ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਕਾਰਾਂ 'ਚ ਸ਼ਰਾਬ ਪੀਣ ਦੀ ਖੁੱਲ੍ਹ ਨੂੰ ਦਰਸਾ ਰਿਹਾ ਸਾਈਨਬੋਰਡ
ਸਥਾਨਕ ਫਿਰੋਜ਼ਪੁਰ ਰੋਡ 'ਤੇ ਵੇਰਕਾ ਮਿਲਕ ਪਲਾਂਟ ਦੇ ਉਲਟ ਇਕ ਮੋੜ 'ਤੇ ਲੱਗਿਆ ਇਕ ਸਾਈਨ ਬੋਰਡ ਲਗਾਇਆ ਗਿਆ ਹੈ ਜੋ ਸੰਭਾਵਿਤ ਤੌਰ 'ਤੇ ਗਾਹਕਾਂ ਨੂੰ ਇਹ ਆਖਦਾ ਹੈ...
ਲੁਧਿਆਣਾ : ਸਥਾਨਕ ਫਿਰੋਜ਼ਪੁਰ ਰੋਡ 'ਤੇ ਵੇਰਕਾ ਮਿਲਕ ਪਲਾਂਟ ਦੇ ਉਲਟ ਇਕ ਮੋੜ 'ਤੇ ਲੱਗਿਆ ਇਕ ਸਾਈਨ ਬੋਰਡ ਲਗਾਇਆ ਗਿਆ ਹੈ ਜੋ ਸੰਭਾਵਿਤ ਤੌਰ 'ਤੇ ਗਾਹਕਾਂ ਨੂੰ ਇਹ ਆਖਦਾ ਹੈ ਕਿ ਉਹ ਅਪਣੀਆਂ ਕਾਰਾਂ ਵਿਚ ਸ਼ਰਾਬ ਪੀ ਸਕਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਪੂਰਨ ਤੌਰ 'ਤੇ ਕਾਨੂੰਨ ਦੀ ਉਲੰਘਣਾ ਹੈ ਅਤੇ ਉਹ ਇਸ ਦੇ ਵਿਰੁਧ ਕਾਰਵਾਈ ਕਰਨਗੇ। 'ਟਾਈਮਜ਼ ਆਫ਼ ਇੰਡੀਆ' ਦੀ ਟੀਮ ਨੇ ਦੇਖਿਆ ਕਿ ਸ਼ਰਾਬ ਕੰਪਨੀ ਨੇ ਜੀਟੀ ਰੋਡ ਦੇ ਵਿਚਕਾਰ ਡਿਵਾਈਡਰ 'ਤੇ ਅਪਣੇ ਸੰਦੇਸ਼ ਦੇ ਨਾਲ ਬੋਰਡ ਲਗਾਇਆ ਹੋਇਆ ਹੈ, ਜਿਸ 'ਤੇ ਲਿਖਿਆ ਹੈ ''ਅਸੀਂ ਕਾਰ 'ਚ ਸ਼ਰਾਬ ਦੀ ਸੇਵਾ ਕਰਦੇ ਹਾਂ।''
ਉਨ੍ਹਾਂ ਕਿਹਾ ਕਿ ਅਸੀਂ ਇਕ ਟੀਮ ਨੂੰ ਮੌਕੇ 'ਤੇ ਜਾਂਚ ਕਰਨ ਲਈ ਭੇਜਾਂਗੇ ਜੋ ਮਾਮਲੇ ਦੀ ਜਾਂਚ ਕਰੇਗੀ। ਇਥੋਂ ਤਕ ਕਿ ਸੁਪਰੀਮ ਕੋਰਟ ਨੇ ਬਾਰ ਖੋਲ੍ਹਣ 'ਤੇ ਛੋਟ ਦਾ ਆਦੇਸ਼ ਦਿਤਾ ਸੀ। ਮਾਰਚ ਵਿਚ ਹਾਈ ਕੋਰਟ ਨੇ ਨਿਰਦੇਸ਼ ਦਿਤਾ ਸੀ ਕਿ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਐਨਐਚਏਆਈ ਤੋਂ ਇਜਾਜ਼ਤ ਲੈਣੀ ਹੋਵੇਗੀ।