ਸਾਊਦੀ ਅਰਬ ’ਚ ਸਿਰ ਕਲਮ ਦੀ ਸਜ਼ਾ ਦਾ ਸਾਹਮਣਾ ਕਰਨ ਵਾਲੇ ਬਲਵਿੰਦਰ ਸਿੰਘ ਦੀ ਹੋਈ ਵਤਨ ਵਾਪਸੀ
2 ਕਰੋੜ ਰੁਪਏ ਦੀ ਬਲੱਡ ਮਨੀ ਜਮ੍ਹਾਂ ਕਰਵਾਉਣ ਮਗਰੋਂ 16 ਮਹੀਨਿਆਂ ਬਾਅਦ ਹੋਈ ਰਿਹਾਈ
ਸ੍ਰੀ ਮੁਕਤਸਰ ਸਾਹਿਬ: ਸਾਊਦੀ ਅਰਬ ਵਿਚ ਕਤਲ ਕੇਸ ’ਚ ਸਿਰ ਕਲਮ ਕਰਨ ਦੀ ਸਜ਼ਾ ਦਾ ਸਾਹਮਣਾ ਕਰਨ ਵਾਲਾ ਪਿੰਡ ਮੱਲਣ ਦਾ ਬਲਵਿੰਦਰ ਸਿੰਘ ਦੋ ਕਰੋੜ ਰੁਪਏ (ਦਸ ਲੱਖ ਰਿਆਲ) ਦੀ ਬਲੱਡ ਮਨੀ ਦੇਣ ਤੋਂ 16 ਮਹੀਨੇ ਬਾਅਦ ਰਿਹਾਅ ਹੋ ਗਿਆ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਦੀ ਰਿਹਾਈ ਸਜ਼ਾ ਮੁਆਫ਼ ਹੋਣ ਤੋਂ 16 ਮਹੀਨਿਆਂ ਬਾਅਦ ਹੋਈ ਹੈ। ਦੂਜੇ ਪਾਸੇ ਬਲਵਿੰਦਰ ਦੀ ਸਜ਼ਾ ਮੁਆਫੀ ਬਾਰੇ ਸੂਚਨਾ ਮਿਲਦਿਆਂ ਹੀ ਪ੍ਰਵਾਰ ਤੇ ਪਿੰਡ ’ਚ ਖੁਸ਼ੀ ਦਾ ਮਾਹੌਲ ਬਣ ਗਿਆ ਤੇ ਅੱਜ ਉਸ ਦੀ ਘਰ ਵਾਪਸੀ ਹੋਈ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਉਸ ਦੇ ਘਰ ਪਹੁੰਚੇ ਤੇ ਪ੍ਰਵਾਰ ਭਾਵੁਕ ਹੋ ਗਿਆ।
ਇਹ ਵੀ ਪੜ੍ਹੋ: ਮੁਹਾਲੀ 'ਚ ਚੋਰਾਂ ਦੀ ਦਹਿਸ਼ਤ, ਕਾਰ ਚੋਂ ATM ਚੁਰਾ ਕੇ ਕਢਵਾਏ 46 ਹਜ਼ਾਰ ਰੁਪਏ, ਨੌਜਵਾਨ ਦਾ ਮੋਬਾਇਲ ਵੀ ਲੈ ਕੇ ਸ਼ਾਤਿਰ ਚੋਰ
ਬਲਵਿੰਦਰ ਸਿੰਘ ਨੂੰ 2013 ਵਿਚ ਰਿਆਦ ਦੀ ਇਕ ਅਦਾਲਤ ਵਲੋਂ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਾਊਦੀ ਅਰਬ ਦੀ ਕੈਦ ਤੋਂ ਬਲਵਿੰਦਰ ਦੀ ਰਿਹਾਈ ਲਈ 2 ਕਰੋੜ ਰੁਪਏ ਦੀ ਬਲੱਡ ਮਨੀ ਇਕੱਠੀ ਕਰਨ ਲਈ ਉਸ ਦੇ ਪ੍ਰਵਾਰ ਨੇ ਜਨਤਾ ਅਤੇ ਸਮਾਜ ਸੇਵੀ ਐਸ.ਪੀ.ਐਸ. ਓਬਰਾਏ ਦਾ ਧੰਨਵਾਦ ਕੀਤਾ। ਬੀਤੇ ਦਿਨੀਂ ਪ੍ਰਵਾਸ ਨੂੰ ਰਿਆਦ ਸਥਿਤ ਭਾਰਤੀ ਦੂਤਾਵਾਸ ਤੋਂ ਫੋਨ ਆਇਆ ਕਿ ਬਲਵਿੰਦਰ ਵੀਰਵਾਰ ਨੂੰ ਸਥਾਨਕ ਸਾਊਦੀ ਸਮੇਂ ਅਨੁਸਾਰ ਸ਼ਾਮ 4.10 ਵਜੇ ਉਡਾਣ ਭਰੇਗਾ ਅਤੇ ਦਿੱਲੀ ਰਾਹੀਂ ਅੰਮ੍ਰਿਤਸਰ ਪਹੁੰਚੇਗਾ। ਇਹ ਸੂਚਨਾ ਮਿਲਦਿਆਂ ਹੀ ਪ੍ਰਵਾਰ ਵਿਚ ਖੁਸ਼ੀ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਭੋਪਾਲ ਗੈਸ ਕਾਂਡ: ਅਮਰੀਕੀ ਕੰਪਨੀ ਡਾਓ ਕੈਮੀਕਲ ਖਿਲਾਫ਼ ਕਾਰਵਾਈ ਕਰਨ ਲਈ ਉਸੇ ਦੇ ਦੇਸ਼ ਦੀ ਸੰਸਦ 'ਚ ਉੱਠੀ ਆਵਾਜ਼
ਬਲਵਿੰਦਰ ਦੀ ਭੈਣ ਸਤਪਾਲ ਕੌਰ (41) ਨੇ ਕਿਹਾ ਕਿ ਉਹ ਬੇਜ਼ਮੀਨੇ ਪ੍ਰਵਾਰ ਦੀ ਮਦਦ ਕਰਨ ਵਾਲਿਆਂ ਦੇ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਕਿਹਾ, “ਮੇਰੇ ਮਾਤਾ-ਪਿਤਾ ਇਸੇ ਉਮੀਦ ਵਿਚ ਗੁਜ਼ਰ ਗਏ ਕਿ ਬਲਵਿੰਦਰ ਜੀਉਂਦਾ ਘਰ ਵਾਪਸ ਆ ਜਾਵੇਗਾ। ਪਿਛਲੇ 15 ਸਾਲ ਬਹੁਤ ਔਕੜਾਂ ਭਰੇ ਰਹੇ ਕਿਉਂਕਿ ਰੋਜ਼ੀ ਰੋਟੀ ਲਈ ਵਿਦੇਸ਼ ਗਿਆ ਮੇਰਾ ਭਰਾ ਕਾਨੂੰਨੀ ਮੁੱਦਿਆਂ ਵਿਚ ਹੀ ਉਲਝ ਗਿਆ”। ਬਲਵਿੰਦਰ ਨੂੰ 2013 ਵਿਚ ਇਕ ਸਾਊਦੀ ਨਿਵਾਸੀ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸ ਦੇ ਚਚੇਰੇ ਭਰਾ ਮਨਦੀਪ ਸਿੰਘ ਨੇ ਦਸਿਆ ਕਿ ਬਲਵਿੰਦਰ 2008 ਵਿਚ ਇਕ ਟਰਾਂਸਪੋਰਟ ਕੰਪਨੀ ਵਿਚ ਕੰਮ ਕਰਨ ਲਈ ਸਾਊਦੀ ਅਰਬ ਗਿਆ ਸੀ।
ਇਹ ਵੀ ਪੜ੍ਹੋ: ਰੋਹਨ ਬੋਪੰਨਾ ਨੇ ਰਚਿਆ ਇਤਿਹਾਸ, ਗਰੈਂਡ ਸਲੈਮ ਫਾਈਨਲ 'ਚ ਪਹੁੰਚਣ ਵਾਲੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਬਣੇ
2012 ’ਚ ਸਧਾਰਨ ਲੜਾਈ ਦੀ ਘਟਨਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਦਾ ਦੋਸ਼ ਬਲਵਿੰਦਰ ਸਿੰਘ ਦੇ ਸਿਰ ਆ ਗਿਆ। ਅਦਾਲਤ ਨੇ ਉਸ ਨੂੰ ਸੱਤ ਸਾਲ ਕੈਦ ਦੀ ਸਜ਼ਾ ਦਾ ਹੁਕਮ ਦਿਤਾ। ਜਦੋਂ ਸੱਤ ਸਾਲ ਕੈਦ ਦੀ ਸਜ਼ਾ ਪੂਰੀ ਹੋਣ ਵਾਲੀ ਸੀ ਤਾਂ 2019 ਵਿਚ ਅਦਾਲਤ ਨੇ ਉਸ ਦਾ ਸਿਰ ਕਲਮ ਕਰਨ ਜਾਂ ਸਾਊਦੀ ਕਾਨੂੰਨ ਅਨੁਸਾਰ ਪੀੜਤ ਪ੍ਰਵਾਰ ਨੂੰ ਦਸ ਲੱਖ ਰਿਆਲ (ਭਾਰਤੀ ਕਰੰਸੀ ’ਚ ਦੋ ਕਰੋੜ ਰੁਪਏ) ਦੀ ਬਲੱਡ ਮਨੀ ਦੇਣ ਦਾ ਹੁਕਮ ਜਾਰੀ ਕਰ ਦਿਤਾ। ਪ੍ਰਵਾਰ ਇੰਨੀ ਵੱਡੀ ਰਕਮ ਜਮ੍ਹਾਂ ਕਰਵਾਉਣ ਦੇ ਸਮਰੱਥ ਨਹੀਂ ਸੀ ਪਰ ਲੋਕਾਂ ਦੇ ਸਹਿਯੋਗ ਸਦਕਾ ਉਸ ਦੀ ਘਰ ਵਾਪਸੀ ਹੋਈ ਹੈ।