ਸਥਾਨਕ ਦਾਣਾ ਮੰਡੀ ਵਿਖੇ ਫਲਾਂ ਤੇ ਸਬਜ਼ੀਆਂ ਦੀ ਕੀਤੀ ਚੈਕਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਸਿਹਤ ਤੇ ਬਾਗਬਾਨੀ ਵਿਭਾਗ ਵਲੋਂ ਸਥਾਨਕ ਸਬਜ਼ੀ ਵਿਚ ਫਲਾਂ ਤੇ ਸਬਜ਼ੀਆਂ ਦੀ ਚੈਕਿੰਗ ਕੀਤੀ ਗਈ.............

Officers during checking of fruits and vegetables

ਗੁਰਦਾਸਪੁਰ : 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਸਿਹਤ ਤੇ ਬਾਗਬਾਨੀ ਵਿਭਾਗ ਵਲੋਂ ਸਥਾਨਕ ਸਬਜ਼ੀ ਵਿਚ ਫਲਾਂ ਤੇ ਸਬਜ਼ੀਆਂ ਦੀ ਚੈਕਿੰਗ ਕੀਤੀ ਗਈ ਤੇ ਆੜ੍ਹਤੀਆਂ ਨੂੰ ਸਾਫ ਸੁਥਰੀਆਂ ਸਬਜ਼ੀਆਂ ਵੇਚਣ ਲਈ ਕਿਹਾ। ਟੀਮ ਵਿਚ ਡਾ. ਸੁਧੀਰ ਕੁਮਾਰ ਜਿਲਾ ਸਿਹਤ ਅਫਸਰ, ਪ੍ਰਿਤਪਾਲ ਸਿੰਘ ਬਾਗਬਾਨੀ ਅਫਸਰ ਤੇ ਹੋਰ ਅਧਿਕਾਰੀ ਮੋਜੂਦ ਸਨ। ਡਾ. ਸੁਧੀਰ ਕੁਮਾਰ ਜ਼ਿਲ੍ਹਾ ਸਿਹਤ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉੱਜਵਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲੇ ਭਰ ਵਿਚ ਵਿਭਾਗਾਂ ਵਲੋਂ ਇਸ ਮਿਸ਼ਨ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ਉਨਾਂ ਦੱਸਿਆ ਕਿ ਅੱਜ ਸਥਾਨਕ ਦਾਣਾ ਮੰਡੀ ਵਿਖੇ ਫਲਾਂ ਤੇ ਸਬਜ਼ੀਆਂ ਦੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ ਕਮਿਸ਼ਨ ਏਜੰਟਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਸਾਫ ਸੁਥਰੇ ਫਲ ਵੇਚਣ। ਟੀਮ ਵਲੋਂ ਕੇਲਾ ਪਕਾਉਣ ਵਾਲੇ ਯੂਨਿਟ ਵੀ ਚੈੱਕ ਕੀਤਾ ਗਿਆ, ਕਿ ਇਥੇ ਕੈਮੀਕਲ ਪਦਾਰਥ ਤਾਂ ਨਹੀਂ ਵਰਤੇ ਜਾ ਰਹੇ ਪਰ ਟੀਮ ਨਾ ਪਾਇਆ ਕਿ ਇਥੇ ਸਹੀ ਢੰਗ ਨਾਲ ਹੀ ਫਲ ਤਿਆਰ ਕੀਤੇ ਜਾ ਰਹੇ ਸਨ। ਉਨ੍ਹਾਂ ਅੱਗੇ ਦਸਿਆ ਕਿ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਖਾਣਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਖੁਰਾਕ ਸੁਰੱਖਿਆ ਕਾਨੂੰਨ ਨੂੰ ਖਾਸਕਰਕੇ ਦੁੱਧ ਅਤੇ ਦੁੱਧ ਪਦਾਰਥਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਅਸਰਦਾਰ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਨਕਲੀ ਤੇ ਗੈਰ ਕਾਨੂੰਨੀ ਦਵਾਈਆਂ ਦੇ ਨਾਲ-ਨਾਲ ਬਿਨਾਂ ਲਾਇਸੈਂਸ ਵਾਲੇ ਦਵਾਈ ਵਿਕਰੇਤਾ ਵਲੋਂ ਵੇਚੀਆਂ ਜਾਂਦੀਆਂ ਦਵਾਈਆਂ ਦੀ ਵਿਕਰੀ ਤੇ ਰੋਕ ਲਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਣ ਦੀ ਜਾਣਕਾਰੀ ਦੇਣ ਦੇ ਨਾਲ ਵਾਤਾਵਰਣ ਨੂੰ ਸ਼ੁੱਧ ਰੱਕਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਛੂਹਣ ਨਾਲ ਫੈਲਣ ਵਾਲੀਆਂ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਸ ਤੋਂ ਬਚਾਓ ਸਬੰਧੀ ਜੋਰ ਦਿੱਤਾ ਜਾ ਰਿਹਾ ਹੈ।