ਸਤੀਸ਼ ਕੌਲ ਦੀ ਮਦਦ ਲਈ ਅੱਗੇ ਆਈ ਪੰਜਾਬ ਸਰਕਾਰ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਫਿਲਮ ਜਗਤ ਦੇ ਅਮਿਤਾਭ ਬਚਨ ਸਤੀਸ਼ ਕੌਲ ਦੀ ਆਖਿਰਕਾਰ ਕੈਪਟਨ ਸਰਕਾਰ ਨੇ ਸੁਣ ਲਈ ਹੈ। ਦਰ ਦਰ ਦੀ ਠੋਕਰ ਖਾਣ ਲਈ ਮਜਬੂਰ ਹੋਏ ਸਤੀਸ਼...

ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ : ਪੰਜਾਬੀ ਫਿਲਮ ਜਗਤ ਦੇ ਅਮਿਤਾਭ ਬਚਨ ਸਤੀਸ਼ ਕੌਲ ਦੀ ਆਖਿਰਕਾਰ ਕੈਪਟਨ ਸਰਕਾਰ ਨੇ ਸੁਣ ਲਈ ਹੈ। ਦਰ ਦਰ ਦੀ ਠੋਕਰ ਖਾਣ ਲਈ ਮਜਬੂਰ ਹੋਏ ਸਤੀਸ਼ ਕੌਲ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਕੋਈ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ ਸਤੀਸ਼ ਕੌਲ ਦੀ ਹਾਲਤ ਨੂੰ ਦੇਖਦੇ ਹੋਏ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਦੁੱਖ ਜਤਾਏ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਕੈਪਟਨ ਨੇ ਟਵੀਟ ਵਿਚ ਲਿਖਿਆ, " ਸਾਡੇ ਮਹਾਨ ਕਲਾਕਾਰ ਸਤੀਸ਼ ਕੌਲ ਜੀ ਦੀ ਹਾਲਤ ਦੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ।

ਉਨ੍ਹਾਂ ਨੇ ਲੁਧਿਆਣਾ ਦੇ ਡੀ.ਸੀ ਨੂੰ ਸਤੀਸ਼ ਕੋਲ ਜਾਣ ਅਤੇ  ਉਨ੍ਹਾਂ ਦੀ ਹਾਲਤ ਬਾਰੇ ਵਿਚ ਰੀਪੋਰਟ ਦੇਣ ਨੂੰ ਕਿਹਾ ਹੈ। ਇਸਦੇ ਨਾਲ ਹੀ ਕੈਪਟਨ ਨੇ ਲਿਖਿਆ ਕਿ ਸੂਬਾ ਸਰਕਾਰ ਨਿਸ਼ਚਿਤ ਤੌਰ ਉੱਤੇ ਉਨ੍ਹਾਂ ਦੀ ਮਦਦ ਕਰੇਗੀ।" ਦੱਸ ਦੇਈਏ 300 ਤੋਂ ਵੱਧ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਕਰਨ ਵਾਲੇ ਸਤੀਸ਼ ਕੌਲ ਪਿਛਲੇ ਕਈ ਸਾਲਾਂ ਤੋਂ ਆਪਣੀ ਮੂੰਹ ਬੋਲੀ ਭੈਣ ਸਤਿਆ ਦੇਵੀ ਕੋਲ ਲੁਧਿਆਣਾ ਵਿਖੇ ਰਹਿ ਰਹੇ ਹਨ। ਕਿਰਾਏ ਦੇ ਘਰ 'ਚ ਰਹਿ ਰਹੀ ਸੱਤਿਆ ਦੇਵੀ ਆਪਣਾ ਤੇ ਸਤੀਸ਼ ਕੌਲ ਦਾ ਗੁਜ਼ਾਰਾ ਆਪਣੇ ਲੜਕੇ ਦੀ ਤਨਖ਼ਾਹ ਦੇ ਸਹਾਰੇ ਹੀ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਸਤੀਸ਼ ਕੌਲ ਨੂੰ ਸਰਕਾਰ ਦੇ ਭਾਸ਼ਾ ਵਿਭਾਗ ਨੇ ਲਗਭਗ 5 ਸਾਲ ਪਹਿਲਾ 11 ਹਜ਼ਾਰ ਰੁਪਏ ਪੈਨਸ਼ਨ ਦੇਣ ਦੀ ਸ਼ੁਰੂਆਤ ਕੀਤੀ ਸੀ, ਪਰ ਪਿਛਲੇ 1 ਸਾਲ ਤੋਂ ਉਨ੍ਹਾਂ ਨੂੰ ਭਾਸ਼ਾ ਵਿਭਾਗ ਦੀ 11 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਵੀ ਨਹੀਂ ਮਿਲੀ।