ਮੇਲਬਰਨ 'ਚ ਇਕ ਵਿਅਕਤੀ ਨੇ ਚਾਕੂ ਨਾਲ ਕੀਤਾ ਲੋਕਾਂ ਤੇ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲਿਆ ਦੇ ਮੇਲਬਰਨ ਵਿਚ ਇਕ ਭਿਆਨਕ ਘਟਨਾ ਦੇਖਣ ਨੂੰ ਮਿਲੀ। ਦਰਅਸਲ ਮੇਲਬਰਨ ਦੇ ਭੀੜਭਾੜ ਵਾਲੇ ਇਲਾਕੇ ਵਿਚ ਇਕ ਹਮਲਾਵਰ ਨੇ ਕਈ ਲੋਕਾਂ ....

crime

ਆਸਟ੍ਰੇਲਿਆ (ਭਾਸ਼ਾ): ਆਸਟ੍ਰੇਲਿਆ ਦੇ ਮੇਲਬਰਨ ਵਿਚ ਇਕ ਭਿਆਨਕ ਘਟਨਾ ਦੇਖਣ ਨੂੰ ਮਿਲੀ। ਦਰਅਸਲ ਮੇਲਬਰਨ ਦੇ ਭੀੜਭਾੜ ਵਾਲੇ ਇਲਾਕੇ ਵਿਚ ਇਕ ਹਮਲਾਵਰ ਨੇ ਕਈ ਲੋਕਾਂ ਤੇ ਚਾਕੂ ਨਾਲ ਹਮਲਾ ਕਰ ਦਿਤਾ। ਦੱਸ ਦਈਏ ਕਿ ਇਸ ਹਮਲੇ ਵਿਚ ਕਈ ਲੋਕ ਜਖ਼ਮੀ ਹੋ ਗਏ। ਇਨ੍ਹਾਂ ਹੀ ਨਹੀਂ ਹਮਲਾਵਰ ਨੇ ਪੁਲਿਸ 'ਤੇ ਵੀ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਵੀ ਜਖਮੀ ਕਰ ਦਿਤਾ।

ਦੱਸ ਦਈਏ ਕਿ ਪੁਲਿਸ ਨੇ ਆਰੋਪੀ ਨੂੰ ਬੱਲਦੀ ਕਾਰ  ਦੇ ਕੋਲ ਫੜਿਆ। ਦੂਜੇ ਪਾਸੇ ਪੈਰਾਮੈਡਿਕਸ ਨੇ ਤਿੰਨ ਲੋਕਾਂ ਨੂੰ ਮੌਕੇ 'ਤੇ ਮੈਡੀਕਲ ਮਦਦ ਦਿਤੀ ਨਾਲ ਹੀ ਇਸ ਹਮਲੇ ਵਿਚ ਇਕ ਵਿਅਕਤੀ ਦਾ ਗਲਾ ਜਖ਼ਮੀ ਹੋਇਆ ਹੈ ਜਿਸ ਕਰਕੇ ਉਸ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ। ਉਥੇ ਹੀ ਦੂਜੇ ਵਿਅਕਤੀ  ਦੇ ਸਿਰ ਵਿਚ ਕਾਫ਼ੀ ਸੱਟਾਂ ਲੱਗੀ ਹੈ ਅਤੇ ਉਸ ਨੂੰ ਵੀ ਹਸਪਤਾਲ ਲੈ ਜਾਇਆ ਗਿਆ।

ਦੱਸ ਦਈਏ ਕਿ ਉਸ ਦੀ ਹਾਲਤ ਬਾਰੇ ਹੁਣੇ ਤੱੱਕ ਕੋਈ ਜਾਣਕਾਰੀ ਨਹੀਂ ਮਿਲੀ। ਤੀਜੇ ਜਖ਼ਮੀ ਵਿਅਕਤੀ ਨੂੰ ਵੀ ਹਸਪਤਾਲ ਵਿਚ ਭੇਜ ਦਿਤਾ ਗਿਆ ਹੈ। ਫੁਟੇਜ ਵਿਚ ਵੇਖਿਆ ਹਾ ਸਕਦਾ ਹੈ ਕਿ ਕਿਵੇਂ ਲੰਬੇ ਕੱਦ ਦਾ ਸ਼ਖਸ ਪੁਲਿਸ ਅਧਿਕਾਰੀਆਂ ਉੱਤੇ ਵੀ ਚਾਕੂ ਨਾਲ ਹਮਲਾ ਕਰ ਰਿਹਾ ਹੈ। ਪੁਲਿਸ ਨੇ ਇਸ ਇਲਾਕੇ ਤੋਂ ਦੂਰ ਰਹਿਣ ਦੀ ਲੋਕਾਂ ਨੂੰ ਚਿਤਾਵਨੀ ਦਿਤੀ ਹੈ।