''ਜੇ ਕੇਂਦਰ ਨੇ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਅਸੀਂ ਪਿੱਛੇ ਵੀ ਹਟ ਸਕਦੇ ਆਂ''
ਕਿਸਾਨਾਂ ਦੇ ਹੱਕ 'ਚ ਡਟੇ ਅਕਾਲੀ ਆਗੂਆਂ ਨੇ ਮੋਦੀ ਸਰਕਾਰ ਨੂੰ ਵੀ ਦਿੱਤੀ ਚਿਤਾਵਨੀ
ਅੰਮ੍ਰਿਤਸਰ: ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅਕਾਲੀ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਬਾਬਤ ਸਪੋਕਸਮੈਨ ਟੀਮ ਵੱਲੋਂ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਵੀਰ ਸਿੰਘ ਲੋਪੋਕੇ ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।
ਗਰੀਬ ਲੋਕਾਂ ਦਾ ਨੀਲੇ ਕਾਰਡ ਹੀ ਇਕੋ-ਇਕ ਸਹਾਰਾ ਸੀ ਜਿਸ ਤੋਂ ਅਪਣੇ ਲਈ ਰਾਸ਼ਨ ਲੈਂਦੇ ਸਨ। ਹੁਣ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਬੇਹੱਦ ਭਾਰੀ ਵਾਧਾ ਕੀਤਾ ਗਿਆ ਹੈ। ਇਹ ਦਿਨ ਝੋਨਾ ਲਗਾਉਣ ਦੇ ਸਨ ਤੇ ਕਿਸਾਨ ਨੂੰ ਡੀਜ਼ਲ ਦੀ ਲੋੜ ਸੀ। ਇਹਨਾਂ ਨੂੰ ਪਤਾ ਸੀ ਕਿ ਕਿਸਾਨ ਡੀਜ਼ਲ ਤੋਂ ਬਿਨਾਂ ਰਹਿ ਨਹੀਂ ਸਕਦਾ ਇਸ ਸਮੇਂ ਉਸ ਨੂੰ ਡੀਜ਼ਲ ਦੀ ਸਖ਼ਤ ਲੋੜ ਹੈ ਇਸ ਲਈ ਉਸ ਦੇ ਰੇਟ ਵਧਾਏ ਗਏ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਉਹਨਾਂ ਦਾ ਸਬੰਧ ਹੈ ਪਰ ਉਹ ਕਿਸਾਨਾਂ ਲਈ ਪਾਰਟੀ ਵੀ ਛੱਡ ਸਕਦੇ ਹਨ। ਇਸ ਲਈ ਉਸ ਇਸ ਪਾਰਟੀ ਤੋਂ ਪਿਛਾਂਹ ਵੀ ਹੱਟ ਸਕਦੇ ਹਨ। ਸਕੂਲੀ ਬੱਚਿਆਂ ਦੀਆਂ ਫ਼ੀਸਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਹੁਣ ਮਾਪੇਆ ਬੱਚਿਆਂ ਦੀਆਂ ਫ਼ੀਸਾਂ ਦੇਣ ਦੇ ਸਮਰੱਥ ਨਹੀਂ ਹਨ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀਆਂ ਫ਼ੀਸਾਂ ਦੇਣ।
ਉੱਥੇ ਹੀ ਉਹਨਾਂ ਕਿਹਾ ਕਿ ਜਿਹੜਾ ਕੇਂਦਰ ਸਰਕਾਰ ਵੱਲੋਂ ਰਾਸ਼ਨ ਆਇਆ ਸੀ ਉਹ ਲੋਕਾਂ ਤਕ ਨਹੀਂ ਪਹੁੰਚਾਇਆ ਗਿਆ। ਇਹ ਗਰੀਬਾਂ ਤਕ ਨਹੀਂ ਪਹੁੰਚਿਆ ਸਗੋਂ ਉਹਨਾਂ ਨੇ ਆਪਸ ਵਿਚ ਹੀ ਵੰਡ ਲਿਆ। ਉਹਨਾਂ ਕਿਹਾ ਕਿ ਜੋ ਅਕਾਲੀ ਦਲ ਸਰਕਾਰ ਸਮੇਂ ਪ੍ਰੋਜੈਕਟ ਸ਼ੁਰੂ ਕੀਤੇ ਗਏ ਸਨ ਉਹਨਾਂ ਨੂੰ ਅਜੇ ਤਕ ਪੂਰਾ ਨਹੀਂ ਕਰਵਾਇਆ ਗਿਆ। ਉਹਨਾਂ ਦੀ ਮੁਰੰਮਤ ਵਿਚ ਵੀ ਕੋਈ ਸੁਧਾਰ ਨਹੀਂ ਕੀਤਾ।
ਇਸ ਲਈ ਉਹ ਪੁਰਜ਼ੋਰ ਸਰਕਾਰ ਦੀ ਨਿੰਦਾ ਕਰਦੇ ਹਨ। ਨਸ਼ੇ ਨੂੰ ਲੈ ਕੇ ਉਹਨਾਂ ਕਿਹਾ ਕਿ ਨਸ਼ਾ ਤਾਂ ਹੁਣ ਵੀ ਬਹੁਤ ਵਿਕ ਰਿਹਾ ਹੈ ਸਗੋਂ ਚੋਗੁਣਾ ਹੋਇਆ ਹੈ। ਉੱਥੇ ਹੀ ਸੁਰਜੀਤ ਸਿੰਘ ਭਿੱਟੇਵੱਡ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਜਦੋਂ ਬਣੀ ਸੀ ਉਦੋਂ ਉਹਨਾਂ ਵੱਲੋਂ ਬਹੁਤ ਵੱਡੇ ਵਾਅਦੇ ਕੀਤੇ ਗਏ ਸਨ ਪਰ ਇਹਨਾਂ ਵਾਅਦਿਆ ਨੂੰ ਅਮਲੀ ਰੂਪ ਨਹੀਂ ਦੇ ਸਕੀ।
ਉਲਟਾ ਲੋਕਾਂ ਦੇ ਟੈਕਸ ਲਗਾਏ ਗਏ ਹਨ, ਬਿਜਲੀ ਬਿੱਲਾਂ ਵਿਚ ਵਾਧਾ ਕੀਤਾ ਗਿਆ ਹੈ। ਲੋਕਾਂ ਨੂੰ ਰਾਸ਼ਨ ਵੰਡਣ ਦੀ ਥਾਂ ਲੋਕਾਂ ਦੇ ਕਾਰਡ ਵੀ ਬੰਦ ਕਰ ਦਿੱਤੇ ਗਏ ਹਨ। ਅੱਜ ਸਰਕਾਰ ਗਰੀਬਾਂ ਨੂੰ ਕਣਕ ਨਹੀਂ ਦੇ ਰਹੀ, ਜਿੰਨੀ ਵੀ ਕਣਕ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਹੈ ਉਹ ਸਾਰੀ ਘਪਲਿਆਂ ’ਚ ਚਲੀ ਗਈ ਹੈ। ਪੰਜਾਬ ਸਰਕਾਰ ਘਪਲਿਆਂ ਦੀ ਸਰਕਾਰ ਹੈ ਇਸ ਨੇ ਲੋਕਾਂ ਨਾਲ ਬਹੁਤ ਵੱਡੇ ਘਪਲੇ ਕੀਤੇ ਹਨ। ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਖਾ ਲਿਆ ਹੈ ਤੇ ਪੰਜਾਬ ਦੇ ਲੋਕਾਂ ਦਾ ਰਾਸ਼ਨ ਵੀ ਖਾ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।