ਜੇਲ੍ਹਾਂ ਦੀ ਸੁਰੱਖਿਆ ਲਈ ਡਰੋਨ ਤੇ ਕੈਮਰੇ ਇਸਤੇਮਾਲ ਕੀਤੇ ਜਾਣਗੇ: ਕੈਪਟਨ ਅਮਰਿੰਦਰ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀਆਂ ਜੇਲਾਂ ਵਿੱਚ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਸੂਬੇ ਦੀਆਂ ਜੇਲਾਂ...

Captain Amrinder Singh

ਚੰਡੀਗੜ੍ਹ: ਪੰਜਾਬ ਦੀਆਂ ਜੇਲਾਂ ਵਿੱਚ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਸੂਬੇ ਦੀਆਂ ਜੇਲਾਂ ਵਿੱਚ ਡਰੋਨ ਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਵਧਾਈ ਜਾਵੇਗੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇੰਟੈਲੀਜੈਂਸ ਅਫ਼ਸਰਾਂ ਨੂੰ ਡੈਪੂਟੇਸ਼ਨ ‘ਤੇ ਜੇਲ ਵਿਭਾਗਾਂ ਵਿੱਚ ਭੇਜਣ ਦਾ ਵੀ ਫੈਸਲਾ ਕੀਤਾ ਹੈ ਤਾਂ ਜੋ ਉਹ ਜ਼ਰੂਰੀ ਜਾਣਕਾਰੀ ਇਕੱਤਰ ਕਰ ਸਕਣ। ਜੇਲਾਂ ਅੰਦਰ ਹਿੰਸਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਇਸ ਲਈ ਅਸੀਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਨਾਭਾ ਜੇਲ੍ਹ ਵਿਚ ਹੋਏ ਕਤਲ ਨੇ ਜੇਲ੍ਹ ਪ੍ਰਬੰਧ ਤੇ ਸੁਰੱਖਿਆ ਅਤੇ ਸੂਬੇ ਵਿਚ ਕਾਨੂੰਨ ਵਿਵਸਥਾ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ, ਨਸ਼ਾ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਦਾ ਮਿਲਣਾ ਕੋਈ ਨਵੀਂ ਗੱਲ ਨਹੀਂ। ਨਾਭਾ ਦੀ ਉੱਚ ਸੁਰੱਖਿਆ ਜੇਲ੍ਹ ਵਿਚੋਂ ਨਵੰਬਰ 2016 ਵਿਚ ਭੱਜਣ ਵਿਚ ਕਾਮਯਾਬ ਰਹੇ ਦੋ ਖਾੜਕੂ ਅਤੇ ਚਾਰ ਗੈਂਗਸਟਰ ਲੰਮਾ ਸਮਾਂ ਪੰਜਾਬ ਪੁਲੀਸ ਅਤੇ ਸਰਕਾਰ ਲਈ ਸਿਰਦਰਦ ਬਣੇ ਰਹੇ ਸਨ।

ਅੰਮ੍ਰਿਤਸਰ ਦੀ ਜੇਲ੍ਹ ਵਿਚ ਇਕ ਵੱਡੇ ਗੈਂਗਸਟਰ ਦੇ ਜਨਮ ਦਿਨ ਉੱਤੇ ਪੈਂਦੇ ਭੰਗੜੇ ਦੀ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਫੇਸਬੁੱਕ ਅਕਾਉਣ ‘ਤੇ ਪੋਸਟ ਪਾ ਕੇ ਜੇਲ੍ਹਾਂ ਦੀ ਸੁਰੱਖਿਆ ਜਾਣਕਾਰੀ ਦਿੱਤੀ।