ਹੋ ਜਾਓ ਸਾਵਧਾਨ! 48 ਘੰਟਿਆਂ ਦੌਰਾਨ ਪੰਜਾਬ ਸਮੇਤ ਇਹਨਾਂ ਥਾਂਵਾਂ ’ਤੇ ਤੇਜ਼ੀ ਨਾਲ ਆ ਰਿਹਾ ਹੈ ਮੀਂਹ

ਏਜੰਸੀ

ਖ਼ਬਰਾਂ, ਪੰਜਾਬ

ਦੂਜੇ ਉਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਖੁਸ਼ ਅਤੇ ਠੰਡੀਆਂ ਹਵਾਵਾਂ ਦੇ ਚਲਦੇ ਪੰਜਾਬ...

Weather forecast today temperature Punjab

ਚੰਡੀਗੜ੍ਹ: ਦੇਸ਼ ਵਿਚ ਹੋਲੀ ਤੋਂ ਅਗਲੇ 48 ਘੰਟਿਆਂ ਤਕ ਮੌਸਮ ਦਾ ਮਿਜ਼ਾਜ਼ ਬਦਲਿਆ-ਬਦਲਿਆ ਰਹੇਗਾ। ਅੱਜ ਕਈ ਇਲਾਕਿਆਂ ‘ਚ ਹਲਕੀ ਬੱਦਲਵਾਈ ਰਹੇਗੀ। ਨਿਊਜ਼ ਏਜੰਸੀ ਏਐੱਨਆਈ ਨੇ ਭਾਰਤੀ ਮੌਸਮ ਵਿਭਾਗ ਦੇ ਹਵਾਲੇ ਤੋਂ ਟਵੀਟ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਤੇ ਰਾਜਸਥਾਨ ‘ਚ ਬਾਰਿਸ਼ ਦੇ ਨਾਲ ਗੜੇਮਾਰੀ ਦਾ ਖਦਸ਼ਾ ਹੈ।

ਵਿਦਰਭ ਅਤੇ ਇਸ ਦੇ ਆਸਪਾਸ ਇਲਾਕਿਆਂ ਵਿਚ ਚੱਕਰਵਾਤੀ ਹਵਾਵਾਂ ਦਾ ਖੇਤਰ ਬਣਿਆ ਹੋਇਆ ਹੈ। ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤਮਿਲਨਾਡੂ ਦੇ ਕੁੱਝ ਸਥਾਨਾਂ ਤੇ ਅੱਜ ਤੇਜ਼ ਹਨੇਰੀ ਦੇ ਨਾਲ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ। ਉੱਥੇ ਹੀ ਦੱਖਣ-ਪੂਰਬੀ ਅਰਬ ਸਾਗਰ ਦੇ ਹਿੱਸਿਆਂ ਅਤੇ ਕੇਰਲ ਦੇ ਆਸਪਾਸ ਇਕ ਕਮਜ਼ੋਰ ਚੱਕਰਵਾਤੀ ਹਵਾਵਾਂ ਦਾ ਖੇਤਰ ਬਣਿਆ ਹੋਇਆ ਹੈ।

ਜਿਸ ਦੇ ਚਲਦੇ ਹਲਕੀ ਬਾਰਿਸ਼ ਅਤੇ ਗਰਜ ਦੇ ਨਾਲ ਸਿਸਟਮ ਕੇਰਲ ਅਤੇ ਇਸ ਦੇ ਨਾਲ ਲਗਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਤਰ੍ਹਾਂ ਅਸਮ ਅਤੇ ਅਰੁਣਾਚਲ ਪ੍ਰਦੇਸ਼ ਵਿਚ ਬੱਦਲਾਂ ਦੀ ਗਰਜ ਦੇ ਨਾਲ ਹਲਕੀ ਬਾਰਿਸ਼ ਹੋਣ ਦਾ ਅਨੁਮਾਨ ਹੈ। ਅਰੁਣਾਚਲ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਓਡੀਸ਼, ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਵਿਚ ਮੌਸਮ ਖੁਸ਼ਕ ਅਤੇ ਆਰਾਮਦਾਇਕ ਰਹੇਗਾ।

ਬਿਹਾਰ ਅਤੇ ਉਪ ਹਿਮਾਲੀ ਪੱਛਮ ਬੰਗਾਲ ਦੇ ਕੁੱਝ ਸਥਾਨਾਂ ਤੇ ਸ਼ਾਮ ਸਮੇਂ ਕੋਰਾ ਦੇਖਣ ਨੂੰ ਮਿਲ ਸਕਦਾ ਹੈ। ਇਸ ਤਰ੍ਹਾਂ ਉੱਤਰ ਭਾਰਤ ਵਿਚ ਲੱਦਾਖ ਦੇ ਪੂਰਬੀ ਹਿੱਸਿਆਂ ਵਿਚ ਪੱਛਮੀ ਗੜਬੜੀ ਕਾਰਨ ਜੰਮੂ-ਕਸ਼ਮੀਰ, ਲੱਦਾਖ ਦੇ ਉਪਰੀ ਭਾਗਾਂ ਵਿਚ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੀ ਉਮੀਦ ਹੈ। ਅੱਜ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦਾ ਮੌਸਮ ਖੁਸ਼ਕ ਬਣਿਆ ਰਹੇਗਾ।

ਦੂਜੇ ਉਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਖੁਸ਼ ਅਤੇ ਠੰਡੀਆਂ ਹਵਾਵਾਂ ਦੇ ਚਲਦੇ ਪੰਜਾਬ, ਹਰਿਆਣਾ, ਅਤੇ ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿਚ ਆਸਮਾਨ ਸਾਫ਼ ਰਹਿਣ ਦੇ ਨਾਲ ਮੌਸਮ ਖੁਸ਼ਕ ਰਹੇਗਾ। ਪੰਜਾਬ, ਹਰਿਆਣਾ, ਦਿੱਲੀ ਅਤੇ ਮੱਧ ਪ੍ਰਦੇਸ਼ ਵਿਚ ਸ਼ਾਮ ਨੂੰ ਕੋਰਾ ਰਹਿਣ ਦੀ ਸੰਭਾਵਨਾ ਹੈ।

ਪਰ 11 ਅਤੇ 12 ਮਾਰਚ ਨੂੰ, ਦਿੱਲੀ-ਐਨਸੀਆਰ ਸਮੇਤ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਤੂਫਾਨ ਦੇ ਨਾਲ ਬਾਰਸ਼ ਹੋ ਸਕਦੀ ਹੈ। ਹਾਲਾਂਕਿ ਬਿਹਾਰ-ਝਾਰਖੰਡ ਵਿੱਚ ਹੋਲੀ ਵਾਲੇ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ ਇਸ ਅਰਸੇ ਦੌਰਾਨ ਕੁਝ ਇਲਾਕਿਆਂ ਵਿੱਚ ਗੜੇ ਵੀ ਪੈ ਸਕਦੇ ਹਨ।

ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ 10-14 ਮਾਰਚ ਦੇ ਦੌਰਾਨ ਪੱਛਮੀ ਗੜਬੜੀ ਕਾਰਨ ਮੌਸਮ ਅਚਾਨਕ ਮੋੜ ਲੈ ਲਵੇਗਾ। ਇਸ ਮਿਆਦ ਦੇ ਦੌਰਾਨ ਹੋਣ ਵਾਲੀਆਂ ਤਬਦੀਲੀਆਂ ਬਾਰਸ਼ ਦੇ ਨਾਲ ਤੇਜ਼ ਹਵਾਵਾਂ ਦਾ ਕਾਰਨ ਬਣ ਸਕਦੀਆਂ ਹਨ। ਮੌਸਮ ਵਿਭਾਗ ਦੇ ਅਨੁਸਾਰ, ਪੱਛਮੀ ਬੰਗਾਲ, ਸਿੱਕਮ, ਬਿਹਾਰ, ਝਾਰਖੰਡ ਅਤੇ ਉੜੀਸਾ ਵਿੱਚ 10 ਤੋਂ 12 ਮਾਰਚ ਤੱਕ ਬਾਰਸ਼ ਹੋ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।