗਾ। ਇਸ ਦੌਰਾਨ 2 ਹਜ਼ਾਰ ਤੋਂ ਜ਼ਿਆਦਾ ਬੱਸਾਂ ਪੰਜਾਬ ਰੋਡਵੇਜ਼ (Punjab Roadways Contractual Staff Strike) ਦੇ 27 ਡਿਪੂਆਂ ਵਿਚ ਖੜੀਆਂ ਰਹਿਣਗੀਆਂ। ਅੱਜ ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਕਰੀਬ 8 ਹਜ਼ਾਰ ਕਰਮਚਾਰੀ ਸਿਸਵਾਂ ਫਾਰਮ ਹਾਊਸ ਜਾ ਕੇ ਕੈਪਟਨ ਅਮਰਿੰਦਰ ਸਿੰਘ ਦਾ ਘਿਰਾਓ ਕਰਨਗੇ।

ਹੋਰ ਪੜ੍ਹੋ: ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ

ਕਰਮਚਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਚੱਕਾ ਜਾਮ ਰਹੇਗਾ। ਰੋਡਵੇਜ਼ ਮੁਲਾਜ਼ਮਾਂ (Contractual employees of Punjab Roadways) ਦੀ ਹੜਤਾਲ ਕਾਰਨ ਸਵਾਰੀਆਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੱਚੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਠੇਕੇ ’ਤੇ ਕੰਮ ਕਰ ਰਹੇ ਹਨ। ਹਰ ਵਾਰ ਉਹਨਾਂ ਨੂੰ ਪੱਕਾ ਕਰਨ ਦਾ ਵਾਅਦਾ ਕਰਕੇ ਨਵੀਂ ਸਰਕਾਰ ਆਉਂਦੀ ਹੈ ਪਰ 5 ਸਾਲ ਇਸੇ ਤਰ੍ਹਾਂ ਗੁਜ਼ਰ ਜਾਂਦੇ ਹਨ।

ਹੋਰ ਪੜ੍ਹੋ: ਕਰਨਾਲ ਵਿਚ ਕਿਸਾਨਾਂ ਦੇ ਇਕੱਠ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ, ਸੁਰੱਖਿਆ ਬਲਾਂ ਦੀਆਂ 40 ਕੰਪਨੀਆਂ ਤੈਨਾਤ

ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਨੇਤਾਵਾਂ ਅਤੇ ਮੁੱਖ ਮੰਤਰੀ ਨੇ ਅਪਣੀਆਂ ਵੋਟਾਂ ਖਾਤਰ ਪੰਜਾਬ ਰੋਡਵੇਜ਼ (Punjab Roadways Strike) ਦਾ ਭਵਿੱਖ ਬੀਬੀਆਂ ਦਾ ਸਫ਼ਰ ਮੁਫ਼ਤ ਕਰ ਕੇ ਤਕਰੀਬਨ ਦਾਅ 'ਤੇ ਲਗਾ ਦਿੱਤਾ ਹੈ, ਜਿਥੇ ਪਹਿਲਾਂ ਰੋਡਵੇਜ ਦੇ ਵਾਧੇ ਵਿਚ ਜਾਣ ਕਰ ਕੇ ਉਨ੍ਹਾਂ ਨੂੰ  ਥੋੜੀ ਜਿਹੀ ਆਸ ਜਗੀ ਸੀ ਕਿ ਚਲੋ ਉਨ੍ਹਾਂ ਦੀ ਸੁਣਵਾਈ ਹੋਵੇਗੀ ਪਰ ਇਸ ਮੁਫਤ ਸਫ਼ਰ ਦੇ ਫੈਸਲੇ ਨੇ ਪੰਜਾਬ ਰੋਡਵੇਜ ਨੂੰ  ਖੁੱਡੇ ਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।

ਹੋਰ ਪੜ੍ਹੋ: 27 ਸਤੰਬਰ ਦੇ ਭਾਰਤ ਬੰਦ ਦੀਆਂ ਤਿਆਰੀਆਂ ’ਚ ਜੁਟੇ ਕਿਸਾਨ ਆਗੂ

ਇਸ ਤੋਂ ਇਹ ਅੰਦਾਜਾ ਲਗਾਉਣਾ ਔਖਾ ਨਹੀਂ ਕਿ ਸਰਕਾਰ ਹੁਣ ਪੰਜਾਬ ਰੋਡਵੇਜ਼ ਨੂੰ  ਵੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਦੇਣ ਲਈ ਉਤਾਵਲੀ ਹੈ, ਕਿਉਂਕਿ ਇਸ ਮੁਫ਼ਤ ਸਫ਼ਰ ਨਾਲ ਰੋਡਵੇਜ਼ ਨੂੰ ਜੋ ਘਾਟਾ ਪਵੇਗਾ ਉਹ ਕਿਸੇ ਵੀ ਕੀਮਤ 'ਤੇ ਪੂਰਾ ਨਹੀਂ ਕੀਤਾ ਜਾ ਸਕਦਾ ।