ਨਸ਼ਾ ਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ 2 ਮੁੱਖ ਦੋਸ਼ੀ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੀ ਰੋਪੜ ਜ਼ਿਲ੍ਹਾ ਨੇ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੋ ਮੁੱਖ ਦੋਸ਼ੀਆਂ...

Arrest

ਚੰਡੀਗੜ੍ਹ: ਪੰਜਾਬ ਦੀ ਰੋਪੜ ਜ਼ਿਲ੍ਹਾ ਨੇ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਤੋਂ 200 ਗ੍ਰਾਮ ਸਿੰਸਥੈਟਿੰਕ ਡਰੱਗ ਤੇ ਇਕ ਰਿਵਾਲਵਰ ਬਰਾਮਦ ਕੀਤੀ ਹੈ। ਪੁਲਿਸ ਨੇ ਕੱਲ ਸ਼ਾਮ ਇਥੇ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਰਿੱਕੀ (30) ਗਾਜ਼ਿਆਬਾਦ ਤੇ ਉਮੇਸ਼ (40) ਰਿਸ਼ੀਕੇਸ਼ (ਉਤਰਾਖੰਡ) ਦੇ ਤੌਰ ‘ਤੇ ਹੋਈ ਹੈ। ਰੋਪੜ ਤੋਂ ਗ੍ਰਿਫ਼ਤਾਰ ਦੋਸ਼ੀਆਂ ਤੋਂ ਇਕ ਵਿਦੇਸ਼ੀ 30 ਬੋਰ ਰਿਵਾਲਰ ਤੇ ਉਨ੍ਹਾਂ ਦੀ ਕਾਰ ਪਜੈਰੋ ਐਸਯੂਵੀ ਦੇ ਦਰਵਾਜ਼ੇ ਤੋਂ 200 ਗ੍ਰਾਮ ਸਿੰਸਥੇਟਿਕ ਡ੍ਰਗ ਬਰਾਮਦ ਹੋਇਆ ਹੈ।

ਇਨ੍ਹਾਂ ਦੇ ਕਬਜ਼ੇ ਤੋਂ 315 ਬੋਰ ਦਾ ਇਕ ਦੇਸੀ ਪਿਸਤੌਲ ਅਤੇ ਕੁਝ ਕਾਰਤੂਸ ਵੀ ਬਰਾਮਦ ਹੋਏ ਅਤੇ ਦੋ ਹੋਰ ਲਗਜ਼ਰੀ ਗੱਡੀਆਂ ਹੋਣ ਗੀ ਗੱਲ ਵੀ ਸਾਹਮਣੇ ਆਈ ਹੈ। ਪਿਛਲੇ 2 ਸਾਲਾਂ ਤੋਂ ਅਪਣੇ ਰਿਸ਼ਤੇਦਾਰਾਂ ਦੇ ਨਾਲ ਜਲੰਧਰ ਵਿਚ ਰਹਿਣ ਵਾਲਾ ਰਿੱਕੀ ਇਮੀਗ੍ਰੇਸ਼ਨ ਏਜੰਟ ਦੇ ਤੌਰ ‘ਤੇ ਕੰਮ ਕਰਦਾ ਸੀ ਅਤੇ ਲੋਕਾਂ ਨੂੰ ਡੇਢ ਕਰੋੜ ਦਾ ਚੂਨਾ ਲੱਗ ਚੁਕਿਆ ਹੈ। ਦਿੱਲੀ ਤੋਂ ਸ਼ੁਰੂ ਕਰਕੇ ਇਨ੍ਹਾਂ ਨੇ ਨਸ਼ੇ ਦਾ ਧੰਦਾ ਜਲੰਧਰ, ਮੋਹਾਲੀ ਤੇ ਰੋਪੜ ਦੇ ਨਾਲ ਲਗਦੇ ਇਲਾਕਿਆਂ ਤੱਕ ਫੈਲਾ ਦਿੱਤਾ।

ਇਹ ਦੋਨਾਂ ਦਿੱਲੀ ਦੁਆਰਿਕਾ ਇਲਾਕੇ ਦੇ ਰਾਹੁਲ ਅਤੇ ਦੋ ਨਾਈਜੀਰੀਅਨਾਂ ਤੋਂ ਚਿੱਟਾ ਤੇ ਹਥਿਆਰ ਖਰੀਦ ਦੇ ਸੀ ਅਤੇ ਬਾਅਦ ਵਿਚ ਮੰਗ ਦੇ ਮੁਤਾਬਿਕ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਪਹੁੰਚਾ ਦਿੰਦੇ ਸੀ। ਦੋਨੋਂ ਅੰਡਰ ਗ੍ਰੇਜੂਏਟ ਹੈ ਅਤੇ ਪਿਛਲੇ ਸੱਤ-ਅੱਠ ਸਾਲਾਂ ਤੋਂ ਗੁੜਗਾਓ ਅਤੇ ਗਾਜ਼ੀਆਬਾਦ ਵਿਚ ਨਸ਼ਾ ਵੇਚਣ ਦਾ ਕੰਮ ਕਰਦੇ ਆ ਰਹੇ ਸੀ।

ਪੁਲਿਸ ਨੇ ਜਲੰਧਰ, ਮੋਹਾਲੀ, ਰੋਪੜ ਵਿਚ ਕਈ ਵਿਅਕਤੀਆਂ ਦੀ ਪਹਿਚਾਣ ਕੀਤੀ ਹੈ ਜੋ ਲਗਾਤਾਰ ਇਨ੍ਹਾਂ ਸੰਪਰਕ ਵਿਚ ਸੀ। ਰੋਪੜ ਦੇ ਪੁਲਿਸ ਐਸਐਸਪੀ ਸਵਪਨ ਸ਼ਰਮਾਂ ਨੇ ਦੱਸਿਆ ਕਿ ਫੋਰੈਂਸਿਕ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਹੋਰ ਦੋਸ਼ੀ ਵੀ ਗ੍ਰਿਫ਼ਤਾਰ ਕੀਤੇ ਜਾਣਗੇ।