ਨੌਜਵਾਨ ਨੇ ਦਾਜ ਨਾ ਲੈ ਕੇ ਦਿੱਤਾ ਨਵਾਂ ਸੰਦੇਸ਼: ਸ਼ਗਨ ਵਜੋਂ ਮਿਲੇ 9 ਲੱਖ ਰੁਪਏ ਵੀ ਕੀਤੇ ਵਾਪਸ
ਕੁਲਜੀਤ ਸਿੰਘ ਦਾ ਕੁਰੂਕਸ਼ੇਤਰ ਦੀ ਸੁਜਾਤਾ ਰਾਣੀ ਨਾਲ ਹੋਇਆ ਵਿਆਹ
ਲਾਲੜੂ: ਇੱਥੋਂ ਦੇ ਨੇੜਲੇ ਪਿੰਡ ਬੱਸੀ ਦੇ ਨੌਜਵਾਨ ਨੇ ਦਾਜ ਨਾ ਲੈ ਕੇ ਸਮਾਜ ਨੂੰ ਨਵਾਂ ਸੰਦੇਸ਼ ਦਿੱਤਾ ਹੈ। ਕੁਲਜੀਤ ਸਿੰਘ ਰਾਣਾ ਨੇ ਵਿਆਹ ਮੌਕੇ ਲੜਕੀ ਦੇ ਪਰਿਵਾਰ ਵਲੋਂ ਸ਼ਗਨ ਵਜੋਂ ਮਿਲੀ 9 ਲੱਖ ਰੁਪਏ ਦੀ ਰਕਮ ਵੀ ਵਾਪਸ ਕਰ ਦਿੱਤੀ। ਲੜਕੇ ਦੇ ਪਰਿਵਾਰ ਨੇ ਇਸ ਰਕਮ ਨੂੰ ਦਾਜ ਮੰਨ ਕੇ ਵਾਪਸ ਕਰ ਦਿੱਤਾ ਅਤੇ ਇਕ ਵੀ ਰੁਪਇਆ ਨਹੀਂ ਲਿਆ। ਇਹ ਵਿਆਹ ਕਾਫੀ ਚਰਚਾ ਵਿਚ ਹੈ।
ਇਹ ਵੀ ਪੜ੍ਹੋ: ਕੈਨੇਡਾ ਵਿਚ ਪੰਜਾਬਣ ਦੀ ਨਿਕਲੀ 6 ਕਰੋੜ ਦੀ ਲਾਟਰੀ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵਿਚ ਕਮਾਂਡੋ ਸੰਜੀਵ ਰਾਣਾ ਦੇ ਬੇਟੇ ਕੁਲਜੀਤ ਸਿੰਘ ਦਾ ਵਿਆਹ 5 ਮਾਰਚ ਨੂੰ ਕੁਰੂਕਸ਼ੇਤਰ ਦੇ ਨੇੜਲੇ ਕਸਬੇ ਨਿਗਧੂ ਦੇ ਰਹਿਣ ਵਾਲੇ ਬਾਰੂ ਰਾਮ ਦੀ ਧੀ ਸੁਜਾਤਾ ਰਾਣੀ ਨਾਲ ਹੋਇਆ। ਜਦੋਂ ਬਰਾਤ ਲੜਕੀ ਦੇ ਘਰ ਪਹੁੰਚੀ ਤਾਂ ਲੜਕੀ ਦੇ ਪਰਿਵਾਰ ਨੇ ਲੜਕੇ ਵਾਲਿਆਂ ਨੂੰ 9 ਲੱਖ ਰੁਪਏ ਸ਼ਗਨ ਵਜੋਂ ਨਕਦ ਦਿੱਤੇ ਪਰ ਪਰਿਵਾਰ ਨੇ ਇਸ ਨੂੰ ਵਾਪਸ ਕਰ ਦਿੱਤਾ।
ਇਹ ਵੀ ਪੜ੍ਹੋ: ਹੋਲਾ ਮਹੱਲਾ ਦੇਖਣ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਕੁਲਜੀਤ ਸਿੰਘ ਬੀਐਸਸੀ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਨੌਕਰੀ ਦੀ ਤਿਆਰੀ ਕਰ ਰਿਹਾ ਹੈ ਜਦਕਿ ਉਸ ਦੀ ਪਤਨੀ ਸੁਜਾਤਾ ਨੇ ਵੀ ਬੀਐਸਸੀ ਦੀ ਪੜ੍ਹਾਈ ਕੀਤੀ ਹੈ। ਲੜਕੇ ਦੇ ਪਿਤਾ ਸੰਜੀਵ ਰਾਣਾ ਦਾ ਕਹਿਣਾ ਹੈ ਕਿ ਲੜਕੀ ਦੇ ਪਰਿਵਾਰ ਨੇ ਆਪਣੀ ਧੀ ਨੂੰ ਪੜ੍ਹਾਇਆ-ਲਿਖਾਇਆ, ਉਹਨਾਂ ਲਈ ਇਹ ਹੀ ਕਾਫੀ ਹੈ। ਇਸ ਲਈ ਕਿਸੇ ਵੀ ਰੂਪ ਵਿਚ ਦਾਜ ਦੀ ਲੋੜ ਨਹੀਂ ਹੈ। ਪਰਿਵਾਰ ਦੇ ਇਸ ਫੈਸਲੇ ਦੀ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਆਗੂਆਂ ਅਤੇ ਆਮ ਲੋਕਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ।