ਪੰਚਕੂਲਾ ਵਿਚ 24 ਘੰਟਿਆਂ ਦੌਰਾਨ ਕੋਰੋਨਾ ਪਾਜ਼ੇਟਿਵ 9 ਕੇਸ ਸਾਹਮਣੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਦਕਿ ਇਹਨਾਂ ਵਿੱਚੋਂ ਦੋ ਕੇਸ ਅਲੱਗ ਤੋਂ ਹਨ

Covid 19

ਪੰਚਕੂਲ- ਪੰਚਕੂਲਾ ਵਿੱਚ 24 ਘੰਟਿਆਂ ਦੌਰਾਨ ਕੋਰੋਨਾ ਪਾਜ਼ੇਟਿਵ ਦੇ 9 ਕੇਸ ਸਾਹਮਣੇ ਆਏ। ਜਦਕਿ ਇਹਨਾਂ ਵਿੱਚੋਂ ਦੋ ਕੇਸ ਅਲੱਗ ਤੋਂ ਹਨ ਜਿਹਨਾਂ ਨੇ ਆਪਣਾ ਸਹੀ ਪਤਾ ਨਾ ਲਿਖਾਉਂਦੇ ਹੋਏ ਪੰਚਕੂਲਾ ਦਾ ਗਲਤ ਪਤਾ ਲਿਖਾ ਕੇ ਪੰਚਕੂਲਾ ਦੇ ਸਰਕਾਰੀ ਹਸਪਤਾਲ ਦੀ ਲੇਬੋਰਟਰੀ ਤੋਂ ਟੈਸਕ ਕਰਵਾਇਆ ਹੈ ਅਤੇ ਇਹ ਦੋਨੋਂ ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ।

ਪੰਚਕੂਲਾ ਦੀ ਸਿਵਲ ਸਰਜਨ ਡਾਕਟਰ ਜਸਜੀਤ ਕੌਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਹ ਦੋ ਕੇਸ ਅਸਲ ਵਿੱਚ ਚੰਡੀਗੜ੍ਹ ਅਤੇ ਪੰਚਕੂਲਾ ਨਾਲ ਲਗਦੇ ਜ਼ੀਰਕਰਪੁਰ ਦੇ ਹਨ। ਇਹਨਾਂ ਦੋਹਾਂ ਦੇ ਪਾਜ਼ੇਟਿਵ ਹੋਣ ਦੀ ਸੂਚਨਾ ਇਹਨਾਂ ਦੇ ਇਲਾਕੇ ਦੇ ਸਿਹਤ ਵਿਭਾਗ ਨੂੰ ਦੇ ਦਿੱਤੀ ਗਈ ਹੈ ਅਤੇ ਇਹਨਾਂ ਨੂੰ ਆਈਸੋਲੇਸ਼ਨ ਕਰਨ ਲਈ ਕਿਹਾ ਗਿਆ ਹੈ।

ਖ਼ਬਰ ਲਿਖੇ ਜਾਣ ਤੱਕ ਜਿਹੜੇ 4 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਏ ਸਨ ਉਹਨਾਂ ਦੀ ਟਰੈਵਲ ਹਿਸਟਰੀ ਗੁਰੂਗ੍ਰਾਮ ਅਤੇ ਦਿੱਲੀ ਦੱਸੀ ਗਈ ਹੈ। 24 ਘੰਟਿਆਂ ਦੌਰਾਨ ਇਹਨਾਂ 9 ਕੇਸਾਂ ਵਿੱਚੋਂ ਪਿੰਜ਼ੌਰ ਦੇ ਇੱਕ ਪਰਿਵਾਰ ਦੇ 4 ਮੈਂਬਰ ਸ਼ਾਮਲ ਹਨ, ਜਦਕਿ ਕਾਲਕਾ ਦੀ ਇੱਕ ਮਹਿਲਾ ਕੋਰੋਨਾ ਪਾਜ਼ੇਟਿਵ ਆਈ ਹੈ।

24 ਘੰਟਿਆਂ ਵਿੱਚ ਨਵੇਂ 9 ਕੇਸ ਆ ਜਾਣ ਕਾਰਨ ਸਿਹਤ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ ਅਤੇ ਹੁਣ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਹੋਰ ਚੇਤੰਨ ਹੋ ਗਿਆ ਹੈ। ਜਿਹੜੇ ਹੁਣੇ ਹੁਣੇ 4 ਕੇਸ ਨਵੇਂ ਕੋਰੋਨਾ ਪਾਜੇਟਿਵ ਆਏ ਹਨ ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਸੂਚੀ ਬਣਾਈ ਜਾ ਰਹੀ ਹੈ।

ਇਹਨਾਂ 4 ਕੇਸਾਂ ਤੋਂ ਇਲਾਵਾ ਪਿੰਜ਼ੌਰ ਦੇ ਜਿਹੜੇ ਹੋਰ 4 ਕੇਸ ਹਨ ਉਹਨਾਂ ਵਿੱਚੋਂ ਅਬਦੁੱਲਪੁਰ ਦਾ ਰਹਿਣ ਵਾਲਾ ਇੱਕ ਪਰਿਵਾਰ ਦੇ ਵਿੱਚ ਪਤੀ-ਪਤਨੀ, ਬੇਟੇ ਅਤੇ ਉਹਨਾਂ ਦੀ ਇੱਕ ਰਿਸ਼ਤੇਦਾਰ ਵੀ ਕੋਰੋਨਾ ਪਾਜ਼ੇਟਿਵ ਹੋਈ ਹੈ।

ਜਦਕਿ ਅੰਬਾਲਾ ਤੋਂ ਬਸ ਰਾਹੀਂ ਆਈ ਕਾਲਕਾ ਦੀ ਇੱਕ ਮਹਿਲਾ ਜੋ ਫਰੈਂਡਜ਼ ਕਲੋਨੀ ਦੀ ਨਿਵਾਸੀ ਹੈ ਉਹ ਵੀ ਕੋਰੋਨਾ ਪਾਜ਼ੇਟਿਵ ਆਈ ਹੈ ਅਤੇ ਇਹਨਾਂ ਸਭ ਨੂੰ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।