ਭਗਵਾਨ ਨੂੰ ਖੁਸ਼ ਕਰਨ ਲਈ ਦਿਤੀ ਅਪਣੀ ਕੁਰਬਾਨੀ, ਮੰਦਰ ਦੇ ਬਾਹਰ ਚੁੱਕਿਆ ਇਹ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੂਮਕਲਾਂ ਦੇ ਪਿੰਡ ਚੌਂਦਾ ਵਿਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ.......

Dead

ਲੁਧਿਆਣਾ : ਕੂਮਕਲਾਂ ਦੇ ਪਿੰਡ ਚੌਂਦਾ ਵਿਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਅਕਤੀ ਨੇ ਮਾਤਾ ਨੈਣਾ ਦੇਵੀ ਮੰਦਰ ਦੇ ਬਾਹਰ ਸਬਜੀ ਕੱਟਣ ਵਾਲੇ ਚਾਕੂ ਨਾਲ ਅਪਣੇ ਆਪ ਦਾ ਗਲਾ ਕੱਟ ਲਿਆ। ਉਸ ਨੂੰ ਹਸਪਤਾਲ ਲੈ ਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ। ਮ੍ਰਿਤਕ ਦਾ ਨਾਮ ਜੈਪਾਲ ਉਰਫ਼ ਹੈਪੀ ਹੈ। ਚਰਚਾ ਹੈ ਕਿ ਹੈਪੀ ਨੇ ਇਸ ਤਰ੍ਹਾਂ ਗਲਾ ਕੱਟ ਕੇ ਅਪਣੀ ਕੁਰਬਾਨੀ ਦਿਤੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਹੈਪੀ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ।

ਫਿਲਹਾਲ ਥਾਣਾ ਕੂਮਕਲਾਂ ਨੇ ਮੰਗਲਵਾਰ ਨੂੰ ਮ੍ਰਿਤਕ ਦਾ ਪੋਸਟਮਾਰਟਮ ਕਰਾ ਕੇ ਪਰਵਾਰ ਵਾਲੀਆਂ ਨੂੰ ਸੌਂਪ ਦਿਤਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਹੈਪੀ ਦੇ ਪਿਤਾ ਦਾਸ   ਰਾਮ ਦੇ ਬਿਆਨਾਂ ਉਤੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ। ਮ੍ਰਿਤਕ ਜੈਪਾਲ ਉਰਫ਼ ਹੈਪੀ, ਕੋਹਾੜਾ ਦੀ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਉਸ ਦੇ 2 ਬੱਚੇ ਹਨ। ਪੁੱਤਰ ਅਤੇ ਧੀ। ਮ੍ਰਿਤਕ ਧਾਰਮਿਕ ਕਿਸਮ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਕੁਝ ਸਮੇਂ ਤੋਂ ਉਹ ਪ੍ਰੇਸ਼ਾਨ ਸੀ। ਉਸ ਨੇ ਮੰਦਰ ਦੇ ਬਾਹਰ ਸਬਜੀ ਕੱਟਣ ਵਾਲੇ ਚਾਕੂ ਨਾਲ ਅਪਣਾ ਗਲਾ ਕੱਟ ਲਿਆ।

ਪਿੰਡ ਵਾਲਿਆਂ ਨੂੰ ਪਤਾ ਚੱਲਿਆਂ ਤਾਂ ਉਹ ਮੌਕੇ ਉਤੇ ਪੁੱਜੇ। ਉਦੋਂ ਜੈਪਾਲ ਪੂਰੀ ਤਰ੍ਹਾਂ ਨਾਲ ਖੂਨ ਨਾਲ ਭਿੱਜ ਗਿਆ ਸੀ। ਪਿੰਡ ਵਾਲਿਆਂ ਨੇ ਉਸ ਨੂੰ ਹਸਪਤਾਲ ਲੈ ਕੇ ਜਾਣ ਲਈ ਚੁੱਕਣ ਦੀ ਕੋਸ਼ਿਸ ਕੀਤੀ। ਇਸ ਵਿਚ ਜੈਪਾਲ ਨੇ ਫਿਰ ਚਾਕੂ ਕੱਢਿਆ ਅਤੇ ਦੁਬਾਰਾ ਅਪਣਾ ਗਲਾ ਕੱਟ ਦਿਤਾ। ਲੋਕਾਂ ਨੇ ਕਿਸੇ ਤਰ੍ਹਾਂ ਉਸ ਦੇ ਹੱਥ ਤੋਂ ਚਾਕੂ ਨੂੰ ਖੋਹਿਆ। ਜੈਪਾਲ ਨੂੰ ਪਿੰਡ ਵਾਲੇ ਕੂਮਕਲਾਂ ਦੇ ਸਰਕਾਰੀ ਹਸਪਤਾਲ ਵਿਚ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਦੇ ਸਰਕਾਰੀ ਹਸਪਤਾਲ ਰੈਫ਼ਰ ਕਰ ਦਿਤਾ। ਲੁਧਿਆਣਾ ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਜੈਪਾਲ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ।