ਚੰਡੀਗੜ੍ਹੋਂ ਦਿੱਲੀ ਜਾਣ ਲਈ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਏਅਰ ਇੰਡੀਆ ਦੀ ਨਵੀਂ ਉਡਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏਅਰ ਇੰਡੀਆ ਨੇ ਚੰਡੀਗੜ੍ਹ ਤੋਂ ਦਿੱਲੀ ਅਤੇ ਦਿੱਲੀ ਤੋਂ ਚੰਡੀਗੜ੍ਹ ਦੇ ਲਈ ਨਵੀਂ ਫਲਾਈਟ ਸ਼ੁਰੂ ਕਰਨ ਜਾ ਰਿਹਾ ਹੈ। ਇਸ ਫਲਾਈਟ ਦੀ ਯਾਤਰੀ ਕਾਫੀ ਸਮੇਂ ਤੋਂ ਮੰਗ...

Chandigarh Airport

ਚੰਡੀਗੜ੍ਹ : ਏਅਰ ਇੰਡੀਆ ਨੇ ਚੰਡੀਗੜ੍ਹ ਤੋਂ ਦਿੱਲੀ ਅਤੇ ਦਿੱਲੀ ਤੋਂ ਚੰਡੀਗੜ੍ਹ ਦੇ ਲਈ ਨਵੀਂ ਫਲਾਈਟ ਸ਼ੁਰੂ ਕਰਨ ਜਾ ਰਿਹਾ ਹੈ। ਇਸ ਫਲਾਈਟ ਦੀ ਯਾਤਰੀ ਕਾਫੀ ਸਮੇਂ ਤੋਂ ਮੰਗ ਕਰ ਰਹੇ ਸੀ। ਨਵੀਂ ਫਲਾਈਟ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਚੰਡੀਗੜ੍ਹ ਏਅਰਪੋਰਟ ਤੋਂ ਇਹ ਪਹਿਲੀ 320 ਏਅਰਬੇਸ ਦੀ ਸੇਵਾ ਹੋਵੇਗੀ।

ਇਹ ਫਲਾਈਟ ਐਤਵਾਰ ਨੂੰ ਛੱਡ ਕੇ ਬਾਕੀ ਹਫ਼ਤੇ ਦੇ ਸਾਰੇ ਦਿਨ ਉਡਾਣ ਭਰੇਗੀ। ਫਲਾਈਟ ਨੰਬਰ 443 ਦਿੱਲੀ ਤੋਂ ਸਵੇਰੇ 5.40 ਵਜੇ ਉਡਾਣ ਭਰੇਗੀ ਅਤੇ ਸਵੇਰੇ 6.35 ਵਜੇ ਚੰਡੀਗੜ੍ਹ ਏਅਰਪੋਰਟ ਪੁੱਜੇਗੀ। ਚੰਡੀਗੜ੍ਹ ਤੋਂ ਇਹੀ ਜਹਾਜ਼ ਫਲਾਈਟ ਨੰਬਰ 444 ਚੰਡੀਗੜ੍ਹ ਤੋਂ 5 ਵਜੇ ਉਡਾਣ ਭਰੇਗੀ ਅਤੇ 8 ਵਜੇ ਦਿੱਲੀ ਪੁੱਜੇਗੀ