Punjab News: ਮੁਹਾਲੀ ਦੇ ਸੈਕਟਰ 82 'ਚ ਮਿਲੀਆਂ 2 ਲਾਸ਼ਾਂ; ਸਿਰ ਧੜ ਨਾਲੋਂ ਵੱਖ
ਮ੍ਰਿਤਕਾਂ ਦੀ ਨਹੀਂ ਹੋਈ ਪਛਾਣ
Punjab News: ਸੋਮਵਾਰ ਤੜਕੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਚਿੱਲਾ ਵਿਚ ਰੇਲਵੇ ਟਰੈਕ ਨੇੜੇ ਦੋ ਨੌਜਵਾਨ, ਜਿਨ੍ਹਾਂ ਦੀ ਉਮਰ ਲਗਭਗ 25 ਸਾਲ, ਕਥਿਤ ਤੌਰ 'ਤੇ ਮ੍ਰਿਤਕ ਪਾਏ ਗਏ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਦਾ ਮਾਮਲਾ ਹੈ ਕਿਉਂਕਿ ਲਾਸ਼ਾਂ ਟਰੈਕ ਦੇ ਨੇੜੇ ਲਿਆ ਕੇ ਸੁੱਟੀਆਂ ਗਈਆਂ ਜਾਪਦੀਆਂ ਹਨ।
ਦਸਿਆ ਜਾ ਰਿਹਾ ਹੈ ਕਿ ਦੋਹੇਂ ਲਾਸ਼ਾਂ ਦੇ ਸਿਰ ਧੜ ਨਾਲੋਂ ਵੱਖ ਸਨ। ਇਸ ਦੌਰਾਨ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ ਅਤੇ ਉਥੋਂ ਨਸ਼ਟ ਹੋਇਆ ਮੋਬਾਈਲ ਫੋਨ ਅਤੇ ਉਸ ਦਾ ਕਵਰ ਬਰਾਮਦ ਕੀਤਾ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸਰਕਾਰੀ ਰੇਲਵੇ ਪੁਲਿਸ ਦੇ ਡੀਐਸਪੀ ਜਗਮੋਹਨ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਸਵੇਰੇ 2:30 ਵਜੇ ਸਟੇਸ਼ਨ ਮਾਸਟਰ ਤੋਂ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਪ੍ਰਵਾਸੀ ਜਾਪਦੇ ਹਨ ਅਤੇ ਹੋਰ ਵੇਰਵਿਆਂ ਦੀ ਪੁਸ਼ਟੀ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਫੇਜ਼-6 ਦੇ ਸਿਵਲ ਹਸਪਤਾਲ ਭੇਜ ਦਿਤਾ ਗਿਆ ਹੈ।
(For more Punjabi news apart from 2 dead bodies found in Sector 82 of Mohali, stay tuned to Rozana Spokesman)