ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ

photo

 

ਮੋਗਾ: ਪੰਜਾਬ ਵਿਚ ਚਿੱਟੇ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਬਹੁਤ ਸਾਰੇ ਨੌਜਵਾਨ ਚਿੱਟੇ ਨਾਲ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ। ਅਜਿਹੀ ਹੀ ਮੰਦਭਾਗੀ ਖ਼ਬਰ ਮੋਗਾ ਜ਼ਿਲ੍ਹੇ ਦੇ ਪਿੰਡ ਭਲੂਰ ਤੋਂ ਸਾਹਮਣੇ ਆਈ ਹੈ। ਜਿੱਥੇ ਬੀਤੀ ਰਾਤ ਇਕ ਨੌਜਵਾਨ ਦੀ ਚਿੱਟੇ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬਲਵਿੰਦਰ ਸਿੰਘ ਉਰਫ ਨਿੱਕੂ, ਉਮਰ ਕਰੀਬ 37 ਸਾਲ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਸੀ। ਨਸ਼ਾ ਉਸ 'ਤੇ ਇਸ ਕਦਰ ਭਾਰੂ ਸੀ ਕਿ ਉਸ ਨੇ ਆਪਣੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ, ਭਾਂਡੇ, ਦਰਵਾਜੇ ਬੂਹੇ ਬਾਰੀਆਂ ਸਭ ਕੁਝ ਵੇਚ ਦਿਤਾ।

ਇਹ ਵੀ ਪੜ੍ਹੋ: ਪੰਜਾਬ ਦਾ ਪਾਣੀ ਕਿਤੇ ਨਹੀਂ ਜਾਣ ਦੇਵਾਂਗੇ, ਕੇਂਦਰ ਨੂੰ ਕਰਾਵਾਂਗੇ ਮਸਲੇ ਬਾਰੇ ਜਾਣੂ: ਸੁਨੀਲ ਜਾਖੜ

ਉਸ ਦੀ ਇਸ ਆਦਤ ਤੋਂ ਦੁਖੀ ਹੋ ਕੇ ਉਸ ਦੀ ਪਤਨੀ ਸੁਨੀਤਾ ਰਾਣੀ ਆਪਣੇ ਤਿੰਨੋਂ ਬੱਚੇ ਦੋ ਲੜਕੀਆਂ (ਉਮਰ ਛੇ ਸਾਲ ਅਤੇ  ਅੱਠ ਸਾਲ) ਇੱਕ ਲੜਕਾ ਉਮਰ ਦਸ ਸਾਲ ਦੇ ਕਰੀਬ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਗਈ ਸੀ। ਮ੍ਰਿਤਕ ਦੀ ਸੱਜੀ ਬਾਹ 'ਤੇ ਨਸ਼ੇ ਦੇ ਲਗਾਏ ਟੀਕਿਆਂ ਦੇ ਜਖ਼ਮ ਦਿਤੇ।

ਇਹ ਵੀ ਪੜ੍ਹੋ: ਛੁੱਟੀ ਕੱਟ ਕੇ ਡਿਊਟੀ ਵਾਪਸ ਜਾ ਰਹੇ ਫ਼ੌਜੀ ਦੀ ਸੜਕ ਹਾਦਸੇ ’ਚ ਮੌਤ 

ਪਿੰਡ ਭਲੂਰ ਵਿੱਚ ਪਿਛਲੇ ਕਰੀਬ ਇੱਕ ਮਹੀਨੇ ਵਿੱਚ ਚਿੱਟੇ ਦੇ ਨਸ਼ੇ ਨਾਲ ਇਹ ਦੂਸਰੀ ਮੌਤ ਹੋਈ ਹੈ। ਮ੍ਰਿਤਕ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਇੱਕ ਭਰਾ ਜੋ ਛੱਤੀਸਗੜ੍ਹ ਮਜਦੂਰੀ ਕਰਦਾ ਹੈ। ਪਿੰਡ ਵਾਸੀਆਂ ਵਿੱਚ ਚਿੱਟੇ ਨਾਲ ਹੋ ਰਹੀਆਂ ਮੌਤਾਂ ਦੇ ਕਾਰਨ ਪ੍ਰਸ਼ਾਸ਼ਨ ਵਿਰੁੱਧ ਰੋਸ ਦੇਖਣ ਨੂੰ ਮਿਲ ਰਿਹਾ ਹੈ।