ਮਾਲਵਾ ਦੋਆਬਾ ਬੈਲ ਦੌੜਾਕ ਕਮੇਟੀ ਦਾ ਵਫ਼ਦ ਖੇਡ ਮੰਤਰੀ ਸੋਢੀ ਨੂੰ ਮਿਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਅੱਜ ਇੱਥੇ ਮੁਲਾਕਾਤ ਕਰਕੇ ਮਾਲਵਾ ਦੋਆਬਾ ਬੈਲ ਦੌੜਾਕ ਕਮੇਟੀ ਪੰਜਾਬ ਦੇ ਵਫ਼ਦ ਨੇ ਪੰਜਾਬ ਵਿੱਚ ਬੈਲ ਗੱਡੀਆਂ........

Delegation arrived to meet Rana Gurmeet Singh Sodhi

ਚੰਡੀਗੜ੍ਹ : ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਅੱਜ ਇੱਥੇ ਮੁਲਾਕਾਤ ਕਰਕੇ ਮਾਲਵਾ ਦੋਆਬਾ ਬੈਲ ਦੌੜਾਕ ਕਮੇਟੀ ਪੰਜਾਬ ਦੇ ਵਫ਼ਦ ਨੇ ਪੰਜਾਬ ਵਿੱਚ ਬੈਲ ਗੱਡੀਆਂ ਦੀਆਂ ਦੁਬਾਰਾ ਖੇਡਾਂ ਸ਼ੁਰੂ ਕਰਨ ਦੀ ਮੰਗ ਕੀਤੀ। ਮਾਲਵਾ ਦੋਆਬਾ ਬੈਲ ਦੌੜਾਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਰਪੰਚ ਮਨਪ੍ਰੀਤ ਸਿੰਘ ਰਾਈਆ, ਜਨਰਲ ਸਕੱਤਰ ਨਿਰਮਲ ਸਿੰਘ ਨਿੰਮਾ ਨੌਲੜੀ ਦੀ ਅਗਵਾਈ ਵਿੱਚ ਫਵਦ ਨੇ ਖੇਡ ਮੰਤਰੀ ਨੂੰ ਦੱਸਿਆ ਕਿ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਇਹ ਖੇਡਾਂ ਨਿਰਵਿਘਨ ਜਾਰੀ ਹਨ, ਇਸ ਕਰਕੇ ਪੰਜਾਬ ਵਿੱਚ ਵੀ ਇਨ੍ਹਾਂ ਖੇਡਾਂ ਨੂੰ ਚਾਲੂ ਕਰਵਾਇਆ ਜਾਵੇ। 

ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬੈਲ ਦੌੜਾਕ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਵਿਭਾਗ ਵਲੋਂ ਬਣਦੀ ਕਾਰਵਾਈ ਅਮਲ ਵਿਚ ਲਿਆ ਸੂਬੇ ਵਿੱਚ ਬੈਲ ਗੱਡੀਆਂ ਦਾ ਖੇਡਾਂ ਨੂੰ ਜਲਦ ਚਾਲੂ ਕਰਵਾਈਆ ਜਾਣਗੀਆਂ। ਇਸ ਮੌਕੇ 'ਤੇ ਵਫਦ ਵਿੱਚ ਅਮਰਜੀਤ ਸਿੰਘ ਪੱਪੂ ਭੋਂਇਪੁਰ, ਦਵਿੰਦਰ ਸਿੰਘ ਬੱਸੀਆ, ਅਰਸ਼ ਨਾਰੰਗਵਾਲ, ਕਿੰਦੀ ਕੁੱਲੇਵਾਲ, ਬੱਟਾ ਫੱਲੇਵਾਲ, ਹਲਟੀ ਦੌੜ ਦੇ ਪ੍ਰਧਾਨ ਟੋਨੀ ਰੁੜਕਾ ਆਦਿ ਹਾਜ਼ਰ  ਸਨ।

ਕੀ ਕਹਿਣਾ ਹੈ ਖੇਡ ਡਾਇਰੈਕਟਰ ਦਾ 
ਇਸ ਸਬੰਧੀ ਮਾਲਵਾ ਦੋਆਬਾ ਬੈਲ ਦੌੜਾਕ ਕਮੇਟੀ ਪੰਜਾਬ ਦੇ ਵਫਦ ਨੇ ਖੇਡ ਵਿਭਾਗ ਪੰਜਾਬ ਦੀ ਡਾਇਰੈਕਟਰ ਅਮ੍ਰਿੰਤਪਾਲ ਕੌਰ ਗਿੱਲ ਅਤੇ ਡਿਪਟੀ ਡਾਇਰੈਟਰ ਕਰਤਾਰ ਸਿੰਘ ਨਾਲ ਮੁਲਾਕਾਤ ਕੀਤੀਤਾਂ ਉਨ੍ਹਾਂ ਦਸਿਆ ਕਿ ਵਿਭਾਗ ਵੱਲੋ ਇਸ ਸਬੰਧੀ ਫਾਈਲ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾ ਰਹੀ ਹੈ। ਇਸ ਬਾਬਤ ਫੈਸਲਾ ਸਰਕਾਰ ਵੱਲੋਂ ਹੀ ਕੀਤਾ ਜਾਣਾ ਹੈ।