ਦੁੱਧ ਵਿੱਚ ਮਿਲਾਇਆ ਜਾ ਰਿਹਾ 45 ਫੀਸਦ ਤੱਕ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬਾ ਸਰਕਾਰ ਦੁਆਰਾ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ  ਦੇ ਤਹਿਤ ਪਸ਼ੁ ਪਾਲਣ ,  ਮੱਛੀ ਪਾਲਣ ,  ਡੇਅਰੀ ਵਿਕਾਸ ਕਿਰਤ ਵਿਭਾਗ

Milk

ਬਰਨਾਲਾ :  ਸੂਬਾ ਸਰਕਾਰ ਦੁਆਰਾ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ  ਦੇ ਤਹਿਤ ਪਸ਼ੁ ਪਾਲਣ ,  ਮੱਛੀ ਪਾਲਣ ,  ਡੇਅਰੀ ਵਿਕਾਸ ਕਿਰਤ ਵਿਭਾਗ ਮੰਤਰੀ  ਪੰਜਾਬ ਬਲਬੀਰ ਸਿੰਘ ਸਿੱਧੂ  ਦੇ ਆਦੇਸ਼ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਇੰਦਰਜੀਤ ਸਿੰਘ  ਦੀ ਅਗਵਾਈ ਵਿੱਚ ਕੱਚਾ ਕਾਲਜ ਰੋੜ ਗਲੀ ਨੰਬਰ - 8 ਬਰਨਾਲਾ ਵਿੱਚ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਕਿਹਾ ਜਾ ਰਿਹਾ ਹੈ ਕਿ ਇਸ ਕੈਂਪ ਦਾ ਉਦਘਾਟਨ ਰਾਮਪਾਲ ਸੰਘੇੜਾ ਦੁਆਰਾ ਕੀਤਾ ਗਿਆ।

ਇਸ ਮੌਕੇ ਉੱਤੇ ਟੀਮ ਇਚਾਰਜ ਸੁਭਾਸ਼ ਚੰਦਰ ਸਿੰਗਲਾ ਨੇ ਦੁੱਧ ਉਪਭੋਕਤਾਵਾਂ ਨੂੰ ਦੁੱਧ ਦੀ ਬਣਾਵਟ ,  ਮਨੁੱਖੀ ਸਿਹਤ ਲਈ ਇਸ ਦਾ ਮਹੱਤਵ ਅਤੇ ਇਸ ਵਿੱਚ ਸੰਭਾਵਿਕ ਮਿਲਾਵਟ ਦੀ ਜਾਣਕਾਰੀ ਦਿੱਤੀ ਗਈ।ਨਾਲ ਹੀ ਉਹਨਾਂ ਨੇ ਦੁੱਧ ਦੇ ਸੈਂਪਲ ਵੀ ਲਏ। ਦੁੱਧ  ਦੇ ਸੈਂਪਲ ਟੈਸਟ ਕਰਨ ਦੇ ਉਪਰਾਂਤ ਪ੍ਰਾਪਤ ਨਤੀਜਿਆਂ ਦੇ ਆਧਾਰ ਉੱਤੇ ਉਪਭੋਕਤਵਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਖਰੀਦੇ ਦੁੱਧ ਵਿੱਚ ਮੌਜੂਦ ਤੱਤ ਉਨ੍ਹਾਂ ਦੇ ਵਲੋਂ ਖਰਚ ਕੀਮਤ ਦਾ ਮੁੱਲ ਮੋੜਦੇ ਹਨ ਜਾਂ ਨਹੀਂ।  ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਾਗਰੂਕ ਖਪਤਕਾਰ ਹੀ ਦੁੱਧ ਵਿੱਚ ਮਿਲਾਵਟ ਉੱਤੇ ਰੋਕ ਲਗਾ ਸਕਦੇ ਹਨ।

ਇਸ ਕੈਂਪ ਵਿੱਚ 33 ਉਪਭੋਕਤਾਵਾਂ ਦੁਆਰਾ ਦੁੱਧ  ਦੇ ਸੈਂਪਲ ਲਿਆਏ ਗਏ , ਜਿਨ੍ਹਾਂ ਨੂੰ ਟੈਸਟ ਕਰ ਕੇ ਲਿਖਤੀ ਰੂਪ ਵਿੱਚ ਨਤੀਜੇ ਮੌਕੇ ਉੱਤੇ ਹੀ ਕੱਢ ਦਿੱਤੇ ਗਏ। ਇਹਨਾਂ ਵਿਚੋਂ 20 ਨਮੂਨੇ ਪੈਮਾਨੇ  ਦੇ ਅਨੁਸਾਰ ਠੀਕ ਪਾਏ ਗਏ ,  ਬਾਕੀ 13 ਨਮੂਨਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ ,  ਜਿਸ ਦੀ ਮਾਤਰਾ 10 ਫ਼ੀਸਦੀ ਤੋਂ 45 ਫ਼ੀਸਦੀ ਤੱਕ ਸੀ। ਪਾਣੀ ਦੀ ਮਿਲਾਵਟ  ਦੇ ਇਲਾਵਾ ਕਿਸੇ ਵੀ ਸੈਂਪਲ ਵਿੱਚ ਨੁਕਸਾਨਦਾਇਕ ਕੈਮੀਕਲ ਪਦਾਰਥ ਨਹੀਂ ਮਿਲਿਆ। ਪੰਜਾਬ ਡੇਅਰੀ ਵਿਕਾਸ ਬੋਰਡ  ਦੇ ਅਮਲੇ ,  ਮੋਬਾਇਲ ਲੈਬੋਰੇਟਰੀ ਰਾਜਿੰਦਰ ਸਿੰਘ ਅਤੇ ਦੁੱਧ ਉਤਪਾਦ ਦੇ ਇਲਾਵਾ ਪਵਨ ਕੁਮਾਰ  ,

ਰੇਖਾ ,  ਨੀਲਮ  ,  ਸੁਨਾਰ ,  ਬਲਜਿੰਦਰ ਸਿੰਘ ਵੀ ਮੌਜੂਦ ਸਨ। ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਮਿਲਾਵਟ `ਤੇ ਰੋਕ ਲਗਾਉਣੀ ਚਾਹੀਦੀ ਹੈ ਅਤੇ ਕਿਹਾ ਕਿ ਅਸੀਂ ਇਸ ਮਾਮਲੇ ਸਬੰਧੀ ਗੰਭੀਰ ਕਦਮ ਚੁੱਕਾਗੇ। ਨਾਲ ਉਹਨਾਂ ਨੇ ਕਿਹਾ ਹੈ ਕਿ ਮਿਸ਼ਨ ਤੰਰੁਸਟ ਪੰਜਾਬ ਦੇ ਤਹਿਤ ਥਾਂ ਥਾਂ `ਤੇ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਸਿਹਤ ਸਬੰਧੀ ਮਾਮਲਿਆਂ ਲਈ ਜਾਗਰੂਕ ਕੀਤਾ ਜਾਂਦਾ ਹੈ। ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮਿਸ਼ਨ ਦੇ ਤਹਿਤ ਅਸੀਂ ਹੋਰ ਕੈਂਪ ਦਾ ਗਠਨ ਕਰਾਂਗੇ।