ਸਤੀਸ਼ ਕੁਮਾਰ ਗੁਪਤਾ ਪੇਟੀਐਮ ਪੇਮੈਂਟ ਬੈਂਕ ਦੇ ਨਵੇਂ ਐਮਡੀ ਅਤੇ ਸੀਈਓ ਨਿਯੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੇਟੀਐਮ ਪੇਮੈਂਟਸ ਬੈਂਕ ਨੇ ਸਤੀਸ਼ ਕੁਮਾਰ ਗੁਪਤਾ ਨੂੰ ਅਪਣਾ ਨਵਾਂ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਨਿਯੁਕਤ ਕੀਤਾ ਹੈ। ਗੁਪਤਾ ਦੇ ਕੋਲ ਬੈਂਕਿੰਗ ਸੈਕਟਰ ਵਿਚ...

Satish Kumar Gupta appointed New MD and CEO of Paytm Payment Bank

ਨਵੀਂ ਦਿੱਲੀ (ਭਾਸ਼ਾ) : ਪੇਟੀਐਮ ਪੇਮੈਂਟਸ ਬੈਂਕ ਨੇ ਸਤੀਸ਼ ਕੁਮਾਰ ਗੁਪਤਾ ਨੂੰ ਅਪਣਾ ਨਵਾਂ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਨਿਯੁਕਤ ਕੀਤਾ ਹੈ। ਗੁਪਤਾ ਦੇ ਕੋਲ ਬੈਂਕਿੰਗ ਸੈਕਟਰ ਵਿਚ ਕੰਮ ਕਰਨ ਦਾ 35 ਸਾਲ ਦਾ ਲੰਮਾ ਅਨੁਭਵ ਹੈ। ਉਹ ਐਸਬੀਆਈ ਅਤੇ ਐਨਪੀਸੀਐਲ ਵਿਚ ਉੱਚ ਅਹੁਦੇ ਦੇ ਅਧਿਕਾਰੀ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ। ਇਸ ਮੌਕੇ ‘ਤੇ ਸਤੀਸ਼ ਕੁਮਾਰ ਨੇ ਕਿਹਾ, “ਬੈਂਕਿੰਗ ਅਤੇ ਪੇਮੈਂਟਸ ਉਦਯੋਗ ਵਿਚ ਮੈਂ ਚਾਰ ਦਸ਼ਕ ਤੋਂ ਕੰਮ ਕਰ ਰਿਹਾ ਹਾਂ।

ਇਸ ਦੌਰਾਨ ਮੈਂ ਭਾਰਤੀ ਮਾਲੀ ਹਾਲਤ ਵਿਚ ਡਿਜ਼ੀਟਲ ਪੇਮੈਂਟਸ ਦੇ ਵਾਧੇ ਅਤੇ ਇਸ ਦੇ ਚਲਦੇ ਆਏ ਸਾਕਾਰਾਤਮਕ ਬਦਲਾਵ ਨੂੰ ਵੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਪੇਟੀਐਮ ਪੇਮੈਂਟਸ ਬੈਂਕ ਵਿਚ ਉਹ ਅਪਣੇ ਅਨੁਭਵ ਦਾ ਬਖੂਬੀ ਇਸਤੇਮਾਲ ਕਰਨਗੇ। ਪੇਟੀਐਮ ਦੇ ਸੰਸਥਾਪਕ ਅਤੇ ਸੀਈਓ ਫਤਹਿ ਸ਼ੇਖਰ ਸ਼ਰਮਾ ਨੇ ਕਿਹਾ ਕਿ ਸਤੀਸ਼ ਕੁਮਾਰ ਦੇ ਕੋਲ 35 ਸਾਲ ਦਾ ਤਜ਼ਰਬਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਪੇਮੈਂਟਸ ਬੈਂਕ ਲਈ ਸਾਡੇ ਵਲੋਂ ਜੋ ਉਦੇਸ਼ ਤੈਅ ਕੀਤੇ ਗਏ ਹਨ, ਉਨ੍ਹਾਂ ਨੂੰ ਹਾਸਲ ਕਰਨ ਵਿਚ ਉਨ੍ਹਾਂ ਦੀ ਵਿਸ਼ੇਸ਼ਤਾ ਮਦਦਗਾਰ ਸਾਬਤ ਹੋਵੇਗੀ।

 ਦੱਸ ਦੇਈਏ ਕਿ ਪੇਟੀਐਮ ਪੇਮੈਂਟਸ ਬੈਂਕ ਵਨ97 ਦਾ ਹੀ ਇਕ ਉਪਕਰਮ ਹੈ। ਪੇਟੀਐਮ ਵਾਲੇਟ ਤੋਂ ਸ਼ੁਰੁਆਤ ਕਰਨ ਤੋਂ ਬਾਅਦ ਕੰਪਨੀ ਨੇ ਪੇਟੀਐਮ ਗੋਲਡ, ਪੇਮੇਂਟਸ ਬੈਂਕ ਅਤੇ ਹੁਣ ਪੇਟੀਐਮ ਮਨੀ ਵੀ ਲਾਂਚ ਕਰ ਦਿਤਾ ਹੈ। ਪੇਟੀਐਮ ਮਨ ਦੇ ਜ਼ਰੀਏ ਮਿਊਚੁਅਲ ਫੰਡ ਵਿਚ ਨਿਵੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਪੇਟੀਐਮ ਮਨੀ ਦੇ ਜ਼ਰੀਏ ਘੱਟ ਤੋਂ ਘੱਟ 100 ਰੁਪਏ ਦਾ ਨਿਵੇਸ਼ ਮਿਊਚੁਅਲ ਫੰਡ ਵਿਚ ਕੀਤਾ ਜਾ ਸਕਦਾ ਹੈ।