ਖ਼ੁਫ਼ੀਆ ਵਿੰਗ ਨੂੰ ਬਰਗਾੜੀ ਮੋਰਚੇ ਤੇ ਫੰਡ ਨੂੰ ਲੈ ਕੇ ਰੱਫ਼ੜ ਦਾ ਖ਼ਦਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਦੇ ਡੀਜੀਪੀ ਇੰਟੈਲੀਜੈਂਸ ਨੇ ਡੀਜੀਪੀ ਲਾਅ ਐਂਡ ਆਰਡਰ ਨੂੰ ਲਿਖਿਆ ਪੱਤਰ

Bargari Morcha

ਚੰਡੀਗੜ੍ਹ, ਨੀਲ ਭਲਿੰਦਰ ਸਿੰਘ: ਹਾਲਾਂਕਿ ਇਸ ਬਾਰੇ ਮੋਰਚੇ ਤੇ ਬੈਠੇ ਆਗੂਆਂ ਨੇ ਕੋਈ ਅਜਿਹੀ ਗਲ ਨਾ ਹੋਣ ਤੇ ਮੋਰਚੇ ਨੂੰ ਫੇਲ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੋਣ ਦਾ ਦਾਅਵਾ ਕੀਤਾ ਹੈ ਪਰ ਖ਼ੁਫ਼ੀਆ ਵਿਭਾਗ ਵਲੋਂ ਹਾਲਾਤ ਮੁਤਾਬਿਕ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਇੰਟੇਲੀਜੈਂਸ ਦੇ ਇਸ ਪੱਤਰ ਦੀ ਕਾਪੀ ਇਥੇ ਦਰਸਾਈ ਜਾ ਰਹੀ ਹੈ। ਦਸਣਯੋਗ ਹੈ ਕਿ ਬਰਗਾੜੀ ਅਤੇ ਪੰਜਾਬ ਵਿਚ ਗੁਰੂ ਗਰੰਥ ਸਾਹਿਬ ਦੀ ਹੋਈ

ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ਵਿਚ ਬਰਗਾੜੀ ਵਿਚ ਲਗਾਏ ਗਏ ਮੁਤਬਾਜੀ ਜਥੇਦਾਰਾਂ ਨੂੰ ਵਿਦੇਸ਼ਾਂ ਚ ਸੰਗਤ ਵਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਾਰਨ ਭਾਰਤੀ ਏਜੰਸੀਆਂ ਪਹਿਲਾਂ ਹੀ ਫਿਕਰਮੰਦ ਹਨ। ਹੁਣ ਪੰਜਾਬ ਪੁਲਿਸ ਦੇ ਖੁਫਿਆ ਵਿੰਗ ਨੇ ਇਹ ਇੱਕ  ਅਲਰਟ ਜਾਰੀ ਕੀਤਾ ਹੈ ਅਤੇ ਜਿਸ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਤੋਂ ਮਿਲ ਰਹੀ ਮਾਇਕ ਮਦਦ ਨੂੰ ਲੈ ਕੇ ਮੋਰਚਾ ਆਗੂਆਂ ਵਿਚ ਵਿਵਾਦ ਪੈਦਾ ਹੋਣ ਦਾ ਖ਼ਦਸ਼ਾ ਹੈ। 

ਓਧਰ ਮੋਰਚੇ ਵਾਲੇ ਆਗੂਆਂ ਨੇ ਅਜਿਹੀ ਗੱਲਾਂ ਤੋਂ ਪੂਰੀ ਤਰ੍ਹਾਂ ਵਲੋਂ ਪੱਲਾ ਝਾੜ ਲਿਆ ਅਤੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਇੱਕ ਇੱਕ ਪੈਸੇ ਦਾ ਹਿਸਾਬ ਰੱਖਿਆ ਜਾ ਰਿਹਾ ਹੈ। ਅਜਿਹਾ ਸਿਰਫ ਇਸਲਈ ਕੀਤਾ ਜਾ ਰਿਹਾ ਹੈ ਕਿ ਮੋਰਚੇ ਨੂੰ ਕਿਸੇ ਤਰ੍ਹਾਂ ਫੇਲ ਕੀਤਾ ਜਾ ਸਕੇ।