ਲੜਕੀਆਂ ਦੇ ਸਕੂਲ ਨੂੰ ਪੰਜ ਸਮਾਰਟ ਕਲਾਸ ਕਮਰੇ ਦਿੱਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਦਿਆਰਥੀਆਂ ਨੂੰ ਸਿੱਖਿਆ ਦੀ ਆਧੁਨਿਕ ਟੈਕਨਾਲੋਜੀ ਅਨੁਸਾਰ ਪੜ੍ਹਾਇਆ ਜਾਵੇਗਾ

picture

ਦਸੂਹਾ : ਹਲਕਾ ਵਿਧਾਇਕ ਅਰੁਣ ਕੁਮਾਰ ਡੋਗਰਾ ਦੇ ਯਤਨਾਂ ਸਦਕਾ ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਦਸੂਹਾ (ਕਿਲੇਵਾਲਾ) ਵਿਖੇ ਸਿੱਖਿਆ ਵਿਭਾਗ ਪੰਜਾਬ ਦੀ ਤਰਫੋਂ ਪੰਜ ਸਮਾਰਟ ਕਲਾਸ ਰੂਮ ਪ੍ਰਦਾਨ ਕੀਤੇ ਗਏ ਹਨ। ਮੁੱਖ ਮੰਤਰੀ ਅਮਰਿਦਰ ਸਿੰਘ ਨੇ ਆਨਲਾਈਨ ਉਦਘਾਟਨ ਕੀਤਾ ਅਤੇ ਇਲਾਕੇ ਦੀਆਂ ਵਿਦਿਆਰਥਣਾਂ ਨੂੰ ਸਮਰਪਿਤ ਕੀਤਾ ਪ੍ਰਿੰਸੀਪਲ ਅਨੀਤਾ ਪਾਲ ਨੇ ਮੁੱਖ

ਮਹਿਮਾਨਾਂ ਦੀ ਹਾਜ਼ਰੀ ਵਿਚ ਕਿਹਾ ਕਿ ਇਨ੍ਹਾਂ ਸਮਾਰਟ ਕਲਾਸ ਰੂਮਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੀ ਆਧੁਨਿਕ ਟੈਕਨਾਲੋਜੀ ਅਨੁਸਾਰ ਪੜ੍ਹਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਵਚਨਵੱਧ ਹੈ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦੀਆਂ ਸਕੂਲੀ ਲੜਕੀਆਂ ਵਿਸ਼ੇਸ਼ ਸਹੁਲਤਾਂ ਮੁੱਖ ਰੂਪ ਲਿਆ ਹੋਇਆ ਹੈ।  ਇਹ ਕਲਾਸ ਰੂਮ ਵਿਦਿਆਰਥਣਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਪ੍ਰਿੰਸੀਪਲ ਅਨੀਤਾ ਪਾਲ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ।