Punjab News: 4 ਦਿਨ ਤੋਂ ਲਾਪਤਾ ਭਰਾਵਾਂ ’ਚੋਂ ਅਕਾਸ਼ਦੀਪ ਅਤੇ ਅਨਮੋਲਦੀਪ ਦੀਆਂ ਲਾਸ਼ਾਂ ਨਹਿਰ ਵਿਚੋਂ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਰਸ਼ਦੀਪ ਸਿੰਘ ਦੀ ਭਾਲ ਜਾਰੀ

Dead bodies of 2 missing brothers found

Punjab News: ਫਿਰੋਜ਼ਪੁਰ ਵਿਚ ਪਿਛਲੇ 4 ਦਿਨਾਂ ਤੋਂ ਲਾਪਤਾ ਤਿੰਨ ਨੌਜਵਾਨਾਂ ਵਿਚੋਂ ਦੋ ਸਕੇ ਭਰਾਵਾਂ ਦੀਆਂ ਨਹਿਰ ਵਿਚੋਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਦੀ ਪਛਾਣ ਅਕਾਸ਼ਦੀਪ ਅਤੇ ਅਨਮੋਲਦੀਪ ਵਜੋਂ ਹੋਈ ਹੈ। ਜਦਕਿ ਉਨ੍ਹਾਂ ਦੇ ਚਚੇਰੇ ਭਰਾ ਅਰਸ਼ਦੀਪ ਦਾ ਹਾਲੇ ਤਕ ਕੋਈ ਸੁਰਾਗ ਨਹੀਂ ਮਿਲਿਆ ਹੈ। ਗੋਤਾਖੋਰਾਂ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।

ਫ਼ਰੀਦਕੋਟ ਦੇ ਪਿੰਡ ਝਾੜੀਵਾਲਾ ਦੇ ਵਸਨੀਕ ਝਿਰਮਲ ਸਿੰਘ ਨੇ ਦਸਿਆ ਸੀ ਕਿ ਉਸ ਦੇ ਲੜਕੇ ਮੋਟਰਸਾਈਕਲ ’ਤੇ ਵਿਆਹ ਲਈ ਕੱਪੜੇ ਖ਼ਰੀਦਣ ਫ਼ਿਰੋਜ਼ਪੁਰ ਜਾ ਰਹੇ ਸਨ। ਉਦੋਂ ਤੋਂ ਹੀ ਉਹ ਲਾਪਤਾ ਸਨ।  

(For more news apart from dead bodies of missing brothers found, stay tuned to Rozana Spokesman)