ਲੁਧਿਆਣਾ 'ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਦੋ ਨੌਜਵਾਨ ਹੋਏ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੈਸਟੋਰੈਂਟ ਵਿਚ ਚੱਲ ਰਹੀ ਪਾਰਟੀ ਦੌਰਾਨ ਹੋਈ ਬਹਿਸ

Firing between two groups


ਲੁਧਿਆਣਾ: ਲੁਧਿਆਣਾ 'ਚ ਤੜਕੇ 2.30 ਵਜੇ ਦੋ ਧੜਿਆਂ 'ਚ ਝਗੜੇ ਤੋਂ ਬਾਅਦ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਲੜਾਈ ਸਾਊਥ ਸਿਟੀ ਨੇੜੇ ਇਕ ਰੈਸਟੋਰੈਂਟ ਵਿਚ ਚੱਲ ਰਹੀ ਪਾਰਟੀ ਦੌਰਾਨ ਹੋਈ। ਸ਼ਰਾਬ ਦੇ ਨਸ਼ੇ ਵਿਚ ਦੋਵੇਂ ਗੁੱਟਾਂ ਦੇ ਨੌਜਵਾਨਾਂ ਨੇ ਇਕ ਦੂਜੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ। ਇਥੇ ਕਿਸੇ ਤਰ੍ਹਾਂ ਰੈਸਟੋਰੈਂਟ ਦੇ ਪ੍ਰਬੰਧਕਾਂ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਰਵਾਨਾ ਕੀਤਾ ਪਰ ਬਾਅਦ ਵਿਚ ਢੱਕਾ ਕਲੋਨੀ ਵਿਚ ਦੋਵਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਦੋ ਨੌਜਵਾਨ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਦੇ ਪੱਛਮੀ ਖੇਤਰ 'ਚ ਭੂਚਾਲ ਦੀ ਤਬਾਹੀ; ਹੁਣ ਤਕ ਕਰੀਬ 2,000 ਲੋਕਾਂ ਦੀ ਮੌਤ

ਜਾਣਕਾਰੀ ਅਨੁਸਾਰ ਇਸੇ ਦੌਰਾਨ ਦੇਰ ਰਾਤ ਢੱਕਾ ਕਲੋਨੀ ਦੇ ਗਰਾਊਂਡ ਵਿਚ ਦੋਵੇਂ ਧੜੇ ਆਹਮੋ-ਸਾਹਮਣੇ ਹੋ ਗਏ। ਇਕ ਗਰੁੱਪ ਦੇ ਨੌਜਵਾਨ ਐਕਟਿਵਾ 'ਤੇ ਜਾ ਰਹੇ ਸਨ। ਇਸ ਦੌਰਾਨ ਕੁੱਝ ਨੌਜਵਾਨ ਕਰੀਬ 4 ਤੋਂ 5 ਗੱਡੀਆਂ ਤੋਂ ਹੇਠਾਂ ਉਤਰ ਗਏ ਅਤੇ ਗੋਲੀਬਾਰੀ ਸ਼ੁਰੂ ਕਰ ਦਿਤੀ ਅਤੇ ਦੋਵੇਂ ਨੌਜਵਾਨਾਂ ਨੂੰ ਗੋਲੀਆਂ ਲੱਗ ਗਈਆਂ।

ਇਹ ਵੀ ਪੜ੍ਹੋ: ਸੀਨੀਅਰ ਸਿਟੀਜ਼ਨ ਕੌਂਸਲ ਚੰਡੀਗੜ੍ਹ ਵਲੋਂ ਮਨਾਇਆ ਗਿਆ WORLD ELDERS DAY

ਜ਼ਖ਼ਮੀਆਂ ਦੀ ਪਛਾਣ ਅਭੈਜੀਤ ਸਿੰਘ ਅਤੇ ਮੁਦਤ ਸੂਦ ਵਜੋਂ ਹੋਈ ਹੈ। ਜ਼ਖਮੀਆਂ ਨੂੰ ਤੁਰੰਤ ਨਿਜੀ ਹਸਪਤਾਲ ਲਿਜਾਇਆ ਗਿਆ। ਮੁਦਰ ਸੂਦ ਡੀਐਮਸੀ ਹਸਪਤਾਲ ਵਿਚ ਦਾਖ਼ਲ ਹੈ ਜਦਕਿ ਅਭੈਜੀਤ ਦਾ ਦੀਪ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸੀਬੀਐਸਈ ਵਲੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਬਦਲਾਅ; ਵੱਖ-ਵੱਖ ਕੇਂਦਰਾਂ ਨੂੰ ਭੇਜੇ ਜਾਣਗੇ ਵੱਖ-ਵੱਖ ਸੈੱਟ 

ਮਾਡਲ ਟਾਊਨ ਥਾਣੇ ਦੇ ਐਸ.ਐਚ.ਓ. ਗੁਰਸ਼ਿੰਦਰ ਕੌਰ ਅਨੁਸਾਰ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦਸਿਆ ਜਾ ਰਿਹਾ ਹੈ ਕਿ ਦੋਵਾਂ ਗੁੱਟਾਂ 'ਚ ਪੁਰਾਣੀ ਦੁਸ਼ਮਣੀ ਸੀ, ਜਿਸ ਕਾਰਨ ਦੇਰ ਰਾਤ ਇਹ ਵਾਰਦਾਤ ਹੋਈ ਹੈ।