ਪ੍ਰੀਖਿਆ ਦੀ ਤਿਆਰੀ ਤੋਂ ਪਹਿਲਾਂ ਵਿਦਿਆਰਥੀ ਪੜ੍ਹਨ ਇਹ ਖ਼ਬਰ, ਨਹੀਂ ਹੋ ਸਕਦਾ ਹੈ ਵੱਡਾ ਨੁਕਸਾਨ !

ਏਜੰਸੀ

ਖ਼ਬਰਾਂ, ਪੰਜਾਬ

ਪੀਐਸਈਬੀ ਦੇ ਸਕੱਤਰ ਮੁਹੰਮਦ ਤਈਅਬ ਨੇ ਇਸ ਸਬੰਧੀ ਦਿੱਤੀ ਹੈ ਜਾਣਕਾਰੀ

File Photo

ਮੋਹਾਲੀ :  ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਹੋਂਣ ਵਾਲੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਵਿਚ ਬਦਲਾਅ ਕੀਤਾ ਹੈ। ਇਸ ਬਦਲਾਅ ਦੇ ਅਧਿਨ ਦੋਵੇਂ ਜਮਾਤਾਂ ਦੀਆਂ 7 ਪ੍ਰੀਖਿਆਵਾਂ ਲਈ ਨਵੀਆਂ ਮਿਤੀਆਂ ਜਾਰੀ ਕੀਤੀਆਂ ਹਨ।

ਪੀਐਸਈਬੀ ਦੇ ਸਕੱਤਰ ਮੁਹੰਮਦ ਤਈਅਬ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ 12ਵੀਂ ਜਮਾਤ ਦਾ ਜਿਹੜਾ ਲੋਕ ਪ੍ਰਸ਼ਾਸਨ ਵਿਸ਼ੇ ਦਾ ਪੇਪਰ 4 ਮਾਰਚ ਨੂੰ ਹੋਣਾ ਸੀ ਉਹ ਹੁਣ 16 ਮਾਰਚ ਨੂੰ ਹੋਵੇਗਾ। ਜਦਕਿ 16 ਮਾਰਚ ਨੂੰ ਹੋਣ ਵਾਲੀ ਸੰਸਕ੍ਰਿਤ ਵਿਸ਼ੇ ਦੀ ਪ੍ਰੀਖਿਆ ਹੁਣ 4 ਮਾਰਚ ਨੂੰ ਹੋਵੇਗੀ।

ਉਨ੍ਹਾਂ ਦੱਸਿਆ ਕਿ 12ਵੀਂ ਸ਼੍ਰੇਣੀ ਦੇ ਰਾਜਨੀਤੀ ਸ਼ਾਸਤਰ, ਭੌਤਿਕ ਵਿਗਿਆਨ, ਬਿਜ਼ਨੈੱਸ ਸਟਡੀਜ਼-11 ਦੀ ਪ੍ਰੀਖਿਆ 9 ਮਾਰਚ ਦੀ ਥਾਂ ਹੁਣ 30 ਮਾਰਚ ਨੂੰ ਹੋਵੇਗੀ ਨਾਲ ਹੀ 12 ਵੀਂ ਜਮਾਤ ਦੇ ਵੋਕੇਸ਼ਨਲ ਗਰੁੱਪ ਦੀਆਂ 9 ਮਾਰਚ ਨੂੰ ਹੋਣ ਵਾਲੀਆਂ ਸਾਰੇ ਵਿਸ਼ਿਆਂ ਦੀ ਪ੍ਰੀਖਿਆਵਾਂ ਹੁਣ 30 ਮਾਰਚ ਨੂੰ ਹੋਣਗੀਆਂ ਅਤੇ 13 ਮਾਰਚ ਨੂੰ ਹੋਣ ਵਾਲੇ ਸਾਰੇ ਵਿਸ਼ਿਆ ਦੇ ਪੇਪਰ ਹੁਣ 27 ਮਾਰਚ ਨੂੰ ਹੋਣਗੇ।

ਸਕੱਤਰ ਮੁਹੰਮਦ ਨੇ 10ਵੀਂ ਦੀ ਪ੍ਰੀਖਿਆਵਾਂ ਦੀਆਂ ਬਦਲੀਆਂ ਤਰੀਕਾਂ ਬਾਰੇ ਦੱਸਦਿਆ ਕਿਹਾ ਕਿ ਗ੍ਰਹਿ ਵਿਗਿਆਨ ਵਿਸ਼ੇ ਦੀ ਪ੍ਰੀਖਿਆ 8 ਅਪ੍ਰੈਲ ਨੂੰ ਕਰਵਾਈ ਜਾਣੀ ਸੀ ਜੋ ਕੇ ਹੁਣ ਬਦਲ ਕੇ 4 ਅਪ੍ਰੈਲ ਨੂੰ ਹੋ ਗਈ ਹੈ ਜਦਕਿ ਕਿ 6 ਅਪ੍ਰੈਲ ਨੂੰ ਹੋਣ ਵਾਲੀ ਕੰਪਿਊਟਰ ਵਿਸ਼ੇ ਦੀ ਪ੍ਰੀਖਿਆ 13 ਅਪ੍ਰੈਲ ਨੂੰ ਹੋਵੇਗੀ। ਪ੍ਰੀਖਿਆਵਾਂ ਦੀ ਮਿਤੀਆਂ ਬਦਲਣ ਸਬੰਧੀ ਪੂਰੀ ਜਾਣਕਾਰੀ ਪੀਐਸਈਬੀ ਦੀ ਵੈੱਬਸਾਇਟ ਉਤੇ ਵੀ ਉਪਲੱਬਧ ਹੈ।