ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਹੋਈ ਕਿਡਨੈਪਿੰਗ, CCTV 'ਚ ਕੈਦ ਹੋਈਆਂ ਤਸਵੀਰਾਂ
ਗੁੰਡਾਗਰਦੀ ਦੀਆਂ ਇਹ ਤਸਵੀਰਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਦੀਆਂ ਹਨ। ਜਿਥੇ ਕੁਝ ਲੋਕਾਂ ਵੱਲੋਂ ਦਿਲਬਾਗ ਨਾਮ ਦੇ ਨੌਜਵਾਨ ਨੂੰ ਅਗਵਾ ਕਰ ਲਿਆ ਗਿਆ....
ਅੰਮ੍ਰਿਤਸਰ : ਗੁੰਡਾਗਰਦੀ ਦੀਆਂ ਇਹ ਤਸਵੀਰਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਦੀਆਂ ਹਨ। ਜਿਥੇ ਕੁਝ ਲੋਕਾਂ ਵੱਲੋਂ ਦਿਲਬਾਗ ਨਾਮ ਦੇ ਨੌਜਵਾਨ ਨੂੰ ਅਗਵਾ ਕਰ ਲਿਆ ਗਿਆ। CCTV ਵਿਚ ਕੈਦ ਹੋਈਆਂ ਇਨ੍ਹਾਂ ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਵਿਅਕਤੀ ਦਿਲਬਾਗ ਨਾਲ ਕੁੱਟਮਾਰ ਕਰ ਰਹੇ ਹਨ ਤੇ ਫਿਰ ਉਸਨੂੰ ਜ਼ਬਰਦਸਤੀ ਗੱਡੀ ਵਿਚ ਬੈਠਾ ਕੇ ਲੈ ਜਾਂਦੇ ਹਨ। ਦਰਅਸਲ ਇਹ ਘਟਨਾ ਅੰਮ੍ਰਿਤਸਰ ਦੇ ਸ਼ੇਰ ਵਾਲਾ ਗੇਟ ਨਜ਼ਦੀਕ ਵਾਪਰੀ ਜਿਥੇ ਰਾਜਾ ਨਾਮ ਦਾ ਇਕ ਵਿਅਕਤੀ ਆਪਣੇ ਕੁਝ ਸਾਥੀਆਂ ਦੇ ਨਾਲ ਹੋਟਲ ਵਿਚ ਦਾਖਿਲ ਹੋਇਆ ਤੇ ਦਿਲਬਾਗ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਹਮਲਾਵਰਾਂ ਨੇ ਦਿਲਬਾਗ ਨੂੰ ਘਸੀਟਦੇ ਹੋਏ ਜਬਰਦਸਤੀ ਆਪਣੀ ਗੱਡੀ ਵਿਚ ਬੈਠਾ ਲਿਆ ਤੇ ਉਥੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਇਹ ਹਮਲਾਵਰ ਦਿਲਬਾਗ ਨੂੰ ਆਪਣੀ ਗੱਡੀ ਵਿਚ ਘੁਮਾਉਂਦੇ ਰਹੇ ਤੇ ਉਸ ਨਾਲ ਕੁੱਟਮਾਰ ਕਰਦੇ ਰਹੇ ਅਤੇ ਬਾਅਦ ਵਿਚ ਉਸਨੂੰ ਜ਼ਖਮੀ ਹਾਲਤ 'ਚ ਵੱਲਾ ਜੀ.ਟੀ ਰੋਡ 'ਤੇ ਸੁੱਟ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਬਾਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਤੇ ਪੁਲਿਸ ਦਾਅਵਾ ਹੈ ਕਿ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਪੁਲਿਸ ਮੁਤਾਬਿਕ ਦਿਲਬਾਗ ਪਹਿਲਾਂ ਬੀਐੱਮਕੇ ਹੋਟਲ ਵਿੱਚ ਕੰਮ ਕਰਦਾ ਸੀ
ਤੇ ਉਸ ਨਾਲ ਹੋਟਲ ਦੇ ਮਾਲਿਕ ਦਾ ਪੈਸਿਆਂ ਦਾ ਲੈਣ ਦੇਣ ਸੀ। ਉਸੇ ਮਾਮਲੇ ਵਿੱਚ ਹੋਟਲ ਦਾ ਮਾਲਿਕ ਦਿਲਬਾਗ ਨੂੰ ਜਬਰੀ ਨਾਲ ਲੈ ਗਿਆ। ਪਰ ਦੇਖਿਆ ਜਾਵੇ ਤਾਂ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਦਹਿਸ਼ਤ ਭਰੀਆਂ ਅਜਿਹੀਆਂ ਹੋਰ ਵੀ ਘਟਨਾਵਾਂ ਗੁਰੂ ਕੀ ਨਗਰੀ ਵਿਚ ਪਹਿਲਾਂ ਵੀ ਕਈ ਵਾਪਰ ਚੁੱਕੀਆਂ ਹਨ ਪਰ ਇਸਦੇ ਬਾਵਜੂਦ ਵੀ ਪੁਲਿਸ ਵੱਲੋਂ ਚੌਕਸੀ ਨਹੀਂ ਵਧਾਈ ਜਾ ਰਹੀ।