ਯੂਰੀਆ ਖਾਦ ਨਾਲ ਭਰਿਆ ਟਰਾਲਾ ਸਣੇ ਚੋਰਾਂ ਨੂੰ ਸੰਗਰੂਰ ਪੁਲਿਸ ਨੇ 24 ਘੰਟੇ ’ਚ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 7 ਮਾਰਚ ਨੂੰ ਯੂਰੀਆ ਖਾਦ ਵਾਲਾ ਵੱਡਾ ਟਰਾਲਾ ਹੋਇਆ ਸੀ ਚੋਰੀ...

Punjab Police

ਸੰਗਰੂਰ: 7 ​​ਮਾਰਚ ਨੂੰ ਯੂਰੀਆ ਖਾਦ ਨਾਲ ਭਰਿਆ ਹੋਇਆ ਟਰਾਲਾ ਚੋਰਾਂ ਨੇ ਸੰਗਰੂਰ ਵਿੱਚੋਂ ਚੋਰੀ ਕੀਤਾ ਸੀ। ਪੰਜਾਬ ਪੁਲਿਸ ਨੇ 24 ਘੰਟਿਆਂ ਵਿੱਚ ਮੁਲਜ਼ਮ ਨੂੰ ਬਰਨਾਲਾ ਤੋਂ ਬਰਾਮਦ ਕਰ ਲਿਆ, ਟਰੱਕ ਦੇ ਮਾਲਕ ਅਨੁਸਾਰ ਚੋਰਾਂ ਨੇ ਟਰਾਲੇ ਦੇ ਸਾਰੇ ਟਾਇਰ ਬਦਲ ਦਿੱਤੇ ਹਨ। ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕੀ ਉਹ ਛੋਟੀ ਤੋਂ ਛੋਟੀ ਅਤੇ  ਵੱਡੀ ਤੋਂ ਵੱਡੀ ਚੀਜ਼ ਚੋਰੀ ਕਰਨ ਤੋਂ ਬਾਜ ਨਹੀਂ ਆ ਰਹੇ।

7 ਮਾਰਚ ਨੂੰ ਸੰਗਰੂਰ ਵਿੱਚੋਂ ਇੱਕ ਵੱਡਾ ਯੂਰੀਆ ਖਾਦ ਨਾਲ ਭਰਿਆ ਹੋਇਆ ਟਰਾਲਾ, ਜਿਸ ਵਿੱਚ 550 ਦੇ ਲਗਪਗ ਯੂਰੀਆ ਖਾਦ ਦੀਆਂ ਬੋਰੀਆਂ ਸਨ। ਚੋਰੀ ਹੋਏ ਟਰਾਲੇ ਵਿਚੋਂ ਯੂਰੀਆ ਖਾਦ ਦੀਆਂ ਬੋਰੀਆਂ ਉਤਾਰ ਕੇ ਕਿਸੇ ਹੋਰ ਟਰੱਕ ਵਿਚ ਲੋਡ ਕਰ ਦਿੱਤਾ ਗਿਆ ਸੀ। ਮੁੱਖ ਦੋਸ਼ੀ ਵਿਰੁੱਧ ਹੁਣ ਤੱਕ ਪਹਿਲਾਂ ਵੀ ਕਈ ਕੇਸ ਦਰਜ਼ ਕੀਤੇ ਜਾ ਚੁੱਕੇ ਹਨ। ਟਰਾਲੇ ਦੇ ਮਾਲਕ ਨੇ ਕਿਹਾ ਕਿ ਉਸਨੇ ਪੁਲਿਸ ਦਾ ਧੰਨਵਾਦ ਕੀਤਾ ਕਿਉਂਕਿ ਪੁਲਿਸ ਨੇ ਉਹਨਾਂ ਦੇ ਟਰਾਲੇ ਅਤੇ ਯੂਰੀਆ ਖਾਦ ਨੂੰ ਜਲਦ ਲੱਭਣ ਵਿਚ ਕਾਮਯਾਬੀ ਹਾਸਲ ਕੀਤੀ।

ਉਨ੍ਹਾਂ ਕਿਹਾ ਕਿ ਜੇਕਰ ਹੋਰ ਦੇਰ ਹੋ ਜਾਂਦੀ ਹੈ ਤਾਂ ਇਹ ਟਰਾਲਾ ਨਹੀਂ ਲੱਭਣਾ ਸੀ ਕਿਉਂਕਿ ਇਸ ਵਿੱਚ ਬਹੁਤ ਮਹਿੰਗੀ ਯੂਰੀਆ ਖਾਦ ਸੀ। ਟਰਾਲੇ ਦੇ ਮਾਲਕ ਨੇ ਦੱਸਿਆ ਕਿ ਚੋਰਾਂ ਨੇ ਟਰਾਲੇ ਦੇ ਟਾਇਰਾਂ ਨੂੰ ਬਦਲ ਦਿੱਤਾ ਹੈ, ਬਾਕੀ ਚੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ, ਕੀ ਕੋਈ ਹੋਰ ਸਮਾਨ ਤਾਂ ਨਹੀਂ ਬਦਲਿਆ? ਸੰਗਰੂਰ ਦੇ ਡੀਐਸਪੀ ਸਤਪਾਲ ਸ਼ਰਮਾ ਨੇ ਦੱਸਿਆ ਕਿ ਸਾਨੂੰ 8 ਤਰੀਕ ਨੂੰ ਸੂਚਿਤ ਕੀਤਾ ਗਿਆ ਸੀ।

ਅਤੇ ਅਸੀਂ ਮੁਲਜ਼ਮਾਂ ਨੂੰ 24 ਘੰਟਿਆਂ ਦੇ ਅੰਦਰ ਸੰਗਰੂਰ ਤੋਂ ਫੜ ਲਿਆ ਅਤੇ ਟਰਾਲਾ ਜਿਸ ਵਿੱਚ ਯੂਰੀਆ ਖਾਦ ਸੀ ਅਤੇ ਉਹ ਟਰਾਲੀ ਜਿਸ ਵਿੱਚ ਉਸਨੇ ਬਰਨਾਲਾ ਤੋਂ ਇਸ ਖਾਦ ਨੂੰ ਲੋਡ ਕੀਤਾ ਸੀ, ਵਿਚੋਂ 550 ਦੇ ਕਰੀਬ ਯੂਰੀਆ ਖਾਦ ਦੀਆਂ ਬੋਰੀਆਂ ਬਰਾਮਦ ਕਰ ਲਈਆਂ ਹਨ।