ਆਬਕਾਰੀ ਵਿਭਾਗ ਨੂੰ ਮਿਲੀ ਵੱਡੀ ਸਫ਼ਲਤਾ,  ਟਰੱਕ `ਚ 1500 ਪੇਟੀਆਂ ਗ਼ੈਰਕਾਨੂੰਨੀ ਸ਼ਰਾਬ ਕੀਤੀ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਕੁਝ ਸਮੇਂ ਤੋਂ ਪੰਜਾਬ `ਚ ਨਸ਼ਾ ਕਾਫੀ ਮਾਤਰਾ `ਚ ਵੱਧ ਰਿਹਾ ਹੈ।  ਜਿਸ ਕਾਰਨ ਪੰਜਾਬ ਦੀ ਜਵਾਨੀ ਦਿਨ ਬ ਦਿਨ ਖ਼ਤਮ ਹੁੰਦੀ ਜਾ ਰਹੀ

liquor smuggling

ਗੁਰਦਾਸਪੁਰ : ਪਿਛਲੇ ਕੁਝ ਸਮੇਂ ਤੋਂ ਪੰਜਾਬ `ਚ ਨਸ਼ਾ ਕਾਫੀ ਮਾਤਰਾ `ਚ ਵੱਧ ਰਿਹਾ ਹੈ।  ਜਿਸ ਕਾਰਨ ਪੰਜਾਬ ਦੀ ਜਵਾਨੀ ਦਿਨ ਬ ਦਿਨ ਖ਼ਤਮ ਹੁੰਦੀ ਜਾ ਰਹੀ ਹੈ।  ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ `ਚ ਨਸ਼ਾ ਖਤਮ ਕਰਨ ਲਈ ਕਈ ਅਹਿਮ ਫੈਸਲੇ ਲੈ ਹਨ।  ਜਿੰਨਾ `ਚ ਸਰਕਾਰ ਕਾਮਯਾਬ ਹੁੰਦੀ ਵੀ ਨਜ਼ਰ ਆ ਰਹੀ ਹੈ।  ਦਸਿਆ ਜਾ ਰਿਹਾ ਹੈ ਕਿ ਪਿਛਲੁ ਕੁਝ ਸਮੇ ਤੋਂ ਸੂਬਾ ਸਰਕਾਰ ਨੇ ਕੁਝ ਹੱਦ ਤੱਕ ਨਸ਼ੇ `ਤੇ ਠੱਲ ਪਾ ਲਈ ਹੈ।

ਇਸੇ ਲੜੀ ਦੇ ਤਹਿਤ ਸੂਬੇ `ਚ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ।  ਤੁਹਾਨੂੰ ਦਸ ਦੇਈਏ ਕਿ ਆਬਕਾਰੀ ਵਿਭਾਗ ਗੁਰਦਾਸਪੁਰ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਪਿੰਡ ਧੁਪਸੜੀ ਨੇੜੇ ਇੱਕ ਟਰੱਕ ਨੂੰ ਰੋਕ ਕੇ ਉਸ `ਚ ਲਗਭਗ 1500 ਪੇਟੀਆਂ ਸ਼ਰਾਬ ਫੜੀ। ਦਸਿਆ ਜਾ ਰਿਹਾ ਹੈ ਕਿ ਇਹ ਸ਼ਰਾਬ ਦੋ ਨੰਬਰ ਵਿੱਚ ਅੰਮ੍ਰਿਤਸਰ ਲੈ ਕੇ ਜਾ ਰਹੇ ਸਨ।ਇਸ ਸੰਬੰਧੀ ਕੇਸ ਦਰਜ਼ ਕਰਕੇ ਟਰੱਕ ਚਾਲਕ ਨੂੰ ਗਿਰਫਤਾਰ ਕੀਤਾ ਗਿਆ ਹੈ ਜਦੋਂ ਕਿ ਟਰੱਕ ਵਿੱਚ ਸਵਾਰ ਕੁੱਝ ਲੋਕ ਭੱਜਣ ਵਿੱਚ ਸਫਲ ਹੋ ਗਏ।

ਜਾਣਕਾਰੀ ਦਿੰਦੇ ਹੋਏ ਆਬਕਾਰੀ ਵਿਭਾਗ  ਦੇ ਇੰਸਪੈਕਟਰ ਰਮਨ ਕੁਮਾਰ  ਨੇ ਦੱਸਿਆ ਕਿ ਆਬਕਾਰੀ ਮੋਬਾਇਲ ਵਿੰਗ ਮਾਧੋਪੁਰ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਲੋਕ ਇੱਕ ਟਰੱਕ ਪੀ . ਬੀ 05 ਜੇ 5329 ਉੱਤੇ ਵੱਡੀ ਮਾਤਰਾ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਸ਼ਰਾਬ ਨੂੰ ਤਸਕਰੀ ਕਰਕੇ ਅੰਮ੍ਰਿਤਸਰ ਲੈ ਜਾ ਰਹੇ ਸਨ। ਇਸ ਸੂਚਨਾ  ਦੇ ਆਧਾਰ ਉੱਤੇ ਆਬਕਾਰੀ ਵਿਭਾਗ ਗੁਰਦਾਸਪੁਰ ਅਤੇ ਮੋਬਾਇਲ ਵਿੰਗ ਨੇ ਸੰਯੁਕਤ ਤੌਰ ਉੱਤੇ ਪਿੰਡ ਧੁਪਸੜੀ ਨੇੜੇ ਨਾਕਾਬੰਦੀ ਕਰਕੇ ਉਕਤ ਟਰੱਕ ਨੂੰ ਆਉਂਦਾ ਵੇਖ ਰੋਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਚਾਲਕ ਨੇ ਟਰੱਕ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਵਿਭਾਗ  ਦੇ ਕਰਮਚਾਰੀਆਂ ਨੇ ਟਰੱਕ ਨੂੰ ਫੜ ਲਿਆ।

ਟਰੱਕ ਉੱਤੇ ਬੈਠੇ ਕੁੱਝ ਸਵਾਰ ਭੱਜਣ ਵਿੱਚ ਸਫਲ ਹੋ ਗਏ ਜਦੋਂ ਕਿ ਟਰੱਕ ਚਾਲਕ ਨੂੰ ਗਿਰਫਤਾਰ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਟਰੱਕ ਨੂੰ ਚੈਕ ਕੀਤਾ ਗਿਆ ਤਾਂ ਇਸ ਵਿੱਚ ਸ਼ਰਾਬ ਭਰੀ ਸੀ ਅਤੇ ਟਰੱਕ ਚਾਲਕ ਦੁਆਰਾ ਇਸ ਸ਼ਰਾਬ ਬਾਰੇ ਕੁੱਝ ਠੀਕ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਦਸਤਾਵੇਜ਼ ਪੇਸ਼ ਕੀਤੇ ਗਏ ਜਿਸ ਉੱਤੇ ਜਾਂਚ ਕਰਨ ਉੱਤੇ ਟਰੱਕ `ਚ 1200 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ ।  ਟਰੱਕ ਚਾਲਕ ਵਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਬਹੁਤ ਭੇਦ ਖੁੱਲਣ ਦੀ ਸੰਭਾਵਨਾ ਹੈ।