ਬੋਰ 'ਚ ਡਿੱਗੇ ਬੱਚੇ ਦੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਰਵੈੱਲ 'ਚ ਡਿੱਗੇ ਦੋ ਸਾਲਾ ਫਤਿਹਵੀਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜੰਗੀ ਪੱਧਰ 'ਤੇ ਜਾਰੀ ਹਨ।

sangrur fatehveer worewell bhagwant maan

ਸੰਗਰੂਰ : ਬੋਰਵੈੱਲ 'ਚ ਡਿੱਗੇ ਦੋ ਸਾਲਾ ਫਤਿਹਵੀਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜੰਗੀ ਪੱਧਰ 'ਤੇ  ਜਾਰੀ ਹਨ। ਫਤਿਹਵੀਰ ਦੇ ਪਰਿਵਾਰ ਵਾਲਿਆਂ ਦੀ ਇਸ ਤਕਲੀਫ ਵਿਚ ਸੰਗਰੂਰ ਤੋਂ ਆਪ ਦੇ ਸਾਂਸਦ ਭਗਵੰਤ ਮਾਨ ਉਨ੍ਹਾਂ ਕੋਲ ਪਹੁੰਚੇ ਹਨ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸਵੇਰੇ ਭਗਵੰਤ ਮਾਨ ਨੇ ਮੌਕੇ 'ਤੇ ਪਹੁੰਚ ਕੇ ਅਧਿਕਾਰੀਆਂ ਨਾਲ ਮਿਲ ਕੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਜਦਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪਰਮਿੰਦਰ ਢੀਂਡਸਾ ਨੇ ਵੀ ਮੌਕੇ 'ਤੇ ਪਹੁੰਚ ਕੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ।

ਇੱਥੇ ਦੱਸ ਦਈਏ ਕਿ ਸੰਗਰੂਰ ਦੇ ਸੁਨਾਮ ਦੇ ਪਿੰਡ ਭਗਵਾਨਪੁਰਾ ਵਿਚ ਬੀਤੇ ਦੋ ਦਿਨਾਂ ਤੋਂ 2 ਸਾਲਾ ਬੱਚਾ ਫਤਿਹਵੀਰ ਬੋਰਵੈੱਲ ਵਿਚ ਡਿੱਗਿਆ ਹੈ। ਉਸ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਪੂਰੇ ਦੇਸ਼ ਦੀਆਂ ਨਜ਼ਰਾਂ ਫਤਿਹਵੀਰ 'ਤੇ ਟਿਕੀਆਂ ਹਨ। ਸਭ ਦੀ ਇਹੀ ਦੁਆ ਹੈ ਕਿ ਫਤਿਹਵੀਰ ਦੇ ਸਹੀ-ਸਲਾਮਤ ਬੋਰ 'ਚੋਂ ਬਾਹਰ ਆਉਣ ਦੀ ਆਸ ਕਰ ਰਿਹਾ ਹੈ।