ਪੰਜਾਬ ਸਕੱਤਰੇਤ ‘ਚ ਤੈਨਾਤ ਸੀਆਈਐਸਐਫ਼ ਜਵਾਨ ਸਮੇਤ 6 ਨਵੇਂ ਮਾਮਲੇ ਆਏ
ਸ਼ਹਿਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ
ਚੰਡੀਗੜ੍ਹ- ਸ਼ਹਿਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸਦੇ ਬਾਵਜੂਦ ਸੋਮਵਾਰ ਤੋਂ ਇਕ ਵਾਰ ਫਿਰ ਤੋਂ ਸ਼ਹਿਰ ਆਪਣੀ ਉਸੇ ਰਫ਼ਤਾਰ ਨਾਲ ਚਲੇਗਾ। ਸਰਕਾਰ ਵਲੋ ਕੋਰੋਨਾ ਸੰਕਰਮਣ ਦੇ ਦੌਰਾਨ ਹੀ ਸਾਵਧਾਨੀ ਵਰਤਦੇ ਹੋਏ ਕਈ ਤਰ੍ਹਾਂ ਦੀ ਰਾਹਤ ਦਿਤੀ ਜਾ ਰਹੀ ਹੈ।
ਅਨਲਾਕ - 1 ਦੇ ਸੱਤਵੇਂ ਦਿਨ ਵੀ ਕੋਰੋਨਾ ਪਾਜੇਟਿਵ ਮਰੀਜਾਂ ਦੀ ਗਿਣਤੀ ਵਿਚ ਕਮੀ ਨਹੀ ਆਈ ਹੈ। ਸ਼ਹਿਰ ਦੀ ਸਭਤੋਂ ਪ੍ਰਭਾਵਤ ਬਾਪੂਧਾਮ ਕਲੋਨੀ ਤੋਂ ਲਗਾਤਾਰ ਕੇਸਾਂ ਦੇ ਆਉਣ ਨਾਲ ਪ੍ਰਸ਼ਾਸਨ ਦੀ ਚਿੰਤਾ ਵੱਧ ਗਈ ਹੈ।
ਉਥੇ ਹੀ ਐਂਤਵਾਰ ਦੜੂਆ ਅਤੇ ਮਨੀਮਾਜਰਾ ਦੇ ਮਾਡਰਨ ਕੰਪਲੈਕਸ ਵਿਚ ਪਾਜੇਟਿਵ ਮਾਮਲਾ ਆਉਣ ਨਾਲ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਵਧ ਗਈ ਹੈ। ਜਾਣਕਾਰੀ ਅਨੁਸਾਰ ਦੜੁਆ ਵਿਚ ਪਾਜੇਟਿਵ ਪਾਇਆ ਗਿਆ 33 ਸਾਲਾ ਨੌਜਵਾਨ ਸੀਆਈਐਸਐਫ਼ ਦਾ ਜਵਾਨ ਹੈ ਅਤੇ ਪੰਜਾਬ ਸਕੱਤਰੇਤ ਵਿਚ ਤੈਨਾਤ ਹੈ।
ਇਸਤੋਂ ਇਲਾਵਾ ਮਨੀਮਾਜਰਾ ਵਿਚ ਪਾਜੇਟਿਵ ਕੇਸ ਮਾਡਰਨ ਕੰਪਲੈਕਸ ਦਾ ਰਹਿਣ ਵਾਲਾ ਇਕ ਵਪਾਰੀ ਹੈ। ਉਸਦਾ ਸੈਕਟਰ 20 ਵਿਚ ਕੰਪਯੂਟਰ ਦਾ ਕੰਮ ਹੈ। ਇਸ ਵਿਅਕਤੀ ਨੂੰ ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸਤੋਂ ਇਲਾਵਾ ਚਾਰ ਮਾਮਲੇ ਬਾਪੂਧਾਮ ਕਲੋਨੀ ਤੋਂ ਹਨ।
ਚੰਡੀਗੜ੍ਹ ਵਿਚ ਕੋਰੋਨਾ ਪਾਜੇਟਿਵ ਮਾਮਲਿਆ ਦੀ ਗਿਣਤੀ 314 ਹੋ ਗਈ ਹੈ। ਜਿਸ ਵਿਚ ਐਕਟਿਵ ਮਾਮਲੇ 35 ਹਨ ਅਤੇ 274 ਮਰੀਜ਼ ਠੀਕ ਹੋਕੇ ਘਰ ਜਾ ਚੁੱਕੇ ਹਨ। ਜਿਕਰਯੋਗ ਹੈ ਕਿ ਬਾਪੂਧਾਮ ਵਿਚ ਪ੍ਰਸ਼ਾਸਨ ਵਲੋਂ ਕਈ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹਨ।
ਪਰ ਫਿਰ ਵੀ ਕੋਈ ਖਾਸ ਚੰਗਾ ਨਤੀਜਾ ਨਹੀ ਮਿਲ ਪਾ ਰਿਹਾ ਹੈ। ਫਿਜਿਕਲ ਡਿਸਟੈਂਸਿੰਗ ਦੀ ਅਨਦੇਖੀ ਦੇ ਕਾਰਨ ਬਾਪੂਧਾਮ ਦੇ ਕਾਫ਼ੀ ਪਰਵਾਰ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। ਇਸਦੇ ਬਾਵਜੂਦ ਉਥੇ ਦੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਦੇ ਤਰੀਕਿਆਂ ਨੂੰ ਅਪਨਾਉਣ ਤੇ ਜ਼ੋਰ ਨਹੀ ਦਿਤਾ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।